April 25, 2024

Chandigarh Headline

True-stories

ਖੇਤੀਬਾੜੀ ਮਾਹਰਾਂ ਨੇ ਕਣਕ ’ਚ ਪੀਲੀ ਕੂੰਗੀ ’ਤੇ ਤੇਲੇ ਦੇ ਬਚਾਅ ਲਈ ਕਿਸਾਨਾਂ ਨੂੰ ਦੱਸੇ ਉਪਾਅ

ਮੋਹਾਲੀ, 11 ਮਾਰਚ, 2022: ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ ਕੁਮਾਰ ਰਹੇਜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ ਸੰਦੀਪ ਕੁਮਾਰ ਖੇਤੀਬਾੜੀ ਅਫਸਰ ਖਰੜ੍ਹ ਦੀ ਅਗਵਾਈ ਵਿੱਚ ਖਰੜ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਦੌਰਾ ਕੀਤਾ ਗਿਆ ’ਤੇ ਪਿੰਡ ਮਨੋਲੀ ਸੂਰਤ ਵਿਖੇ ਪਿੰਡ ਪੱਧਰੀ ਕੈਂਪ ਲਗਾਇਆ । ਡਾ ਸੰਦੀਪ ਕੁਮਾਰ ਨੇ ਕਿਹਾ ਕਿ ਕੁਝ ਕਣਕ ਦੇ ਖੇਤਾਂ ਵਿੱਚ ਪੀਲੀ ਕੂੰਗੀ ਦੀ ਬਿਮਾਰੀ ਦਾ ਹਮਲਾ ਵੇਖਣ ਵਿੱਚ ਆਇਆ ਹੈ। 

ਡਾ. ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਪੀਲੀ ਕੂੰਗੀ ਦੇ ਹਮਲੇ ਨੂੰ ਹਲਕੇ ਵਿੱਚ ਨਾ ਲਿਆ ਜਾਵੇ । ਉਨ੍ਹਾਂ ਕਿਸਾਨਾਂ ਨੂੰ ਨਟੀਵੋ 120 ਗ੍ਰਾਮ  200 ਲਿਟਰ ਪਾਣੀ ਵਿੱਚ ਘੋਲ ਕਿ ਸਪਰੇਅ ਕਰਨ ਦੀ ਸਿਫਾਰਸ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਐਕਟਾਰਾ 20 ਗ੍ਰਾਮ ਪ੍ਰਤੀ ਏਕੜ 100 ਲਿਟਰ ਵਿੱਚ ਪਾਣੀ ਘੋਲ ਕਿ ਸਪਰੇਅ ਕਰਨ ਦੀ ਸ਼ਿਫਾਰਸ ਕੀਤੀ।

 ਡਾ. ਸੰਦੀਪ ਕੁਮਾਰ ਖੇਤੀਬਾੜੀ ਅਫਸਰ ਖਰੜ੍ਹ ਵੱਲੋਂ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਨ ਲਈ ਪ੍ਰੇਰਿਤ ਕੀਤਾ ਕਿ ਪੀਲੀ ਕੂੰਗੀ ਦਾ ਇਸ ਸਮੇਂ ਕਾਫੀ ਹਮਲਾ ਵੇਖਣ ਵਿੱਚ ਆ ਰਿਹਾ ਹੈ। ਉਨ੍ਹਾਂ  ਇਹ ਵੀ ਦੱਸਿਆ ਕਿ ਇਸ ਸਮੇਂ ਮੌਸਮ ਵਿੱਚ ਬਿਮਾਰੀ ਦੀ ਅਵਸਥਾ ਤਾਪਮਾਨ ਨਾਲ ਅਨੁਕੂਲ ਹੋਣ ਕਾਰਨ ਇਸ ਦਾ ਹਦਸਾ ਬਣਿਆ ਹੋਇਆ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..