ਬਹਿਲੋਲਪੁਰ ਨਿਵਾਸੀਆਂ ਨੇ ਵੀ ਫੜ੍ਹਿਆ ਆਪ ਦਾ ਪੱਲਾ
1 min read
ਮੋਹਾਲੀ, 7 ਫਰਵਰੀ, 2022: ਮੋਹਾਲੀ ਵਿਧਾਨ ਸਭਾ ਹਲਕੇ ਦੀ ਸਾਡੀ ਚੋਣ ਮੁਹਿੰਮ ਨੂੰ ਖ਼ੁਦ ਹਲਕੇ ਦੇ ਲੋਕਾਂ ਨੇ ਹੀ ਸੰਭਾਲ ਰੱਖਿਆ ਹੈ। ਇਸ ਗੱਲ ਨਾਲ ਸਾਡੇ ਹੌਸਲੇ ਪਹਿਲਾਂ ਦੇ ਮੁਕਾਬਲੇ ਹੋਰ ਵਧ ਗਏ ਹਨ ਅਤੇ ਆਪ ਦੀ ਸਰਕਾਰ ਬਣਦੇ ਸਾਰ ਹੀ ਹਲਕੇ ਦੇ ਸਰਬਪੱਖੀ ਵਿਕਾਸ ਲਈ ਯੋਜਨਾਵਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਹ ਗੱਲ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ- ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ।
ਕੁਲਵੰਤ ਸਿੰਘ ਹਲਕੇ ਵਿਚ ਪੈਂਦੇ ਪਿੰਡ ਬਹਿਲੋਲਪੁਰ ਵਿਖੇ ਆਪ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਜੀ ਆਇਆਂ ਆਖਣ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇੱਥੇ ਇਹ ਗੱਲ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਆਪ ਦੇ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਮੁਹਾਲੀ ਆਮਦ ਦੌਰਾਨ ਬਲੌਂਗੀ, ਸੈਕਟਰ-79, 3ਬੀ2 ਵਿਖੇ ਵਿਸ਼ਾਲ ਇਕੱਤਰਤਾਵਾਂ ਨੂੰ ਸੰਬੋਧਨ ਕਰ ਰਹੇ ਸਨ। ਕੁਲਵੰਤ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਦੀ ਮੁਹਾਲੀ ਆਮਦ ਅਤੇ ਰੋਡ ਸ਼ੋਅ ਦੇ ਦੌਰਾਨ ਹਲਕੇ ਭਰ ਦੇ ਲੋਕਾਂ ਵੱਲੋਂ ਥਾਂ- ਥਾਂ ਉੱਤੇ ਭਰਵਾਂ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਬਹਿਲੋਲਪੁਰ ਤੋਂ ਪਹਿਲਾਂ ਹਲਕੇ ਭਰ ਦੇ ਪਿੰਡਾਂ ਵਿਚ ਅਤੇ ਮੋਹਾਲੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿੱਚ ਹੋਈਆਂ ਇਕੱਤਰਤਾਵਾਂ ਦੇ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸ, ਤੇ ਹੋਰਨਾਂ ਪਾਰਟੀਆਂ ਦੇ ਕਾਰਕੁਨ ਆਪ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਤੇ ਅਸ਼ੋਕ ਕੁਮਾਰ, ਜਸਵੀਰ ਸਿੰਘ ਜੱਸੀ, ਸ਼ਿਆਮ ਲਾਲ, ਧਰਮਪਾਲ ਸਿੰਘ, ਲੱਕੀ, ਰਾਜ ਕੁਮਾਰ, ਇਕਬਾਲ ਮੁਹੰਮਦ ਤੋ ਇਲਾਵਾ ਵੱਡੀ ਗਿਣਤੀ ਵਿੱਚ ਬਹਿਲੋਲਪੁਰ ਨਿਵਾਸੀ ਹਾਜ਼ਰ ਸਨ