ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀ ਖੇਤੀ ਸਮੱਗਰੀ ਉਪਲਬੱਧ ਕਰਵਾਉਣ ਲਈ ਡੀਲਰਾਂ ਦੀ ਕੀਤੀ ਜਾ ਰਹੀ ਚੈਕਿੰਗ ਅਤੇ ਸੈਪਲਿੰਗ : ਡਾ. ਜਸਵੰਤ ਸਿੰਘ
ਐਸ.ਏ.ਐਸ ਨਗਰ, 17 ਦਸੰਬਰ, 2022:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਤਹਿਤ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਜਸਵੰਤ ਸਿੰਘ ਦੀ ਅਗਵਾਈ ‘ਚ ਜਿਲ੍ਹੇ ਵਿੱਚ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਚੈੱਕਿਗ ਅਤੇ ਸੈਪਲਿੰਗ ਕੀਤੀ ਗਈ। ਚੈਕਿੰਗ ਕਰਦਿਆਂ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆ ਉਪਲਬੱਧ ਕਰਵਾਉਣ ਲਈ ਜਿਲ੍ਹੇ ਦੇ ਬਲਾਕ ਮਾਜਰੀ, ਖਰੜ ਅਤੇ ਡੇਰਾਬੱਸੀ ਵਿੱਚ ਅਧਿਕਾਰੀਆਂ ਦੀਆਂ ਟੀਮਾਂ ਬਣਾਕੇ ਡੀਲਰਾਂ ਦੀ ਚੈੱਕਿਗ ਅਤੇ ਸੈਪਲਿੰਗ ਕੀਤੀ ਗਈ ਹੈ। ਇਸ ਚੈੱਕਿਗ ਦੌਰਾਨ ਡੀਲਰਾਂ ਦੇ ਲਾਇਸੈਂਸ, ਅਡੀਸ਼ਨਾਂ, ਸਟਾਕ ਰਜਿਸਟਰ, ਬਿੱਲ ਅਤੇ ਖਾਦਾਂ ਦਾ ਸਟਾਕ ਪੀ.ੳ.ਐਸ ਮਸ਼ੀਨ ਅਨੁਸਾਰ ਚੈਂਕ ਕੀਤਾ ਜਾ ਰਿਹਾ ਹੈ ਅਤੇ ਸੈਂਪਲ ਭਰੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਖੇਤੀ ਸਮੱਗਰੀ ਬਿਨਾਂ ਅਡੀਸ਼ਨ ਅਤੇ ਬਿੱਲ ਤੋਂ ਬਗੈਰ ਨਾ ਰੱਖੀ/ਵੇਚੀ ਜਾਵੇ ਅਤੇ ਸਾਰੇ ਕਾਗਜ਼ਾਤ ਮੁਕੰਮਲ ਰੱਖੇ ਜਾਣ। ਇਸ ਮੌਕੇ ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਕਿਹਾ ਕਿ ਵਿਭਾਗ ਨਾਲ ਤਾਲਮੇਲ ਰੱਖਿਆ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਖਾਦਾਂ ਦੇ 5 ਅਤੇ ਕੀਟਨਾਸ਼ਕ ਦਵਾਈਆਂ ਦੇ 8 ਸੈਂਪਲ ਭਰੇ ਗਏ ਹਨ। ਇਸ ਮੌਕੇ ਏ.ੳ ਖਰੜ ਡਾ. ਸੰਦੀਪ ਕੁਮਾਰ, ਏ.ਡੀ.ੳ ਮਾਜਰੀ ਡਾ. ਗੁਰਪ੍ਰੀਤ ਸਿੰਘ, ਏ.ਡੀ.ੳ ਡਾ. ਬੂਟਾ ਸਿੰਘ, ਏ.ਡੀ.ੳ ਖਰੜ ਡਾ.ਮਨਦੀਪ ਕੌਰ, ਏ.ਡੀ.ੳ ਡੇਰਾਬੱਸੀ ਡਾ. ਨਵਦੀਪ ਸਿੰਘ, ਏ.ਈ.ੳ ਡਾ. ਸੋਨੀਆ ਪਰਾਸ਼ਰ ਹਾਜ਼ਰ ਸਨ।