ਮੋਹਾਲੀ ਪ੍ਰੈਸ ਕਲੱਬ ਵਲੋਂ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ, 70 ਦੇ ਕਰੀਬ ਲੋਕਾਂ ਨੇ ਲਾਭ ਉਠਾਇਆ
1 min readਮੋਹਾਲੀ, 30 ਅਪ੍ਰੈਲ, 2023 : ਅੱਜ ਦੀ ਰੋਜ਼ਾਨਾ ਜ਼ਿੰਦਗੀ ਵਿਚ ਮੀਡੀਆ ਕਰਮੀ ਅਤੇ ਆਮ ਲੋਕ ਹਰ ਸਮੇਂ ਤਣਾਅ ਭਰੀ ਜ਼ਿੰਦਗੀ ਜੀਅ ਰਹੇ ਹਨ ਅਤੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆਪਣੇ ਸਿਹਤ ਦਾ ਧਿਆਨ ਨਾ ਰੱਖਦੇ ਹੋਏ ਜ਼ਿਆਦਾਤਰ ਮੀਡੀਆ ਕਰਮੀ ਆਮ ਤੌਰ ਉਤੇ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਅਣਗੌਲਿਆ ਕਰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਵਰਤਾਰੇ ਨੂੰ ਧਿਆਨ ਵਿਚ ਰੱਖਦਿਆਂ ਅੱਜ ਮੋਹਾਲੀ ਪ੍ਰੈਸ ਕਲੱਬ ਵਲੋਂ ਦੁੱਖਭੰਜਨ ਚੈਰੀਟੇਬਲ ਵੈਲਫੇਅਰ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸ਼ਿਰਕਤ ਕਰਦਿਆਂ ਕੈਂਪ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਦੀ ਰੋਜ਼ਾਨਾ ਸਿਹਤ ਜਾਂਚ ਲਈ ਅਤਿ ਜ਼ਰੂਰੀ ਹਨ। ਉਹਨਾਂ ਕਿਹਾ ਕਿ ਕਲੱਬ ਵਲੋਂ ਇਸ ਮੈਡੀਕਲ ਕੈਂਪ ਦਾ ਆਯੋਜਨ ਕਰਨਾ ਇਕ ਸ਼ਲਾਘਾਯੋਗ ਉੱਦਮ ਹੈ, ਜਿਸ ਵਿਚ ਪੱਤਰਕਾਰ ਭਾਈਚਾਰਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਇਕ ਹੀ ਥਾਂ ਵਿਚ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਜ਼ਿਆਦਾਤਰ ਵਿਅਕੀਤਆਂ ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਾਈਕਲ, ਬੈਕ ਪੇਨ ਆਦਿ ਦੇ ਲੱਛਣ ਪਾਏ ਗਏ।
ਇਸ ਦੌਰਾਨ ਐਮ.ਡੀ. ਮੈਡੀਸਨ ਦੇ ਡਾ. ਐਸ.ਪੀ. ਭਗਤ ਦੀ ਅਗਵਾਈ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕਰੀਬ 70 ਵਿਅਕਤੀਆਂ ਦਾ ਚੈਕਅਪ ਕੀਤਾ ਗਿਆ। ਜਿਸ ਵਿਚ ਹੋਮਿਓਪੈਥੀ ਮਾਹਿਰ ਡਾ. ਗੁਰਸ਼ਰਨ ਸਿੰਘ ਤੇ ਡਾ. ਸੁਖਦੇਵ ਕਾਹਲੋਂ, ਸੁਖਸਰ ਆਯੁਰਵੈਦਿਕ ਵਲੋਂ ਡਾ. ਸੀ.ਬੀ. ਸ਼ਰਮਾ, ਡਾ. ਕੰਵਲਜੀਤ ਸਿੰਘ ਤੇ ਡਾ. ਸਕਸ਼ਮ, ਡਾਇਟੀਸ਼ਅਨ ਡਾ. ਮੋਨਿਕਾ ਗੋਪਾਲ, ਜੀਐਮਸੀ 32 ਦੇ ਡਾ. ਰਜਤ ਜੈਨ ਤੇ ਡਾ. ਰਿਸ਼ਵ ਤਨੇਜਾ, ਨਿਊਰੋਥਰੈਪਿਸਟ ਸੁਨੀਲ ਕੁਮਾਰ, ਡਾ. ਓ.ਪੀ. ਵਰਮਾ, ਡਾ. ਜਸਵੰਤ ਸਿੰਘ, ਡਾ. ਭੂਪਤੀ, ਸੰਦੀਪ ਸ਼ਰਮਾ, ਮਹਿੰਦਰ ਕੁਮਾਰ, ਸਤੀਸ਼ ਗਰਗ ਆਦਿ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਜਦਕਿ ਬਲੱਡ ਸੈਂਪਲ ਲੈਬ ਟੈਕਨੀਸ਼ੀਅਨ ਗੌਤਮ ਕੁਮਾਰ ਨੇ ਇਕੱਤਰ ਕੀਤੇ।
ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਸਮੇਤ ਸਮੂਹ ਗਵਰਨਿੰਗ ਬਾਡੀ ਮੈਂਬਰਾਂ ਤੇ ਮੈਂਬਰਾਨ ਨੇ ਗੋਪਾਲ ਵਰਮਾ ਚੇਅਰਮੈਨ ਦੁੱਖਭੰਜਨ ਚੈਰੀਟੇਬਲ ਵੈਲਫੇਅਰ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਟਰੱਸਟ ਅਤੇ ਮਾਹਿਰ ਡਾਕਟਰਾਂ ਦੀ ਸਮੂਹ ਟੀਮ ਦਾ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ, ਕੈਸ਼ੀਅਰ ਰਾਜੀਵ ਤਨੇਜਾ, ਆਰਗੇਨਾਈਜ਼ਿੰਗ ਸੈਕਟਰੀ ਰਾਜ ਕੁਮਾਰ ਅਰੋੜਾ, ਜੁਆਇੰਟ ਸਕੱਤਰ ਮੈਡਮ ਨੀਲਮ ਠਾਕੁਰ ਤੇ ਮਾਇਆ ਰਾਮ, ਕਿਚਨ ਕਮੇਟੀ ਚੇਅਰਮੈਨ ਸੰਦੀਪ ਬਿੰਦਰਾ, ਵਿਜੇ ਪਾਲ ਤੇ ਸਾਗਰ ਪਾਹਵਾ, ਹਰਬੰਸ ਸਿੰਘ ਬਾਗੜੀ, ਪਾਲ ਕੰਸਾਲਾ, ਜਸਵੀਰ ਸਿੰਘ ਗੋਸਲ, ਸਵਾਗਤੀ ਕਮੇਟੀ ਚੇਅਰਮੈਨ ਕੁਲਵੰਤ ਸਿੰਘ ਗਿੱਲ, ਮੈਨੇਜਰ ਜਗਦੀਸ਼ ਸ਼ਾਰਦਾ, ਹੈਡ ਕੁਕ ਨਰਿੰਦਰ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।