June 20, 2024

Chandigarh Headline

True-stories

ਡਾ. ਐਸੱ.ਐਸੱ. ਆਹਲੂਵਾਲੀਆ ਨੂੰ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮਿਲਿਆ ਸਨਮਾਨ

ਚੰਡੀਗੜ੍ਹ, 27 ਅਗਸਤ, 2023: ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਅਤੇ ਪੇਸ਼ੇ ਤੋਂ ਦੰਦਾਂ ਦੇ ਡਾ. ਐਸੱ.ਐਸੱ. ਆਹਲੂਵਾਲੀਆ ਨੂੰ ਗੋਆ ਵਿੱਚ ਹੋਈ ਅੰਤਰਰਾਸ਼ਟਰੀ ਕਾਨਫਰੰਸ ‘ਕੋਵੇਲ ਇੰਡੀਆ ਕਾਨਫਰੰਸ’ ਵਿੱਚ ਸਨਮਾਨ ਮਿਲਿਆ ਹੈ। ਕਾਨਫਰੰਸ ਦਾ ਉਦੇਸ਼ ਦੰਦਾਂ ਦੀ ਇੰਪਲਾਂਟ ਪ੍ਰਕਿਰਿਆ ਦੀ ਗੁਣਵੱਤਾ ਵਿੱਚ ਨਵੀਨਤਾ ਲਿਆਉਣਾ ਸੀ।

ਡਾ. ਐਸੱ.ਐਸੱ ਆਹਲੂਵਾਲੀਆ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਮਾਹਰ ਹਨ। ਉਹ ਸੰਨ 2000 ਤੋਂ ਡੈਂਟਟਿਸਟ ਦੇ ਖੇਤਰ ਵਿੱਚ ਭੂਮਿਕਾ ਨਿਭਾ ਰਹੇ ਹਨ। ਇਸ ਕਾਨਫਰੰਸ ਵਿੱਚ ਡਾ. ਆਹਲੂਵਾਲੀਆ ਨੇ ਦੰਦਾਂ ਦੀਆਂ ਸਮੱਸਿਆਵਾਂ ਉਤੇ ਆਪਣੇ ਵਿਚਾਰ ਸਾਂਝੇ ਕੀਤੇ, ਕਿ ਦੰਦਾਂ ਦੇ ਫੌਰੀ ਲੋਡਿੰਗ ਕੇਸਾਂ ਵਿੱਚ ਅਨੁਮਾਨਿਤ ਨਤੀਜੇ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਡਾ. ਐਸੱ.ਐਸੱ. ਆਹਲੂਵਾਲੀਆ ਬੀਡੀਐਸ ਹਨ ਅਤੇ ਉਹ ਓਰਲ ਅਤੇ ਮੈਕਸੀਲੋਫੇਸ਼ੀਅਲ ਸਰਜਰੀ ਵਿੱਚ ਐਮਡੀਐਸ ਹਨ। ਉਨ੍ਹਾਂ ਨੇ ਸੰਨ 2000 ਵਿੱਚ ਯੂਐਸੱਏ ਵਿੱਚ ਇੰਪਲਾਂਟ ਡੈਂਟਿਸਟਰੀ ਵਿੱਚ ਮੈਕਸੀ ਕੋਰਸ ਅਤੇ ਐਮਐਮਐਸ ਤੋਂ ਇੰਪਲਾਂਟ ਡੈਂਟਿਸਟਰੀ ਵਿੱਚ ਐਡਵਾਂਸਡ ਕੋਰਸ ਕੀਤਾ ਹੈ।

ਇਸ ਕਾਨਫਰੰਸ ਦੇ ਵਿੱਚ ਭਾਰਤ ਤੋਂ ਇਲਾਵਾ ਬਾਹਰਲੇ ਦੇਸ਼ਾਂ ਦੇ ਡਾਕਟਰਾਂ ਨੇ ਵੀ ਹਿੱਸਾ ਲਿਆ। ਜਿਨ੍ਹਾਂ ਵਿੱਚ ਕੋਰੀਆ ਤੋਂ ਡਾ. ਸੂਹੋਂਗ ਕਿਮ, ਚੈਕੱ ਰਿਪਬਲਿਕ ਤੋਂ ਡਾ. ਜਾਨ ਸਟਰੇਬਲੋਵ, ਭਾਰਤ ਤੋਂ ਡਾ. ਸਤੀਸ਼ ਕੁਮਾਰਨ ਪੁਗਾਝੇਂਡੀ ਅਤੇ ਡਾ. ਵਿਜੇਸਿੰਨ੍ਹ ਮੋਰ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਸਾਰੇ ਡਾਕਟਰਾਂ ਨੇ ਕਾਨਫਰੰਸ ਵਿੱਚ ਆਪਣੇ–ਆਪਣੇ ਕਲੀਨਿਕਲ ਅਨੁਭਵ ਅਤੇ ਮੁਹਾਰਤ ਤੇ ਵਿਚਾਰ ਸਾਂਝੇ ਕੀਤੇ।

ਕੋਵੇਲ ਇੰਡੀਆ ਕਾਨਫਰੰਸ ਦੀ ਸ਼ੁਰੂਆਤ ਸਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਕਾਨਫਰੰਸ ਸੀਮੈਂਟ ਰਹਿਤ ਇੰਪਲਾਂਟ ਪ੍ਰੋਸਥੈਟਿਕ ਪ੍ਰਕਿਰਿਆਵਾਂ ਅਤੇ ਸਿੱਖਣ ਦੇ ਅਥਾਹ ਮੌਕਿਆਂ ਲਈ, ਡਿੰਪਲ ਤਕਨੀਕ ਲਈ ਕਲੀਨਿਕਲ ਚਿੰਤਾਵਾਂ ਅਤੇ ਸਿਧਾਂਤਾਂ ਨੂੰ ਸਰਲ ਬਨਾਉਣ, ਇੰਪਲਾਂਟ ਅਸਫਲਤਾ ਦਰ ਵਿੱਚ ਮਹੱਤਵਪੂਰਨ ਕਮੀ ਨੂੰ ਪੂਰਾ ਕਰਨ, ਆਟੋਜੇਨਸ ਹੱਡੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਬਾਰੇ ਵਿਹਾਰਕ ਸਮਝ ਪ੍ਰਾਪਤ ਕਰਨ ਅਤੇ ਵਧੇਰੇ ਅਨੁਮਾਨਤ ਕਲੀਨਿਕਲ ਨਤੀਜੇ ਪ੍ਰਾਪਤ ਕਰਨ ਲਈ ਆਯੋਜਿਤ ਕੀਤੀ ਗਈ ਸੀ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..