December 1, 2023

Chandigarh Headline

True-stories

ਲਾਇਨਜ ਕਲੱਬ ਮੋਹਾਲੀ ਵੱਲੋਂ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ   

1 min read

ਮੋਹਾਲੀ, 9 ਮਾਰਚ, 2022: ਲਾਇਨਜ਼ ਕਲੱਬ ਮੋਹਾਲੀ ਵੱਲੋਂ ਲਾਇਨ ਅਮਰੀਕ ਸਿੰਘ ਮੋਹਾਲੀ (ਚਾਰਟਰ ਪ੍ਰਧਾਨ) ਦੀ ਅਗਵਾਈ ਹੇਠ ਵਿਸ਼ਵ ਮਹਿਲਾ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਹੋਟਲ ਟੁਲਿਪ, ਸੈਕਟਰ-71 ਵਿੱਚ ਕੀਤਾ ਗਿਆ। ਇਸ ਮੌਕੇ ਹਰਕੀਰਤ ਕੌਰ ਚੱਣੇ (ਪੀ.ਸੀ.ਐਸ.) ਜੁਆਇੰਟ ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ. ਨਗਰ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ।

ਪ੍ਰੋਗਰਾਮ ਦਾ ਆਗਾਜ਼ ਚਾਰਟਰ ਮੈਂਬਰ ਲਾਇਨ ਜੇ.ਐਸ. ਰਾਹੀ ਵੱਲੋਂ ਕੀਤਾ ਗਿਆ। ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਮੋਹਾਲੀ ਦੇ ਭਿਣ-ਭਿਣ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ ਵਾਲਿਆਂ ਔਰਤਾਂ ਡਾਕਟਰ ਪਰਮੀਸ ਕੋਰ (ਸੀਨੀ: ਲੈਕਚਰਾਰ), ਡਾਕਟਰ ਤਮੰਨਾ (ਮੈਡੀਕਲ ਅਫਸਰ) , ਡਾਕਟਰ ਰਵਿੰਦਰ ਕੌਰ ਬਾਵਾ (ਡੀ ਐਚ ਓ), ਜਸਪ੍ਰੀਤ ਕੌਰ (ਮਿਉਂਸੀਪਲ ਕੋਨਸਲਰ), ਰੁਪਿੰਦਰ ਕੌਰ (ਜ਼ਿਲ੍ਹਾ ਰੋਜਗਾਰ ਅਫਸਰ), ਮਨਦੀਪ ਕੌਰ (ਈਗਲ ਮੈਨੇਜਰ, ਭਾਰਤੀ ਐਕਸਾ), ਨਵਨੀਤ ਕੌਰ (ਐਂਟ੍ਰਪ੍ਰੀਨਿਓਰ), ਗੁਰਵਿੰਦਰ ਕੌਰ (ਸਰਕਾਰੀ ਅਧਿਆਪਕਾ), ਡਾਕਟਰ ਮਨਨੀਤ ਕੌਰ (ਹੋਮਿਓਪੈਥੀ) ਅਤੇ ਸਵਲੀਨ ਕੌਰ (ਐਡਵੋਕੇਟ , ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹੋਏ ਉਹਨਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। 

ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਹੋਰ ਨਿਵੇਕਲਾ ਬਣਾਉਣ ਲਈ ਜਿੱਥੇ ਕਲੱਬ ਦੇ ਲਾਇਨ ਮੈਂਬਰ ਹਾਜਿਰ ਸਨ, ਉੱਥੇ ਹੀ ਕਲੱਬ ਦੀ ਲਾਇਨ ਲੇਡੀਸ ਨੇ ਵੀ ਵੱਧ ਚੱੜ ਕੇ ਹਿੱਸਾ ਲਿਆ। ਕਲੱਬ ਵਲੋਂ ਸਨਮਾਨਿਤ ਸ਼ਖਸ਼ੀਅਤਾਂ ਦੁਆਰਾ ਮੁੱਖ ਮਹਿਮਾਨ ਦਾ ਸਵਾਗਤ ਕਰਵਾਂਦਿਆਂ ਹੋਇਆਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਨਮਾਨ ਚਿਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਲਾਇਨ ਜਸਵਿੰਦਰ ਸਿੰਘ (ਜ਼ੋਨ ਚੇਅਰਪਰਸਨ ), ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਹਰਪ੍ਰੀਤ ਸਿੰਘ ਅਟਵਾਲ, ਖਜਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਜੇ. ਪੀ. ਐਸ. ਸਹਿਦੇਵ, ਲਾਇਨ ਡੀ.ਐਸ. ਚੰਦੋਕ, ਲਾਇਨ ਅਮਿਤ ਨਰੂਲਾ, ਲਾਇਨ ਮਨਪ੍ਰੀਤ ਸਿੰਘ ਅਟਵਾਲ ਨੋਬਲ ਕਾਰਜਾਂ ਲਈ ਉੱਥੇ ਮੌਜੂਦ ਸਨ। ਅੰਤ ਵਿੱਚ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਸਨਮਾਨਿਤ ਸ਼ਖਸ਼੍ਰੀਅਤਾਂ ਨੂੰ ਵਿਸ਼ਵ ਮਹਿਲਾ ਦਿਵਸ ਤੇ ਮੁਬਾਰਕਾਂ ਦਿੰਦੇ ਹੋਏ ਕਲੱਬ ਦੇ ਮੈਂਬਰਾਂ ਦਾ ਵੀ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। 

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..