ਮਾਵੇਨ ਐਜੂਕੇਸ਼ਨ ਸਰਵਿਸਿਜ਼ ਦਾ ਲਾਇਸੰਸ ਰੱਦ
1 min readਐਸ.ਏ.ਐਸ. ਨਗਰ, 03 ਜੁਲਾਈ, 2023: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਰਮਦੀਪ ਸਿੰਘ, ਪੀ.ਸੀ.ਐਸ., ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8 (1) ਤਹਿਤ ਮੈਸਰਜ਼ ਮਾਵੇਨ ਐਜ਼ੂਕੇਸ਼ਨ ਸਰਵਿਸਿਜ਼ ਦਾ ਲਾਇਸੰਸ ਰੱਦ ਕਰ ਦਿੱਤਾ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਸਰਜ਼ ਮਾਵੇਨ ਐਜ਼ੂਕੇਸ਼ਨ ਸਰਵਿਸਿਜ਼ ਐਸ.ਸੀ.ਓ. ਨੰ: 91, ਤੀਜੀ ਮੰਜ਼ਿਲ, ਫੇਜ਼-3-ਬੀ-2, ਐਸ.ਏ.ਐਸ. ਨਗਰ, ਦੇ ਮਾਲਕ ਵਿਕਾਸ ਗੁਪਤਾ ਪੁੱਤਰ ਤਰਸੇਮ ਰਾਜ ਗੁਪਤਾ ਵਾਸੀ ਹਾਊਸ ਨੰ: 142, ਸੈਕਟਰ-36-ਏ, ਚੰਡੀਗੜ੍ਹ (ਯੂ.ਟੀ.) ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਅਇਲਟਸ/ਆਏਲਜ਼ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ। ਇਸ ਲਇਸੰਸ ਦੀ ਮਿਆਦ 16 ਸਤੰਬਰ 2023 ਤੱਕ ਸੀ ਪਰ ਫਰਮ ਵੱਲੋਂ ਲਾਇਸੰਸ ਸਰੰਡਰ ਕਰਨ ਉਪਰੰਤ ਇਹ ਲਾਇਸੰਸ ਤੁਰੰਤ ਪ੍ਰਭਾਵ ‘ਤੇ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਪਰਮਦੀਪ ਸਿੰਘ ਨੇ ਕਿਹਾ ਕਿ ਐਕਟ ਮੁਤਾਬਕ ਕਿਸੇ ਦੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਫਰਮ ਦਾ ਮਾਲਕ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ।