ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਸੰਗੀਤਕ ਸ਼ਾਮ ਦਾ ਆਯੋਜਨ
1 min readਮੋਹਾਲੀ, 26 ਜੂਨ, 2023: ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਸਮਾਰਟ ਵੰਡਰ ਸਕੂਲ, ਸੈਕਟਰ 71, ਮੋਹਾਲੀ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਵਲੋਂ ਦਸਿਆ ਕਿ ਐਸੋਸੀਏਸ਼ਨ ਦੇ 20 ਗਾਇਕਾਂ ਨੇ ਵੱਖ-ਵੱਖ ਗੀਤ ਗਾਏ, ਕੁਝ ਨੇ ਬਿਨਾਂ ਸਾਜ਼ਾਂ ਦੇ, ਕੁਝ ਨੇ ਕਰੋਕੇ ਨਾਲ ਅਤੇ ਕੁਝ ਨੇ ਹਾਰਮੋਨੀਅਮ ‘ਤੇ।
ਇਸ ਮੌਕੇ ਪ੍ਰਸਿੱਧ ਗਾਇਕ ਆਰ ਡੀ ਕੈਲੇ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ 120 ਤੋਂ ਵੱਧ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਹੋਏ। ਆਰ ਡੀ ਕੈਲੀ ਵਲੋਂ ਗਾਇਕਾਂ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਜ਼ ਭੁਪਿੰਦਰ ਸਿੰਘ, ਡਾ. ਜੀ ਕੇ ਨੰਦਾ, ਅਵਤਾਰ ਕੌਰ ਅਤੇ ਵੀ ਐਨ ਵਾਧਵਾ ਨੂੰ ਉਨ੍ਹਾਂ ਦੇ ਸੁਰੀਲੇ ਗਾਇਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮੰਚ ਦਾ ਸੰਚਾਲਨ ਹਰਵਿੰਦਰ ਕੌਰ ਅਤੇ ਹਰਜਿੰਦਰ ਸਿੰਘ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ।
ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਵਲੋਂ ਫੇਸਬੁੱਕ ‘ਤੇ ਲਾਈਵ ਕਵਰੇਜ ਦਿੱਤੀ ਗਈ । ਰਵਜੋਤ ਸਿੰਘ ਅਤੇ ਜੇ ਐਸ ਰਾਵਲ ਵਲੋਂ ਵੀਡਿਓ ਅਤੇ ਫੋਟੋਆਂ ਨਾਲ ਸਮਾਗਮ ਨੂੰ ਕਵਰ ਕੀਤਾ ਗਿਆ ।
ਆਰ.ਪੀ.ਸਿੰਘ ਵਿਗ, ਸਕੱਤਰ ਵਿੱਤ ਵੱਲੋਂ ਸੰਗੀਤਕ ਸ਼ਾਮ ਦੇ ਗਾਇਕਾਂ ਅਤੇ ਮੁੱਖ ਮਹਿਮਾਨ ਲਈ ਮੋਮੈਂਟੋ ਸਪਾਂਸਰ ਕੀਤੇ ਗਏ।
ਅੰਤ ਵਿੱਚ ਆਰ ਡੀ ਕੈਲੇ ਨੇ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਇਕ ਘੰਟੇ ਤੱਕ ਆਪਣੇ ਗੀਤਾਂ ਦਾ ਪ੍ਰਦਰਸ਼ਨ ਕਰਦੇ ਹੋਏ ਹਾਲ ਵਿੱਚ ਮਜੂਦ ਮੈਂਬਰਾਂ ਵੱਲੋਂ ਵਾਹ ਵਾਹ ਖੱਟੀ । ਜਦੋਂ ਉਹਨਾਂ ਵੱਲੋਂ ”ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ” ਦਾ ਗੀਤ ਗਾਇਆ ਗਿਆ ਤਾਂ ਉਸ ਸਮੇਂ ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ ਅਤੇ ਮੈਂਬਰਜ਼ ਨਚੰਨ ਤੋਂ ਬਿਨਾਂ ਰਹਿ ਨਾ ਸਕੇ। ਸਭ ਨੇ ਉਨ੍ਹਾਂ ਦੇ ਗੀਤਾਂ ਦਾ ਭਰਭੂਰ ਲੁਤਫ ਉਠਾਇਆ।
ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਕੈਲੀ ਦਾ ਬਹੁਤ ਹੀ ਘੱਟ ਸਮੇਂ ਵਿੱਚ ਦਿੱਤੇ ਨੋਟਿਸ ‘ਤੇ ਸੱਦਾ ਸਵੀਕਾਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸ਼ਾਨਦਾਰ ਆਡੀਟੋਰੀਅਮ, ਸਾਊਂਡ ਸਿਸਟਮ ਦੇ ਗਰੁੱਪ ਅਤੇ ਵਿਸ਼ੇਸ਼ ਤੌਰ ‘ਤੇ ਹਾਜ਼ਰੀਨ ਮੈਂਬਰ ਅਤੇ ਉਨ੍ਹਾਂ ਲਈ ਆਡੀਟੋਰੀਅਮ ਪ੍ਰਦਾਨ ਕਰਨ ਲਈ ਸਕੂਲ ਮੈਨੇਜਮੈਂਟ ਦਾ ਧੰਨਵਾਦ ਵੀ ਕੀਤਾ। ਰਿਫਰੈਸ਼ਮੈਂਟ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਜੀ ਐਸ ਗੁਲਾਟੀ ਅਤੇ ਸਨਰਿੰਦਰ ਸਿੰਘ ਦੁਆਰਾ ਕੀਤਾ ਗਿਆ । ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਇਸ ਪ੍ਰੋਗਰਾਮ ਦੀ ਭਰਭੂਰ ਸ਼ਲਾਘਾ ਕੀਤੀ ਗਈ।