July 27, 2024

Chandigarh Headline

True-stories

ਵਧੀਆ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਸ਼ਨਮਾਨਤ ਕੀਤਾ ਜਾਵੇਗਾ: ਡੀ.ਜੀ.ਪੀ.

1 min read

ਰੂਪਨਗਰ, 27 ਜੁਲਾਈ 2022: ਗੋਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਨੇ ਕਾਨਫਰੰਸ ਹਾਲ ਪੁਲਿਸ ਲਾਈਨ ਰੂਪਨਗਰ ਵਿਖੇ ਰੂਪਨਗਰ ਰੇਂਜ ਦੇ ਸਮੂਹ ਗਜ਼ਟਡ ਅਫਸਰਾਨ ਅਤੇ ਮੁੱਖ ਅਫਸਰਾਨ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਹ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ., ਡੀ.ਆਈ.ਜੀ ਰੂਪਨਗਰ ਰੇਂਜ ਰੂਪਨਗਰ, ਵਿਵੇਕ ਸ਼ੀਲ ਸੋਨੀ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ (ਮੋਹਾਲੀ), ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ, ਮਤੀ ਰਵਜੋਤ ਕੋਰ ਬੈਂਸ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਫਤਿਹਗੜ ਸਾਹਿਬ, ਅਤੇ ਰੂਪਨਗਰ ਰੇਂਜ ਵਿੱਚ ਤਾਇਨਾਤ ਸਮੂਹ ਗਜਟਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਨੇ ਭਾਗ ਲਿਆ।

ਡੀ.ਜੀ.ਪੀ ਸਾਹਿਬ ਦੀ ਮੀਟਿੰਗ ਦਾ ਮੁੱਖ ਵਿਸ਼ਾਂ, ਨਸ਼ਿਆ ਦੀ ਤਸਕਰੀ ਨੂੰ ਜੜ੍ਹ ਤੋ ਖਤਮ ਕਰਨਾ, ਲਾਅ ਐਡ ਆਰਡਰ ਨੂੰ ਹਰ ਹੀਲੇ ਕਾਇਮ ਰੱਖਦੇ ਹੋਏ ਪਬਲਿਕ ਦੀ ਸੁਰੱਖਿਆ, ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੇ ਜਾਣ, ਪਬਲਿਕ ਦੀਆ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹੋਏ ਜਲਦ ਤੋ ਜਲਦ ਸੁਣਵਾਈ ਨੂੰ ਯਕੀਣੀ ਬਣਾਉਣਾ, ਥਾਣਿਆ ਦੇ ਰਿਕਾਰਡ ਦਾ ਰੱਖ ਰਖਾਉ ਅਤੇ ਅਜਾਦੀ ਦਿਵਸ, ਤਿਉਹਾਰਾਂ ਦੇ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੇਡੀਸ਼ਨਲ, ਮਾਡਰਨ ਅਤੇ ਤਕਨੀਕੀ ਆਧਾਰ ਦੀ ਪੁਲਿਸਿੰਗ ਕਰਨ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆ ਗਈਆ, ਮੀਟਿੰਗ ਦੋਰਾਨ ਦਿਨ ਅਤੇ ਰਾਤ ਸਮੇ ਸ਼ਪੈਸ਼ਲ਼ ਨਾਕਬੰਦੀਆਂ/ ਗਸ਼ਤਾਂ ਪ੍ਰਭਾਵੀ ਤਰੀਕੇ ਨਾਲ ਕੀਤੇ ਜਾਣ, ਕੁਰੱਪਸ਼ਨ ਰਹਿਤ ਸੇਵਾਵਾਂ, ਆਧੁਨਿਕ ਅਤੇ ਤਕਨੀਕੀ ਢੰਗਾਂ ਨਾਲ ਤਫਤੀਸ਼, ਥਾਣਾ ਦੇ ਕੰਮਕਾਜ ਦੀ ਪੈਡੰਸੀ ਦਾ ਨਿਪਟਾਰਾ, ਪਬਲਿਕ ਨਾਲ ਚੰਗਾਂ ਵਰਤਾਉ, ਪੀ.ਓਜ ਦੀ ਗ੍ਰਿਫਤਾਰੀ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ।

ਡੀ.ਜੀ.ਪੀ ਸਾਹਿਬ ਵੱਲੋ ਸਮੂਹ ਹਾਜਰੀਨ ਨੂੰ ਹਦਾਇਤ ਕੀਤੀ ਗਈ ਕਿ ਵਧੀਆ ਸੇਵਾਵਾਂ ਦੇਣ ਵਾਲੇ ਅਧਿਕਾਰੀਆ/ ਕਰਮਚਾਰੀ ਨੂੰ ਸ਼ਨਮਾਨਤ ਕੀਤਾ ਜਾਵੇਗਾ ਅਤੇ ਮਾੜੀ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆ/ ਕਰਮਚਾਰੀ ਖਿਲ਼ਾਫ ਸਖਤ ਐਕਸ਼ਨ ਲਿਆ ਜਾਵੇਗਾ। ਡੀ.ਜੀ.ਪੀ ਸਾਹਿਬ ਵੱਲੋ ਅਧਿਕਾਰੀਆ/ਕਰਮਚਾਰੀਆ ਵੱਲੋ ਸੁਝਾਂਅ ਵੀ ਲਏ ਗਏ ਅਤੇ ਕਾਰ-ਸਰਕਾਰ ਦੋਰਾਨ ਪੇਸ਼ ਆਉਦੀਆ ਮੁਸ਼ਕਿਲਾ ਸਬੰਧੀ ਵਿਚਾਰ ਵਟਾਦਰਾਂ ਵੀ ਕੀਤਾ ਗਿਆ।

ਮੀਟਿੰਗ ਦੇ ਅਖੀਰ ਵਿੱਚ ਗੁਰਪ੍ਰੀਤ ਸਿੰਘ ਭੂੱਲਰ ਆਈ.ਪੀ.ਐਸ., ਡੀ.ਆਈ.ਜੀ ਰੂਪਨਗਰ ਰੇਂਜ, ਰੂਪਨਗਰ ਅਤੇ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਵੱਲੋ ਡੀ.ਜੀ.ਪੀ ਸਾਹਿਬ ਵੱਲੋ ਕੀਤੇ ਜਾ ਰਹੇ ਮਾਰਗ ਦਰਸ਼ਨ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕਰਦਿਆ ਵਧੀਆ ਪੁਲਿਸਿੰਗ/ਸੇਵਾਵਾਂ ਦਿੱਤੇ ਜਾਣ ਦੇ ਪ੍ਰਣ ਨੂੰ ਦੁਹਰਾਇਆ ਗਿਆ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..