September 9, 2024

Chandigarh Headline

True-stories

ਸੀ.ਐੱਮ. ਦੀ ਯੋਗਸ਼ਾਲਾ ਦਾ ਜ਼ਿਲ੍ਹਾ ਵਾਸੀ ਲੈ ਰਹੇ ਨੇ ਲਾਹਾ: ਆਸ਼ਿਕਾ ਜੈਨ

1 min read

ਐੱਸ.ਏ.ਐੱਸ. ਨਗਰ, 28 ਜੂਨ, 2023: ਸੂਬੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦੇ ਨਾਂ ਹੇਠ ਕੀਤੇ ਨਵੇਕਲੇ ਉਪਰਾਲੇ ਤਹਿਤ ਜ਼ਿਲ੍ਹੇ ਵਿੱਖ ਵੱਖੋ-ਵੱਖ ਥਾਈਂ ਸੀ.ਐਮ. ਯੋਗਸ਼ਾਲਾਵਾਂ ਦਾ ਲਾਹਾ ਜ਼ਿਲ੍ਹਾ ਵਾਸੀ ਲੈ ਰਹੇ ਹਨ।

ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਵਿੱਚ ਸੈਕਟਰ 66-ਏ ਸਕਾਈ ਗਾਰਡਨ ਵਿਖੇ ਸਵੇਰੇ 06 ਤੋਂ 07 ਵਜੇ ਤੱਕ, ਸੈਕਟਰ 70 ਪਬਲਿਕ ਪਾਰਕ ਵਿਖੇ ਸਵੇਰੇ 06 ਤੋਂ 07 ਵਜੇ, ਸੈਕਟਰ 71 ਕਾਰਗਿਲ ਪਾਰਕ ਵਿਖੇ ਸਵੇਰੇ 07 ਤੋਂ 08 ਵਜੇ ਤੇ ਇਸੇ ਸੈਕਟਰ ਵਿੱਚ ਬਚਪਨ ਸਕੂਲ ਪਾਰਕ ਵਿਖੇ ਸਵੇਰੇ 05 ਤੋਂ 06 ਵਜੇ ਤੱਕ, ਸੈਕਟਰ 88 ਵਿੱਚ ਪੂਰਬ ਅਪਾਰਟਮੈਂਟਸ ਵਿਖੇ ਸਵੇਰੇ 06 ਤੋਂ 07 ਵਜੇ ਤੱਕ, ਫੇਜ਼ 04 ਦੇ ਬੋਗਨਵਿਲਾ ਪਾਰਕ ਵਿਖੇ 06 ਤੋਂ 07 ਵਜੇ ਅਤੇ ਸੈਕਟਰ 70 ਮਟੌਰ ਵਿਖੇ ਸਵੇਰੇ 05 ਤੋਂ 06 ਵਜੇ ਤੱਕ ਯੋਗਸ਼ਾਲਾਵਾਂ ਲਾਈਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਨ੍ਹਾਂ ਯੋਗਸ਼ਾਲਾਵਾਂ ਲਈ ਪੰਜਾਬ ਸਰਕਾਰ ਵੱਲੋਂ ਪੇਸ਼ਵਰ ਟਰੇਨਰਜ਼/ਇੰਸਟਰੱਕਟਰ ਮੁਹੱਈਆ ਕਰਵਾਏ ਗਏ ਹਨ। ਇਸ ਦੇ ਨਾਲ-ਨਾਲ ਯੋਗ ਸਿਖਲਾਈ ਲਈ ਲੋਕ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in ‘ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ ‘ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਗਰੁੱਪ ਕੋਲ ਘੱਟੋ – ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਇਸੇ ਦਿਸ਼ਾ ਵਿੱਚ ਵੱਖੋ-ਵੱਖ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਯੋਗਸ਼ਾਲਾਵਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਤੰਦਰੁਸਤ ਹੋਵੇਗਾ ਤਾਂ ਹੀ ਉਹ ਹਰ ਕਾਰਜ ਖੇਤਰ ਵਿੱਚ ਚੰਗਾ ਕੰਮ ਕਰਨ ਦੇ ਸਮਰੱਥ ਹੋਵੇਗਾ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਲਾਹਾ ਲੈਣ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..