ਭਗਵੰਤ ਮਾਨ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਨੇ ਉਨ੍ਹਾਂ ਦੀ ਜਿੱਤ ‘ਤੇ ਦਿੱਤੀ ਵਧਾਈ
1 min readਮੋਹਾਲੀ, 11 ਮਾਰਚ, 2022: ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ ਨਜ਼ਦੀਕ ਚੰਡੀਗੜ੍ਹ ਨੇ ਭਗਵੰਤ ਮਾਨ ਨੂੰ ਚੋਣਾਂ ਵਿੱਚ ਉਨ੍ਹਾਂ ਦੀ ਵੱਡੀ ਜਿੱਤ ‘ਤੇ ਵਧਾਈ ਦਿੱਤੀ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆਫ ਕਾਲੇਜਿਸ ਨੇ ਕਿਹਾ ਕਿ ਭਗਵੰਤ ਮਾਨ ਨੇ ਸ਼ੁਰੂ ਤੋਂ ਹੀ ਸਿੱਖਿਆ ਅਤੇ ਸਿਹਤ ਦੇ ਸੁਧਾਰ ਦੀ ਗੱਲ ਕੀਤੀ ਸੀ ਅਤੇ ਉਮੀਦ ਹੈ ਕਿ ਭਗਵੰਤ ਮਾਨ ਦੀ ਆਉਣ ਵਾਲੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਚੰਗਾ ਕੰਮ ਕਰੇਗੀ।
ਜ਼ਿਕਰਯੋਗ ਹੈ ਕਿ ਆਰੀਅਨਜ਼ ਗਰੁੱਪ ਅਤੇ ਭਗਵੰਤ ਮਾਨ ਦਾ 15 ਸਾਲ ਪੁਰਾਣਾ ਰਿਸ਼ਤਾ ਹੈ। ਭਗਵੰਤ ਮਾਨ ਪਿਛਲੇ 15 ਸਾਲਾਂ ਤੋਂ ਆਰੀਅਨਜ਼ ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਹਿੱਸਾ ਰਹੇ ਹਨ, ਭਾਵੇਂ ਉਹ ਕਿਸੇ ਵੀ ਅਹੁਦੇ ‘ਤੇ ਰਹੇ, ਪਰ ਉਨ੍ਹਾਂ ਨੇ ਆਰੀਅਨਜ਼ ਵਿੱਚ ਆਉਣਾ ਬੰਦ ਨਹੀਂ ਕੀਤਾ।
ਇੱਥੇ ਇਹ ਵੀ ਜ਼ਿਕਰਯੋਗ ਹੈ, ਕਿ ਜਦੋਂ ਭਗਵੰਤ ਮਾਨ 3-4 ਸਾਲ ਪਹਿਲਾਂ ਆਰੀਅਨਜ਼ ਕੈਂਪਸ ਵਿੱਚ ਆਏ ਸਨ , ਤਾਂ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਜਦੋਂ ਉਹ 2007 ਵਿੱਚ ਪਹਿਲੀ ਵਾਰ ਆਰੀਅਨਜ਼ ਕੈਂਪਸ ਵਿੱਚ ਆਏ ਸੀ ਤਾਂ ਆਰੀਅਨਜ਼ ਬਹੁਤ ਛੋਟਾ ਕੈਂਪਸ ਸੀ ਪਰ ਅੱਜ ਆਰੀਅਨਜ਼ ਇੱਕ ਬਹੁਤ ਵੱਡਾ ਕੈਂਪਸ ਬਣ ਗਿਆ ਹੈ।