ਕੌਂਸਲਰ ਅਰੁਣਾ ਵਸ਼ਿਸ਼ਟ ਨੇ ਕੀਤੀ ਨਵੀਂ ਪਹਿਲ, ਕਰਵਾਏ ਗਏ ਵਿਕਾਸ ਕੰਮਾਂ ਨੂੰ ਦਰਸਾਇਆ
1 min readਮੋਹਾਲੀ, 30 ਅਪ੍ਰੈਲ, 2022: ਮੋਹਾਲੀ ਦੇ ਵਾਰਡ ਨੰ. 35 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਅਰੁਣਾ ਸ਼ਰਮਾ ਵਸ਼ਿਸ਼ਟ ਵੱਲੋਂ ਇੱਕ ਨਵੀਂ ਪਹਿਲ ਕਰਦੇ ਹੋਏ ਉਹਨਾਂ ਦੇ ਵਾਰਡ ਵਿੱਚ ਨਗਰ ਨਿਗਮ ਵੱਲੋਂ ਜੋ ਵਿਕਾਸ ਸਬੰਧੀ ਕੰਮ ਕਰਵਾਏ ਜਾ ਰਹੇ ਹਨ ਉਸ ਵਿੱਚ ਕੀ-ਕੀ ਕੰਮ ਕਰਵਾਇਆ ਜਾ ਰਿਹਾ\ਕਰਵਾਇਆ ਜਾਵੇਗਾ ਤੇ ਉਸ ਕੰਮ ਤੇ ਕਿੰਨਾ ਪੈਸਾ ਖਰਚ ਹੋਵੇਗਾ ਤੇ ਉਸ ਦੇ ਨਾਲ-ਨਾਲ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੇ ਫੋਨ ਨੰਬਰ ਵੀ ਫਲੈਕਸ ਉਤੇ ਦਰਸਾਏ ਗਏ ਹਨ।
ਇਸ ਬਾਰੇ ਜਿਆਦਾ ਜਾਣਕਾਰੀ ਦਿੰਦੇ ਹੋਏ ਅਰੁਣਾ ਸ਼ਰਮਾ ਵਸ਼ਿਸ਼ਟ ਨੇ ਦੱਸਿਆ ਕਿ ਜੋ ਵੀ ਵਿਕਾਸ ਦੇ ਕੰਮਾ ਤੇ ਪੈਸਾ ਖਰਚ ਕੀਤਾ ਜਾ ਰਿਹਾ ਹੈ ਉਹ ਆਮ ਜਨਤਾ ਵੱਲੋਂ ਟੈਕਸਾਂ ਦੇ ਰੂਪ ਵਿੱਚ ਸਰਕਾਰਾਂ ਨੂੰ ਦਿੱਤਾ ਜਾਂਦਾ ਹੈ ਇਹ ਸਾਡੀ ਤੇ ਨਗਰ ਨਿਗਮ ਮੋਹਾਲੀ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਵਿਕਾਸ ਦੇ ਕੰਮਾ ਤੇ ਹੋਣ ਵਾਲੇ ਖਰਚ ਦਾ ਪੂਰਾ ਵੇਰਵਾ ਤੇ ਜਿਨ੍ਹਾਂ ਅਫਸਰਾ ਦੀ ਨਿਗਰਾਨੀ ਹੇਠ ਕੰਮ ਹੋ ਰਿਹਾ ਹੈ ਉੱਥੇ ਰਹਿੰਦੇ ਵਸਨੀਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਥੇ ਰਹਿੰਦੇ ਵਸਨੀਕਾਂ ਨੂੰ ਇਹਨਾ ਕੰਮਾਂ ਲਈ ਕੋਈ ਸੁਝਾਅ ਜਾਂ ਸ਼ਿਕਾਇਤ ਸੰਬੰਧਿਤ ਅਫਸਰ ਸਹਿਬਾਨਾਂ ਤੱਕ ਪਹੁੰਚਣਾ ਸੌਖਾ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਨਗਰ ਨਿਗਮ ਮੋਹਾਲੀ ਨੂੰ ਬੇਨਤੀ ਕਰਦੀ ਹਾਂ, ਕਿ ਸ਼ਹਿਰ ਵਿੱਚ ਜਿੱਥੇ ਵੀ ਵਿਕਾਸ ਸਬੰਧੀ ਕੋਈ ਵੀ ਕੰਮ ਕਰਵਾਇਆ ਜਾਵੇ ਉੱਥੇ ਇਸ ਤਰ੍ਹਾਂ ਦੇ ਉਪਰੋਕਤ ਜਾਣਕਾਰੀ ਵਾਲੇ ਬੋਰਡ ਜਰੂਰ ਲਗਵਾਏ ਜਾਣ, ਤਾਂ ਜੋ ਕੰਮਾ ਵਿੱਚ ਪਾਰਦਰਸ਼ਤਾ ਦਿਖਾਈ ਆਵੇ, ਇਹ ਸੋਚ ਰੱਖਦੇ ਹੋਏ ਮੈਂ ਆਪਣੇ ਵਾਰਡ ਵਿੱਚ ਇਹੋ ਜਿਹੇ ਫਲੈਕਸ ਲਗਾਏ ਹਨ ਤਾਂ ਜੋ ਸਾਡੇ ਵਾਰਡ ਦੇ ਵਸਨੀਕਾ ਤੱਕ ਇਹ ਜਾਣਕਾਰੀ ਪਹੁੰਚਾਈ ਜਾਵੇ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹਰ ਇੱਕ ਕੰਮ ਨੂੰ ਪੂਰਨ ਤੌਰ ਤੇ ਪਾਰਦਰਸ਼ੀ ਬਨਾਉਣ ਲਈ ਯਤਨਸ਼ੀਲ ਹੈ।