December 12, 2024

Chandigarh Headline

True-stories

ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮੋਹਾਲੀ ਦੇ ਸੰਘਰਸ਼ ਨੇ ਫੜਿਆ ਜ਼ੋਰ

ਮੋਹਾਲੀ, 23 ਜੂਨ, 2023: ਸੂਬੇ ਵਿਚ ਜਾਅਲੀ ਸਰਟੀਫਿਕੇਟ ਬਣਾ ਕੇ ਲਾਭ ਲੈਣ ਵਾਲਿਆਂ ਵਿਰੁੱਧ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮੋਹਾਲੀ (ਪੰਜਾਬ) ਵਲੋਂ ਆਰੰਭਿਆ ਸੰਘਰਸ਼ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਇਸੇ ਦੌਰਾਨ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਚੋਰ ਫੜੋ ਮੋਰਚੇ ਨੇ ਸਕਰੂਟਨੀ ਕਮੇਟੀ ਵਲੋਂ 22 ਵਿਅਕਤੀਆਂ ਦੇ ਰੱਦ ਕੀਤੇ ਸਰਟੀਫਿਕੇਟਾਂ ਦੀ ਲਿਸਟ ਜਾਰੀ ਕੀਤੀ ਹੈ।

ਇਸੇ ਦੌਰਾਨ ਸਿਰਕੀਬੰਦ ਅਨੁਸੂਚਿਤ ਜਾਤੀ ਵਲੋਂ ਚੋਰ ਫੜੋ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਸਿਰਕੀਬੰਦ ਜਾਤੀ ਦੇ ਜਨਰਲ ਸਕੱਤਰ ਇੰਦਰ ਸਿੰਘ ਨੇ ਕਿਹਾ ਕਿ ਸਿਰਕੀਬੰਦ ਵਰਗ ਦੇ ਲੋਕਾਂ ਦੀ ਪੰਜਾਬ ਦੀ ਕੁੱਲ ਸੰਖਿਆ ਦਾ ਕਰੀਬ 2 ਫੀਸਦੀ ਹੈ ਪਰ ਜਨਰਲ ਵਰਗ ਨੇ ਸਿਰਕੀਬੰਦ ਅਨੁਸੂਚਿਤ ਜਾਤੀ ਦੇ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਉਹਨਾਂ ਦੇ ਹੱਕ ਖੋਹੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਰਕੀਬੰਦ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਸਰਕਾਰ ਨੂੰ ਵਿਸ਼ੇਸ਼ ਮੌਕੇ ਪੈਦਾ ਕਰਨ ਚਾਹੀਦੇ ਹਨ ਅਤੇ ਜਾਅਲੀ ਸਰਟੀਫਿਕੇਟਾਂ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਸਿਰਕੀਬੰਦ ਵਰਗ ਦੇ ਬੱਚਿਆਂ ਲਈ ਸਿੱਖਿਆ, ਸਿਹਤ ਆਦਿ ਦੀਆਂ ਯੋਜਨਾਵਾਂ ਸਰਕਾਰੀ ਪੱਧਰ ‘ਤੇ ਸਰਕਾਰ ਨੂੰ ਚਲਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੌਰਾਨ ਪੰਜਾਬ ਦੇ ਫਾਜਿਲਕਾ, ਫਿਰੋਜਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਰੀਦਕੋਟ ਜਿਲ੍ਹਿਆਂ ਤੋਂ ਸਿਰਕੀਬੰਦ ਵਰਗ ਦੇ ਨੁਮਾਇੰਦਿਆਂ ਨੇ ਕਾਨਫਰੰਸ ਵਿਚ ਸ਼ਮੂਲੀਅਤ ਕੀਤੀ।

ਇਸ ਮੌਕੇ ਮੋਰਚੇ ਦੀ ਅਗਵਾਈ ਕਰ ਰਹੇ ਪ੍ਰੋ: ਹਰਨੇਕ ਸਿੰਘ ਨੇ ਦੱਸਿਆ ਕਿ ਸਿਰਕੀਬੰਦ ਜਾਤੀ ਦੇ ਲੋਕਾਂ ਨਾਲ ਬਹੁਤ ਜਿਆਦਾ ਅਣਮਨੁੱਖੀ, ਗੈਰਕੁਦਰਤੀ, ਬੇਇਨਸਾਫੀ ਅਤੇ ਧੋਖੇਬਾਜੀ ਹੋਈ ਹੈ। ਇਹ ਲੋਕ ਅੱਜ ਵੀ ਸਮਾਜ ਵਿਚ ਹੇਠਲੀ ਪੱਧਰ ‘ਤੇ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ। ਇਹਨਾਂ ਲੋਕਾਂ ਨੂੰ ਜਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਸਿੱਖਿਆ, ਸਿਹਤ, ਪਾਣੀ, ਬਿਜਲੀ, ਸਰਕਾਰੀ ਵੰਡ ਪ੍ਰਣਾਲੀ ਦੀਆਂ ਸਹੂਲਤਾਂ ਆਦਿ ਦਾ ਲਾਭ ਪ੍ਰਾਪਤ ਨਹੀਂ ਹੋਇਆ।ਇਸ ਦੌਰਾਨ ਚੋਰ ਫੜੋ ਮੋਰਚੇ ਨੇ ਸਕਰੂਟਨੀ ਕਮੇਟੀ ਵਲੋਂ ਜਾਰੀ 22 ਵਿਅਕਤੀਆਂ ਦੇ ਰੱਦ ਕੀਤੇ ਸਰਟੀਫਿਕੇਟਾਂ ਦੀ ਲਿਸਟ ਜਾਰੀ ਕੀਤੀ ਜਿਸ ਵਿਚ ਰਵਨੀਤ ਕੌਰ ਨੰਗਲ ਟਾਊਨਸ਼ਿਪ (ਰੂਪਨਗਰ), ਅਵਿਨਾਸ ਚੰਦਰ ਵਾਸੀ ਝੁੰਗੀਆਂ (ਪਟਿਆਲਾ), ਪਰਮਜੀਤ ਕੌਰ ਫਾਜ਼ਿਲਕਾ, ਰਾਜੂ ਪੰਚ ਪਿੰਡ ਰਤਨਹੇੜੀ (ਪਟਿਆਲਾ), ਅਮਰ ਕੌਰ ਰਾਜਪੁਰਾ (ਪਟਿਆਲਾ), ਕੁਲਵਿੰਦਰ ਕੌਰ ਫਿਰੋਜ਼ਪੁਰ, ਸ਼ਮਸ਼ੇਰ ਸਿੰਘ ਪਿੰਡ ਘੜਾਮ (ਪਟਿਆਲਾ), ਕਸ਼ਮੀਰ ਚੰਦ ਤੇ ਪਾਲੀ ਰਾਮ (ਪਟਿਆਲਾ), 6 ਈਟੀਟੀ ਅਧਿਆਪਕ (ਜ਼ਿਲ੍ਹਾ ਫਾਜ਼ਿਲਕਾ), ਜਗਦੀਸ਼ ਸਿੰਘ ਸਰਪੰਚ ਪਿੰਡ ਕੌਲੀ (ਪਟਿਆਲਾ), ਊਸ਼ਾ ਰਾਣੀ ਪਿੰਡ ਕੋਲੀ (ਪਟਿਆਲਾ), ਹਰਪਾਲ ਸਿੰਘ ਲੁਧਿਆਣਾ, ਰਜਿੰਦਰਪਾਲ ਸਿੰਘ ਫਾਜ਼ਿਲਕਾ, ਨਰਿੰਦਰਪਾਲ ਸਿੰਘ ਆਈ.ਆਰ.ਐਸ. ਪਟਿਆਲਾ, ਖੁਸ਼ਪ੍ਰੀਤ ਸਿੰਘ ਅਤੇ ਗੁਰਿੰਦਰ ਕੌਰ ਸਟੈਨੋ (ਪਟਿਆਲਾ), ਅਰਵਿੰਦ ਕੁਮਾਰ ਕਪੂਰਥਲਾ, ਉਂਕਾਰ ਸਿੰਘ ਹੁਸ਼ਿਆਰਪੁਰ, ਪ੍ਰਮੋਦ ਕੁਮਾਰ ਨਵਾਂ ਗਰਾਉਂ (ਮੋਹਾਲੀ) ਆਦਿ ਤੋਂ ਇਲਾਵਾ ਹਰਚੰਦ ਸਿੰਘ ਅਤੇ ਹੋਰਨਾਂ ਬਰਖਿਲਾਫ਼ ਪਿੰਡ ਆਲਮਪੁਰ ਦੇ 18 ਵਿਅਕਤੀਆਂ ਦੇ ਸਰਟੀਫਿਕੇਟ ਰੱਦ ਕਰ ਦਿੱਤੇ ਹਨ। ਇਹ 18 ਸਰਟੀਫਿਕੇਟ ਪਿੰਡ ਆਲਮਪੁਰ ਦੇ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ਉਤੇ ਰੱਦ ਕੀਤੇ ਗਏ ਹਨ।

ਇਸ ਮੌਕੇ ਬੇਅੰਤ ਸਿੰਘ ਸਿੱਧੂ, ਪ੍ਰਿੰਸੀਪਲ ਸਰਬਜੀਤ ਸਿੰਘ, ਜਸਵੰਤ ਸਿੰਘ ਜਲਾਲਾਬਾਦ, ਸੇਵਾ ਸਿੰਘ ਪ੍ਰਧਾਨ ਬਠਿੰਡਾ, ਇੰਦਰ ਸਿੰਘ ਬਠਿੰਡਾ, ਕੁਲਦੀਪ ਸਿੰਘ ਫਾਜ਼ਿਲਕਾ, ਸੇਵਾ ਸਿੰਘ ਸਰਪੰਚ ਮੱਲਾਂਵਾਲਾ ਜ਼ੀਰਾ, ਜੀਤ ਸਿੰਘ ਪਟਿਆਲਾ, ਜਸਪਾਲ ਸਿੰਘ ਰਾਜਪੁਰਾ ਪ੍ਰਧਾਨ, ਤਰਲੋਚਨ ਸਿੰਘ ਬਠਿੰਡਾ ਆਦਿ ਹਾਜ਼ਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..