ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਵੱਖੋ-ਵੱਖ ਜਲ ਸਰੋਤਾਂ ਵਿੱਚ ਦਾਖਲੇ ‘ਤੇ ਪਾਬੰਦੀ
1 min readਐਸ.ਏ.ਐਸ.ਨਗਰ, 3 ਜੁਲਾਈ, 2023: ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਜਾਨ ਮਾਲ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਸੇ ਵੀ ਵਿਅਕਤੀ ਦੇ ਨਦੀਆਂ/ ਨਾਲਿਆਂ/ਚੋਆਂ/ਬੰਨ੍ਹਾਂ ਅਤੇ ਇਨ੍ਹਾਂ ਸਬੰਧੀ ਉਚੀਆਂ ਥਾਵਾਂ ਤੇ ਵੱਖੋ ਵੱਖ ਜਲ ਸਰੋਤਾਂ ਦੇ 20 ਮੀਟਰ ਘੇਰੇ ਵਿਚ ਜਾਣ ਉਤੇ ਕੋਡ ਆਫ ਕਰੀਮੀਨਲ ਪ੍ਰੋਸੀਜ਼ਰ, 173 (ਐਕਟ ਨੰ:2 ਆਫ 1974) ਦੀ ਧਾਰਾ 144 ਤਹਿਤ ਪਾਬੰਦੀ ਲਾਈ ਹੈ। ਕਿਸੇ ਵੀ ਨਿੱਜੀ/ਸਮਾਜਿਕ/ਧਾਰਮਿਕ/ ਸਿਆਸੀ ਮਕਸਦ ਸਬੰਧੀ ਵੀ ਜਲ ਸਰੋਤਾਂ ਦੇ ਪਾਣੀਆਂ ਅਤੇ ਤਲਾਂ ਉਤੇ ਜਾਣ ਸਬੰਧੀ ਵੀ ਪਾਬੰਦੀ ਲਾਈ ਗਈ ਹੈ।
ਇਨ੍ਹਾਂ ਹੁਕਮਾਂ ਸਬੰਧੀ ਕੁਝ ਖੇਤਰਾਂ ਦੀ ਪਛਾਣ ਵੀ ਕੀਤੀ ਗਈ ਹੈ ਜਿਨ੍ਹਾਂ ਵਿਚ ਮੁਬਾਰਕਪੁਰ ਕਾਜ਼ਵੇਅ, ਟਿਵਾਣਾ, ਸੁਖਨਾ ਚੋਅ ਬਲਟਾਣਾ, ਘੱਗਰ ਢਾਬੀ ਚੋਅ, ਡੇਰਾਬੱਸੀ ਚੋਅ, ਸਿੰਘਨਾਲਾ ਚੋਅ, ਖਜੂਰ ਮੰਡੀ ਨੇੜੇ ਡਰੇਨ ਬੈਂਕ, ਤਾਂਗੜੀ ਨਦੀ ਦਾ ਕੰਡਾ, ਪਟਿਆਲਾ ਕੀ ਰਾਓ, ਛੋਟੀ ਵੱਡੀ ਨੰਗਲ ਚੋਅ, ਨੇੜੇ ਜੈਂਤੀ ਕੀ ਰਾਓ ਸੋਤਲ, ਟੋਗਾ ਕਾਜ਼ਵੇਅ, ਮਿਰਜ਼ਾਪੁਰ ਚੋਅ, ਤਾਰਾਪੁਰ ਕਾਜ਼ਵੇਅ, ਪਟਿਆਲਾ ਕੀ ਰਾਓ ਪਿੰਡ ਦੁਰਾਲੀ, ਪਟਿਆਲਾ ਕੀ ਰਾਓ ਪਿੰਡ ਰਾਇਪੁਰ ਖੁਰਦ, ਪਟਿਆਲਾ ਕੀ ਰਾਓ ਪਿੰਡ ਬਲੌਂਗੀ, ਪਟਿਆਲਾ ਕੀ ਰਾਓ ਪਿੰਡ ਲਾਂਡਰਾਂ, ਪਟਿਆਲਾ ਕੀ ਰਾਓ ਪਿੰਡ ਦਾਓਂ, ਪਟਿਆਲਾ ਕੀ ਰਾਓ ਪਿੰਡ ਬਲਿਆੜੀ, ਪਟਿਆਲਾ ਕੀ ਰਾਓ ਪਿੰਡ ਨਗਿਆੜੀ, ਜੈਂਤੀ ਕੀ ਰਾਓ ਪਿੰਡ ਗਿੱਗੇਮਾਜਰਾ ਅਤੇ ਘੱਗਰ ਕੀ ਰਾਓ ਸ਼ਾਮਲ ਹਨ।
ਇਹ ਹੁਕਮ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਦੀ ਡਿਊਟੀ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਹੜ੍ਹਾਂ ਦੀ ਰੋਕਥਾਮ ਸਬੰਧੀ ਲਾਈ ਗਈ ਹੈ। ਇਹ ਹੁਕਮ 30 ਸਤੰਬਰ 2023 ਤੱਕ ਲਾਗੂ ਰਹਿਣਗੇ।