ਰਾਸਾ (ਯੂ.ਕੇ) ਅਤੇ ਰਾਸ ਪੰਜਾਬ ਵੱਲੋਂ ਸਕੂਲ ਖੋਲਣ ਤੇ ਫੈਸਲੇ ਦਾ ਸਵਾਗਤ
ਮੋਹਾਲੀ, 6 ਫਰਵਰੀ, 2022: ਰੈਕੋਗਨਾਇਜ਼ਡ ਅਤੇ ਐਫੀਲੀਏਟਿਡ ਸਕੂਲ ਐਸੋਸੀਏਸਨ (ਰਾਸਾ ਯੂਕੇ) ਵੱਲੋਂ ਭਲਕੇ ਤੋਂ 6ਵੀ ਕਲਾਸ ਤੋਂ ਉਪਰ ਸਾਰੀਆਂ ਜਮਾਤਾਂ ਸਕੂਲ ਖੋਲਣ ਦੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਰਾਸ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਰਾਸਾ ਪੰਜਾਬ ਦੇ ਚੇਅਰਮੈਨ ਡਾ ਰਵਿੰਦਰ ਸਿੰਘ ਮਾਨ ਕਿਹਾ ਕਿ ਸਰਕਾਰ ਬੱਚਿਆਂ ਲਈ ਦੇਰ ਨਾਲ ਕੀਤਾ ਗਿਆ ਇਹ ਫੈਸਲਾ ਸਲਾਘਾ ਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪ੍ਰਾਈਮਰੀ ਪੱਧਰ ਦੇ ਸਕੂਲ ਵੀ ਛੇਤੀ ਖੋਲਣ ਦੇ ਆਦੇਸ ਜਾਰੀ ਕਰੇ ਤਾਂ ਜੋ ਬੱਚਿਆਂ ਦੀ ਪੜਾਈ ਦੇ ਹੋਏ ਘਾਟੇ ਨੂੰ ਵੀ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਬੱਚਿਆਂ ਲਈ ਆਨਲਾਈਨ ਪੜ੍ਹਾਈ ਕਰਨਾ ਬਹੁਤ ਮੁਸ਼ਕਿਲ ਹੈ। ਇਕ ਤਾਂ ਬੱਚੇ ਆਨਲਾਈਨ ਪੜ੍ਹਾਈ ਵਿਚ ਕੁਝ ਵੀ ਸਮਝ ਨਹੀ ਪਾ ਰਹੇ। ਜਿਸ ਨਾਲ ਬੱਚਿਆ ਦੀ ਪੜ੍ਹਾਈ ਤੇ ਬਹੁਤ ਬੁਰਾ ਅਸਰ ਪੈ ਰਿਹਾ ਸੀ। ਬੱਚੇ ਜੋ ਕਾਲਸ ਵਿੱਚ ਬੈਠਕੇ ਗਿਆਨ ਪ੍ਰਾਪਤ ਕਰ ਸਕਦੇ ਹਨ ਉਹ ਆਨ ਲਾਇਨ ਕਲਾਸ ਨਾਲ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਸਕੂਲਾਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਸਕੂਲ ਖੋਲਣ ਦੀ ਆਗਿਆ ਦਿਤੀ ਗਈ ਜਿਸ ਦੀ ਪੁਰੇ ਰੂਪ ਵਿੱਚ ਪਾਲਨਾ ਕੀਤੀ ਜਾਵੇ। ਉਨ੍ਹਾਂ ਸਕੂਲ ਦੀਆਂ ਤਮਾਮ ਜੱਥੇਬੰਦੀਆਂ ਅਤੇ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਯਤਨਾ ਰਾਹੀਂਂ ਸਕੂਲ ਖੋਲਣ ਦੀ ਮੰਗ ਕਰ ਰਹੀਆਂ ਸਨ। ਉਨ੍ਹਾਂ ਸਰਕਾਰ ਤੋਂ ਪੂਰਜੋਰ ਮੰਗ ਕੀਤੀ ਕਿ ਸਰਕਾਰ ਪ੍ਰਾਈਮਰ ਕਲਾਸਾਂ ਲਈ ਵੀ ਕੋਵਿਡ ਸਰਤਾਂ ਅਧੀਨ ਸਕੂਲ ਖੋਲਣ ਦੀ ਆਗਿਆ ਦੇਵੇ ਕਿਊਂਕਿ ਇਨ੍ਹਾਂ ਛੋਟੇ ਬੱਚਿਆਂ ਲਈ ਗਿਆਨ ਪ੍ਰਾਪਤ ਕਰਨ ਲਈ ਸਕੂਲ ਹੀ ਇਕ ਵੱਧੀਆ ਤੇ ਯੋਗ ਸਾਧਨ ਹੈ।