ਨੇਕਸਸ ਏਲਾਂਤੇ ਨੇ ਆਪਣੀ 10ਵੀਂ ਵਰ੍ਹੇਗੰਢ ਮਨਾਈ
1 min readਚੰਡੀਗੜ੍ਹ, 15 ਅਪ੍ਰੈਲ, 2023: ਨੇਕਸਸ ਏਲਾਂਤੇ ਦੀ 10ਵੀਂ ਵਰ੍ਹੇਗੰਢ ਦੇ ਮੌਕੇ ਉਤੇ ਅੱਜ ਇਥੇ ਏਲਾਂਤੇ ਕੋਰਟਯਾਰਡ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਪਰਮੀਸ਼ ਵਰਮਾ ਦੁਆਰਾ ਰੌਮਾਂਚਕ ਲਾਇਵ ਪਰਫਾਰਮੇਂਸ ਦੇ ਕੇ ਦਰਸ਼ਕਾਂ ਦਾ ਜੰਮ ਕੇ ਮਨੋਰੰਜਨ ਕੀਤਾ।
ਪੰਜਾਬੀ ਦਿਲਾਂ ਦੀ ਧੜਕਨ ਪਰਮੀਸ਼ ਵਰਮਾ ਨੇ ਆਪਣੇ ਪ੍ਰਸਿੱਧ ਚੁਣਿੰਦਾ ਗਾਣਿਆਂ ਵਿੱਚ ਲਾ ਚੱਕ, ਜ਼ਿੰਦਗੀ, ਸ਼ਾਦਾ, 4 ਪੈਗ, ਸਬ ਫੜੇ ਜਾਣਗੇ, ਮੁੰਡੇ ਪਿੰਡ ਦੇ, ਪਿੰਡ ਆਲੇ ਗਾਣੇ ਗਾਏ ਅਤੇ ਘੰਟਿਆਂ ਤੱਕ ਸਮਾਂ ਬੰਨ੍ਹ ਕੇ ਰੱਖਿਆ। ਇਹ ਅਸਲ ਵਿੱਚ ਇੱਕ ਯਾਦਗਾਰੀ ਰਾਤ ਹੋ ਨਿੱਬੜੀ। ਉਨ੍ਹਾਂ ਨੇ ਆਪਣੇ ਨਵੇਂ ਰੈਪ ਸੌਂਗ ਨੀ ਕੁੜੀਏ ਵੀ ਗਾਏ ਕੇ ਸੁਣਾਇਆ।
ਨੇਕਸਸ ਏਲਾਂਤੇ ਨੇ ਵਿੱਤੀ ਸਾਲ 2022–23 ਦੇ ਦੌਰਾਨ ਰਿਟੇਲਰਸ ਦੁਆਰਾ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਕੀਤੇ ਗਏ ਯਤਨਾਂ ਦੀ ਸਰਾਹਨਾਂ ਕਰਨ ਦੇ ਲਈ ਰਿਟੇਲ ਐਕਸੀਲੈਂਸ ਅਵਾਰਡਸ ਦੀ ਵੀ ਮੇਜ਼ਬਾਨੀ ਕੀਤੀ। ‘ਰਿਟੇਲ ਐਕਸੀਲੈਂਸ ਅਵਾਰਡਸ’ ਆਯੋਜਿਤ ਕਰਨ ਦੇ ਪਿੱਛੇ ਦਾ ਉਦੇਸ਼ ਉਨ੍ਹਾਂ ਨੂੰ ਸੁਵਿਧਾ ਪ੍ਰਦਾਨ ਕਰਨਾ ਤਾਂਕਿ ਉਨ੍ਹਾਂ ਨੂੰ ਅੱਗੇ ਵੱਧਣ ਦੇ ਨਾਲ–ਨਾਲ ਜਿਆਦਾ ਤੋਂ ਜਿਆਦਾ ਉਤਸ਼ਾਹ ਮਿਲ ਸਕੇ।
ਅਵਾਰਡ ਕੈਟੇਗਰੀ ਵਿੱਚ ਬੈਸਟ ਮੈਨੇਜ਼ਡ ਸਟੋਰ, ਬੈਸਟ ਰਿਕਵਰੀ ਸਟੋਰ, ਬੈਸਟ ਮਾਰਕੀਟਿੰਗ ਐਂਡ ਪ੍ਰਮੋਸ਼ਨ, ਬੈਸਟ ਸਟੋਰ ਐਕਟੀਵੇਸ਼ਨ, ਟੌਪ ਪਰਫਾਰਮਿੰਗ ਸਟੋਰ ਅਤੇ ਕਸਟਮਰ ਚੋਆਇਸ ਸਟੋਰ ਸ਼ਾਮਿਲ ਸਨ।
ਇਸ ਮੌਕੇ ਉਤੇ ਸਲੀਮ ਰੂਪਾਨੀ ਨੇ ਕਿਹਾ, ‘‘ਕਿ ਅਸੀਂ ਨੇਕਸਸ ਏਲਾਂਤੇ ਦੇ ਇੱਕ ਦਹਾਕੇ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੇ ਲਈ ਬਹੁਤ ਖੁਸ਼ ਹਾਂ। ਇਹ ਸਾਡੇ ਲਈ ਇੱਕ ਖਾਸ਼ ਮੀਲ ਦੇ ਪੱਥਰ ਵਾਂਗ ਹੈ। ਅਸੀਂ ਅਨੁਭਵੀ ਸਮਾਗਮਾਂ ਦੇ ਮਿਸ਼ਰਣ ਨਾਲ ਆਪਣੇ ਪਟ੍ਰੋਨਸ ਲਈ ਇੱਕ ਵਿਸ਼ੇਸ਼ ਫੈਸਟ ਦਾ ਆਯੋਜਨ ਕੀਤਾ ਸੀ। ਅਸੀਂ ਆਪਣੇ ਰਿਟੇਲਰਾਂ ਲਈ ਉਨ੍ਹਾਂ ਦੇ ਯੋਗਦਾਨ ਲਈ ਇੱਕ ਅਵਾਰਡ ਸ਼ੋਅ ਦਾ ਆਯੋਜਨ ਵੀ ਕੀਤਾ। ਅਸੀਂ ਆਪਣੇ ਸਾਰੇ ਸਰਪ੍ਰਸਤਾਂ, ਰਿਟੇਲ ਭਾਈਵਾਲਾਂ ਅਤੇ ਸਟਾਫ਼ ਮੈਂਬਰਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।
ਜਿਵੇਂ ਕਿ ਅਸੀਂ ਨੇਕਸਸ ਏਲਾਂਤੇ ਵਿੱਚ ਆਪਣੇ 11ਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ, ਅਸੀਂ ਆਪਣੇ ਪਟ੍ਰੋਨਸ ਦੇ ਨੇੜੇ ਹੋਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਹਰ ਤਰੀਕੇ ਨਾਲ ਵਧੀਆ ਅਨੁਭਵ ਪ੍ਰਦਾਨ ਕਰਨਾ ਚਾਹੁੰਦੇ ਹਾਂ। 15 ਅਪ੍ਰੈਲ ਨੂੰ ਆਪਣੇ 10 ਸਾਲ ਪੂਰੇ ਹੋਣ ਉਤੇ ਨੇਕਸਸ ਏਲਾਂਤੇ ਦੇ ਕੋਲ ਆਪਣੇ ਖਰੀਦਦਾਰਾਂ ਦੇ ਲਈ ਬਹੁਤ ਸਾਰੇ ਸਰਪ੍ਰਾਇਜ਼ ਹਨ। ਮਾਲ ਦੀ ਸਜਾਵਟ ਅਤੇ ਗੇਮਸ ‘ਐਕਸਪੀਰੀਅੰਸ ਦ ਬੈਸਟ’ ਨਾਮਕ ਥੀਮ ਦੇ ਨੇੜੇ–ਤੇੜੇ ਘੁੰਮਦੇ ਹਨ।
ਇਸਦੇ ਇਲਾਵਾ, ਨੇਕਸਸ ਏਲਾਂਤੇ ‘ਸ਼ੌਪ ਐਂਡ ਵਿੰਨ’ ਵੀ ਆਯੋਜਿਤ ਕਰ ਰਿਹਾ ਹੈ, ਜਿਥੇ ਖਰੀਦਦਾਰ ਇਸ ਮਹੀਨੇ 10 ਗੁਣਾ ਜਿਆਦਾ ਜਿੱਤ ਸਕਦੇ ਹਨ। ਨੇਕਸਸ ਵੰਨ ਐਪ ਉਤੇ ਸ਼ੌਪਿੰਗ ਬਿੱਲ ਅਪਲੋਡ ਕਰਨ ਨਾਲ ਗਾਹਕ ਕੁੱਝ ਰੌਮਾਂਚਕ ਪੁਰਸਕਾਰ ਅਤੇ ਗਿਫ਼ਟ ਵਾਊਚਰ ਵੀ ਜਿੱਤਣਗੇ।l