ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਸਾਥੀਆਂ ਸਮੇਤ ਆਏ ਕੁਲਵੰਤ ਸਿੰਘ ਦੀ ਹਮਾਇਤ ਵਿੱਚ
1 min readਮੋਹਾਲੀ, 16 ਫ਼ਰਵਰੀ, 2022: ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਦੌਰਾਨ ਲਗਾਤਾਰ ਵਿਰੋਧੀਆਂ ਲਈ ਖਤਰੇ ਦੀ ਘੰਟੀ ਬਣਦੀ ਜਾ ਰਹੀ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਹੇ ਅਤੇ ਅਕਾਲੀ ਦਲ ਦੇ ਬੀ. ਸੀ. ਵਿੰਗ- ਜ਼ਿਲਾ ਮੋਹਾਲੀ ਦੇ ਲੰਮਾ ਸਮਾਂ ਪ੍ਰਧਾਨਗੀ ਦਾ ਕਾਰਜ ਨਿਭਾਉਣ ਵਾਲੇ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਅੱਜ ਆਪਣੇ ਸਾਥੀਆਂ ਸਮੇਤ ਆਪ ਉਮੀਦਵਾਰ ਵਿਧਾਨ ਸਭਾ ਹਲਕਾ ਮੁਹਾਲੀ ਕੁਲਵੰਤ ਸਿੰਘ ਦੀ ਹਮਾਇਤ ਵਿੱਚ ਆ ਗਏ ।
ਇਸ ਮੌਕੇ ਤੇ ਕੁਲਵੰਤ ਸਿੰਘ ਆਪਣੇ ਸਾਥੀਆਂ ਸਮੇਤ ਫੇਜ਼ -4 ਵਿਖੇ ਸਥਿਤ ਗੁਰਮੁੱਖ ਸਿੰਘ ਸੋਹਲ ਦੇ ਘਰ ਪੁੱਜੇ । ਆਪ ਨੇਤਾ ਅਤੇ ਆਪ ਦੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਗੁਰਮੁਖ ਸਿੰਘ ਸੋਹਲ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਗੁਰਮੁਖ ਸਿੰਘ ਸੋਹਲ ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਜਾਣੇ ਪਛਾਣੇ ਚਿਹਰੇ ਹਨ ਅਤੇ ਉਨ੍ਹਾਂ ਆਪਣੇ ਹਲਕੇ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਬੀ. ਸੀ. ਭਾਈਚਾਰੇ ਨਾਲ ਸਬੰਧਤ ਸਮੱਸਿਆਵਾਂ ਦਾ ਸਰਕਾਰੇ- ਦਰਬਾਰੇ ਖ਼ੁਦ ਪਹੁੰਚ ਕਰਕੇ ਹੱਲ ਕਰਵਾਉਂਦੇ ਰਹੇ ਅਤੇ ਗੁਰਮੁਖ ਸਿੰਘ ਸੋਹਲ ਦੀ ਇਸ ਦਿਆਨਤਦਾਰੀ ਅਤੇ ਜਨੂੰਨ ਨਾਲ ਕੰਮ ਕਰਨ ਦੀ ਸਮਰੱਥਾ ਤੋਂ ਮੋਹਾਲੀ ਹਲਕੇ ਦੇ ਲੋਕੀ ਭਲੀ- ਭਾਂਤ ਵਾਕਿਫ਼ ਹਨ। ਆਪ ਨੇਤਾ ਕੁਲਵੰਤ ਸਿੰਘ ਨੇ ਗੁਰਮੁਖ ਸਿੰਘ ਸੋਹਲ ਦੇ ਵੱਲੋਂ ਆਪ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਲਾਉਣ ਦੇ ਲਈ ਹੁੰਗਾਰਾ ਭਰਨ ਦਾ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਵਿੱਚ ਗੁਰਮੁਖ ਸਿੰਘ ਸੋਹਲ ਨੂੰ ਵਿੱਚ ਢੁੱਕਵੀਂ ਪ੍ਰਤੀਨਿਧਤਾ ਦਿਵਾਉਣਗੇ। ਇਸ ਮੌਕੇ ਤੇ ਗੁਰਮੁਖ ਸਿੰਘ ਸੋਹਲ ਨੇ ਆਪਣੇ ਸਾਥੀਆਂ ਸਮੇਤ ਕੁਲਵੰਤ ਸਿੰਘ ਦੇ ਨਾਲ ਫੇਸ-4 ਤੋਂ ਹੀ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ ਘਰ- ਘਰ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਅਤੇ ਡੋਰ+ ਟੂ- ਡੋਰ ਮੁਹਿੰਮ ਨੂੰ ਅਗਾਂਹ ਤੋਰਿਆ।
ਇਸ ਮੌਕੇ ਤੇ ਆਪ ਨੇਤਾ ਕੁਲਵੰਤ ਸਿੰਘ ਦੇ ਨਾਲ ਸਾਬਕਾ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਰਹੇ ਗੁਰਮੁਖ ਸਿੰਘ ਸੋਹਲ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਪ ਦੇ ਸਪੋਕਸਪਰਸਨ- ਗੋਵਿੰਦਰ ਮਿੱਤਲ, ਹਰਭਜਨ ਸਿੰਘ, ਗੁਰਵਿੰਦਰ ਸਿੰਘ -ਪਿੰਕੀ, ਇੰਦਰਜੀਤ ਸਿੰਘ, ਅਮਰੀਕ ਸਿੰਘ, ਸੁਸ਼ੀਲ ਗੁਪਤਾ, ਗੁਰਵਿੰਦਰ ਸਿੰਘ, ਜਥੇਦਾਰ -ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਦਿਆਲ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਰਤਨ ਸਿੰਘ, ਦਲਵੀਰ ਸਿੰਘ, ਹਰਜਿੰਦਰ ਸਿੰਘ, ਹਰਿੰਦਰ ਸਿੰਘ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ-( ਸਾਰੇ ਨਿਵਾਸੀ ਫੇਜ਼-4 ,ਮੋਹਾਲੀ), ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ-ਸੁਹਾਣਾ, ਆਪ ਨੇਤਾ- ਮੈਡਮ ਪ੍ਰਭਜੋਤ ਕੌਰ, ਅਮਨਦੀਪ ਕੌਰ, ਕੌਂਸਲਰ ਗੁਰਮੀਤ ਕੌਰ, ਸਾਬਕਾ ਕੌਂਸਲਰ -ਕਮਲਜੀਤ ਕੌਰ ਸੋਹਾਣਾ, ਬੀਬੀ ਕਸ਼ਮੀਰ ਕੌਰ, ਅਕਵਿੰਦਰ ਸਿੰਘ- ਗੋਸਲ ਸਮੇਤ ਵੱਡੀ ਗਿਣਤੀ ਗੁਰਮੁਖ ਸਿੰਘ ਸੋਹਲ ਸਮਰਥਕ ਵੀ ਹਾਜ਼ਰ ਸਨ ।