July 24, 2024

Chandigarh Headline

True-stories

ਰੋਮੀਓ ਰਿਕਾਰਡਜ਼ ਵਲੋਂ ਵਿਆਹ-ਸ਼ਾਦੀਆਂ ਲਈ ਡੈਸਟੀਨੇਸ਼ਨ ‘ਉਡਾਨ’ ਰਾਹੀਂ ਨਿਵੇਕਲਾ ਉਪਰਾਲਾ

1 min read

ਮੋਹਾਲੀ, 23 ਜੂਨ, 2023 : ਸ਼ਹਿਰ ਦੀ ਪ੍ਰਦੂਸ਼ਿਤ ਆਬੋ-ਹਵਾ ਅਤੇ ਟਰੈਫਿਕ ਜਾਮਾਂ ਤੋਂ ਪ੍ਰੇਸ਼ਾਨ ਅੱਜ ਹਰ ਵਿਅਕਤੀ ਵਿਆਹ-ਸ਼ਾਦੀਆਂ/ਕਿੱਟੀ ਪਾਰਟੀਆਂ ਆਦਿ ਦੇ ਸਮਾਗਮ ਕਰਵਾਉਣ ਲਈ ਸਾਫ਼ ਸੁਥਰਾ ਵਾਤਾਵਰਣ ਅਤੇ ਸ਼ਾਂਤਮਈ ਥਾਵਾਂ ਵੱਲ ਆਕਰਸ਼ਿਤ ਹੋ ਰਿਹਾ ਹੈ। ਪੰਜਾਬ ਦੇ ਵਿਰਸੇ ਅਤੇ ਵਿਰਾਸਤ ਨੂੰ ਸੰਭਾਲਦਾ ਹੋਇਆ ਈਕੋ ਫਰੈਂਡਲੀ ਅਜਿਹਾ ਹੀ ਇਕ ਨਿਵੇਕਲਾ ਉਪਰਾਲਾ ‘ਉਡਾਨ’ ਰੋਮੀਓ ਰਿਕਾਰਡਜ਼ ਵਲੋਂ ਨਜ਼ਦੀਕੀ ਪਿੰਡ ਦਾਉਂ-ਰਾਮਗੜ੍ਹ ਵਿਖੇ ਸ਼ੁਰੂ ਕੀਤਾ ਗਿਆ ਹੈ।

ਇਸ ਸਬੰਧੀ ਐਕਟਿੰਗ ਵਿਚ ਡਿਪਲੋਮਾ ਪ੍ਰਾਪਤ ਮਾਲਕ ਅਮਨਦੀਪ ਸਿੰਘ ਉਰਫ਼ ਰੋਮੀਓ ਨੇ ਦੱਸਿਆ ਕਿ ਅਸੀਂ ‘ਉਡਾਨ’ ਨਾਮੀ ਇਸ ਸਪੈਸ਼ਲ ਡੈਸਟੀਨੇਸ਼ਨ ਰਾਹੀਂ ਆਮ ਲੋਕਾਂ ਨੂੰ ਦੇਸ਼-ਵਿਦੇਸ਼ ਪੱਧਰ ਦੀਆਂ ਆਧੁਨਿਕ ਸਹੂਲਤਾਂ ਅਤੇ ਵਧੀਆ ਡਿਜ਼ਾਇਨਰ ਸੁਵਿਧਾਵਾਂ ਪਿੰਡ ਵਿਚ ਹੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਪ੍ਰਾਪਰਟੀ ਨੂੰ ਪ੍ਰੀ-ਵੈਡਿੰਗ ਸ਼ੂਟ, ਕਿੱਟੀ ਪਾਰਟੀ, ਫਿਲਮ ਸ਼ੂਟਿੰਗ, ਇਵੈਂਟ ਮੈਨੇਜਮੈਂਟ ਆਦਿ ਵਰਗੇ ਸਮਾਗਮਾਂ ਲਈ ਆਮ ਲੋਕਾਂ ਦੀ ਪਹੁੰਚ ਦਾ ਬਣਾਉਣਾ ਸਾਡਾ ਮੁੱਖ ਮਕਸਦ ਹੈ।

ਉਹਨਾਂ ਦਸਿਆ ਕਿ ਪਰਿਵਾਰ ਦੀ ਪਿੰਡ ਵਿਚ ਖੁੱਲ੍ਹੀ ਜਗ੍ਹਾ ਹੋਣ ਸਦਕਾ ਅਸੀਂ ਪਹਿਲਾਂ ਇਥੇ ਮਿਊਜ਼ਿਕ ਸਟੂਡੀਓ ਸਥਾਪਤ ਕੀਤਾ। ਉਪਰੰਤ ਮੇਰੇ ਪਿਤਾ ਸੁਖਵਿੰਦਰ ਸਿੰਘ ਸੋਢੀ ਵਲੋਂ ਇਸ ਪ੍ਰੋਜੈਕਟ ਵਿਚ ਹੱਲਾਸ਼ੇਰੀ ਮਿਲਣ ਕਾਰਨ ਅਸੀਂ ਇਥੇ ਪ੍ਰੀ-ਵੈਡਿੰਗ ਸ਼ੂਟ, ਇਵੈਂਟ ਮੈਨੇਜਮੈਂਟ ਆਦਿ ਵਰਗੇ ਸਮਾਗਮਾਂ ਨੂੰ ਘੱਟ ਖ਼ਰਚੇ ਉਤੇ ਕਰਵਾਉਣ ਲਈ ਨਵੀਂ ਪਹਿਲਕਦਮੀ ਕੀਤੀ ਹੈ।

ਉਹਨਾਂ ਕਿਹਾ ਕਿ ਸਾਡੇ ਕਲਾਕਾਰਾਂ ਨੂੰ ਹੁਣ ਬਾਲੀਵੁੱਡ ਵਰਗੀਆਂ ਸੁਵਿਧਾਵਾਂ ਇਥੇ ਹੀ ਮਿਲਣਗੀਆਂ। ਉਹਨਾਂ ਸਰਕਾਰ ਤੋਂ ਪੰਜਾਬੀ ਕਲਾਕਾਰਾਂ ਨੂੰ ਪ੍ਰਮੋਟ ਕਰਨ ਅਤੇ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਬਣਾਉਣ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਇਸ ਪ੍ਰਾਪਰਟੀ ਲਈ ਉਹ ਕਾਨੂੰਨੀ ਤੌਰ ਉਤੇ ਸਾਰੀਆਂ ਪਰਮਿਸ਼ਨਾਂ ਲੈ ਕੇ ਅੱਗੇ ਵਧਾਉਣਗੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..