April 16, 2024

Chandigarh Headline

True-stories

ਬਡਮਾਜਰਾ ਅਤੇ ਬਾਲਮੀਕ ਕਲੋਨੀ ਤੋਂ ਵੱਡੀ ਗਿਣਤੀ ਵਿੱਚ  ਕਾਂਗਰਸੀ ਅਤੇ ਹੋਰਨਾਂ ਪਾਰਟੀਆਂ ਦੇ ਵਰਕਰਾਂ ਨੇ ਕੀਤੀ ਆਪ ਵਿੱਚ ਸ਼ਮੂਲੀਅਤ  

1 min read

ਮੋਹਾਲੀ, 7 ਫ਼ਰਵਰੀ, 2022: ਆਪ ਦੇ ਮੁੱਖ ਮੰਤਰੀ ਦੇ ਚਿਹਰੇ ਅਤੇ ਸੂਬਾ ਪ੍ਰਧਾਨ ਆਪ ਭਗਵੰਤ ਮਾਨ ਦੀ  ਆਮਦ ਤੋਂ ਬਾਅਦ  ਮੋਹਾਲੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਹਨੇਰੀ ਝੁੱਲ ਗਈ ਹੈ ਅਤੇ ਆਪ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ । ਆਪ ਦੇ ਸੈਕਟਰ -79 ਵਿਖੇ ਸਥਿਤ ਦਫਤਰ ਵਿਖੇ ਦਫਤਰ ਇੰਚਾਰਜ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਅਤੇ ਆਪ ਨੇਤਾ ਕੁਲਦੀਪ ਸਿੰਘ ਸਮਾਣਾ  ਦੀ ਹਾਜ਼ਰੀ ਵਿੱਚ  ਬਡਮਾਜਰਾ ਦੇ ਪ੍ਰਧਾਨ ਸੁਖਵਿੰਦਰ  ਅਤੇ ਬਾਲਮੀਕ ਕਲੋਨੀ ਦੇ ਪ੍ਰਧਾਨ ਅਨੋਖਾ ਲਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਹੋਰਨਾਂ ਰਾਜਨੀਤਕ ਪਾਰਟੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਪ ਵਿੱਚ ਸ਼ਮੂਲੀਅਤ ਕੀਤੀ । ਬੜਮਾਜਰਾ ਅਤੇ ਵਾਲਮੀਕ ਕਲੋਨੀ ਦੇ ਇਨ੍ਹਾਂ ਬਾਸ਼ਿੰਦਿਆਂ ਨੂੰ ਆਪ ਵਿੱਚ ਜੀ ਆਇਆਂ ਆਖਦਿਆਂ ਕੁਲਦੀਪ ਸਿੰਘ ਸਮਾਣਾ  ਨੇ ਭਰਵਾਂ ਸਵਾਗਤ ਕੀਤਾ ।

ਇਸ ਮੌਕੇ ਤੇ ਮੌਜੂਦ ਸੁਖਵਿੰਦਰ ਪ੍ਰਧਾਨ ਨੇ ਕਿਹਾ ਕਿ ਬਡਮਾਜਰਾ ਦੇ ਲੋਕਾਂ ਵਿੱਚ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਜਿਤਾਉਣ ਲਈ  ਅੱਗੇ ਹੋ ਕੇ ਆਪੋ- ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ ਅਤੇ ਉਹ ਬੂਥਾਂ ਤੇ ਪੂਰੇ ਤਕੜੇ ਹੋ ਕੇ ਪਹਿਰਾ ਦੇਣਗੇ ਅਤੇ ਕੁਲਵੰਤ ਸਿੰਘ ਦੀ ਜਿੱਤ ਯਕੀਨੀ ਬਣਾਉਣਗੇ । ਬਾਲਮੀਕ ਕਲੋਨੀ ਦੇ ਪ੍ਰਧਾਨ ਅਨੋਖਾ ਲਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਵੱਲੋਂ ਇਸ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਯੋਗਦਾਨ ਪਾਇਆ ਜਾ ਰਿਹਾ ਹੈ । ਅਨੋਖਾ ਲਾਲ ਨੇ ਕਿਹਾ ਕਿ ਅਗਾਂਹ ਵੀ ਇਲਾਕੇ ਦੇ ਹੀ ਨਹੀਂ ਹਲਕੇ ਦੇ ਹੀ ਨਹੀਂ ਸਗੋਂ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਕੁਲਵੰਤ ਸਿੰਘ ਦੇ ਕੋਲੋਂ ਢੇਰ ਸਾਰੀਆਂ ਉਮੀਦਾਂ ਹਨ ਅਤੇ ਇਸੇ ਲਈ ਉਹ ਆਪ ਦੇ ਉਮੀਦਵਾਰ  ਕੁਲਵੰਤ ਸਿੰਘ ਨੂੰ ਜਿਤਾ ਕੇ ਹੀ ਸਾਹ ਲੈਣਗੇ । ਇਸ ਮੌਕੇ ਤੇ ਬਡਮਾਜਰਾ ਤੋਂ ਸੁਖਵਿੰਦਰ ਪ੍ਰਧਾਨ ਦੇ ਨਾਲ  ਘਣੀ ਸ਼ਾਮ,  ਟਿੰਕੂ, ਰਾਮਰਾਜ, ਮੋਹਿਤ ਕੁਮਾਰ, ਅਮਿਤ ਕੁਮਾਰ, ਮੋਹਿਤ, ਫ਼ਿਰੋਜ਼, ਸੁਨੀਲ, ਗੋਬਿੰਦ ਸਫ਼ੀ,  ਸੰਦੀਪ ਵਾਲੀਆ ਵੀ ਹਾਜ਼ਰ ਸਨ । ਇਸ ਮੌਕੇ ਤੇ ਬਾਲਮੀਕ ਕਲੋਨੀ ਦੇ ਪ੍ਰਧਾਨ ਅਨੋਖਾ ਲਾਲ ਦੇ ਨਾਲ ਜਤਿੰਦਰ ਫੂਲ ਸਿੰਘ, ਜਾਕਿਰ ਹੁਸੈਨ, ਰਮੇਸ਼ ,ਹਰਵਿੰਦਰ ਵੀ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..