September 8, 2024

Chandigarh Headline

True-stories

ਕਪੜਾ ਵਪਾਰੀ ਅਤੇ ਸਿਪਾਹੀ ਦੇ ਡੱਬਲ ਮਰਡਰ ਕੇਸ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ

1 min read

ਜਲੰਧਰ, 17 ਦਸੰਬਰ, 2022 : ਜਲੰਧਰ ਦਿਹਾਤੀ ਪੁਲਸ ਨੇ ਨਕੋਦਰ ਦੇ ਕਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ ਡੱਬਲ ਮਰਡਰ ਕੇਸ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਵਾਰਦਾਤ ਵਿਚ ਵਰਤੇ 2 ਮੋਟਰਸਾਈਕਲ,1 ਪਿਸਟਲ ,2 ਰੋਦ, ਇਕ ਆਈ-20 ਕਾਰ ਤੇ ਸਕਾਰਪੀਓ ਗੱਡੀ ਬ੍ਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਐੱਸ ਪੀ (ਡੀ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਨਕੋਦਰ ਦੇ ਕਪੜਾ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡੱਬਲ ਮਰਡਰ ਕੇਸ ਜਾਂਚ ਜਲੰਧਰ-ਦਿਹਾਤੀ ਪੁਲਸ ਵਲੋਂ ਟੈਕਨੀਕਲ ਅਤੇ ਫੋਰਾਂਸਿਕ ਢੰਗ , ਸੀ ਸੀ ਟੀ ਵੀ ਫੁਟੇਜ ਅਤੇ ਹਿਊਮਨ ਸੋਰਸਾਂ ਰਾਹੀਂ ਜਾਂਚ ਕਰਦੇ ਹੋਏ ਪਹਿਲਾਂ ਤਿੰਨ ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਸੀ। ਜਿੰਨਾਂ ਵਿੱਚ ਮੰਗਾ ਸਿੰਘ ਉਰਫ ਬਿੱਛੂ, ਕਮਲਦੀਪ ਸਿੰਘ ਉਰਫ ਪੋਪੀ ਉਰਫ ਦੀਪ ਅਤੇ ਖੁਸ਼ਕਰਨ ਸਿੰਘ ਉਰਫ ਫੋਜੀ ਜੋ ਪੁਲਸ ਰਿਮਾਂਡ ‘ ਤੇ ਹਨ। ਜਿੰਨਾ ਦੀ ਪੁੱਛ ਗਿਛ ਵਿੱਚ ਪਤਾ ਲੱਗਾ ਕਿ ਟਿੰਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ ਪਰ ਮਿਤੀ 07 ਦਸੰਬਰ ਨੂੰ ਗੋਲੀ ਸਾਜਨ ਸਿੰਘ, ਹਰਦੀਪ ਸਿੰਘ ਉਰਫ ਠਾਕਰ ਅਤੇ ਮੰਗਾ ਸਿੰਘ ਉਰਫ ਬਿੱਛੂ ਨੇ ਚਲਾਈ ਸੀ ਅਤੇ ਖੁਸ਼ਕਰਨ ਉਰਫ ਫੌਜੀ ਤੇ ਕਮਲਦੀਪ ਸਿੰਘ ਉਰਫ ਪੋਪੀ ਉਰਫ ਦੀਪ ਵੱਖ ਵੱਖ-ਵੱਖ ਮੋਟਰਸਾਈਕਲਾਂ ਚਲਾ ਰਹੇ ਸਨ। ਇਸ ਕਤਲ ਦੇ ਮੁੱਖ ਮਾਸਟਰ ਮਾਈਂਡ ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਅਤੇ ਅਮਰੀਕ ਸਿੰਘ ਹਨ। ਗੁਰਵਿੰਦਰ ਸਿੰਘ ਉਰਫ ਗਿੰਦਾ, ਕਰਨਵੀਰ ਮਾਲੜੀ, ਚਰਨਜੀਤ ਚੰਨੀ ਨੇ ਵੱਖ-ਵੱਖ ਵੱਖ ਦਿਨਾਂ ਵਿੱਚ ਰੈਕੀ ਕਰਵਾਈ ਸੀ। ਰੈਕੀ ਲਈ ਆਈ-20 ਗੱਡੀ ਦਾ ਇੰਤਜਾਮ ਕਰਨਵੀਰ ਮਾਲੜੀ ਨੇ ਕੀਤਾ ਸੀ।

ਪੁਲਸ ਨੇ ਮੁਲਾਜ਼ਮਾ ਤੋ ਕੀਤੀ ਪੁੱਛਗਿੱਛ ਖੁਲਾਸਾ ਹੋਇਆ ਕਿ ਵਾਰਦਾਤ ਤੋਂ ਬਾਅਦ ਸ਼ੂਟਰ ਆਪਣੇ ਮੋਟਰਸਾਈਕਲ ਅਮਨਦੀਪ ਉਰਫ ਅਮਨਾ ਵਾਸੀ ਮਾਲੜੀ ਦੇ ਖੂਹ ‘ਤੇ ਲੁਕੋ ਕੇ ਤਿੰਨ ਸ਼ੂਟਰ ਆਈ-20 ਕਾਰ ਵਿੱਚ ਅਮਨਦੀਪ ਸਿੰਘ ਉਰਫ ਅਮਨੇ ਦੇ ਸਹੁਰੇ ਪਿੰਡ ਬਜੂਹਾ ਰੁਕੇ ਸਨ। ਬਾਕੀ ਦੇ ਤਿੰਨ ਸ਼ੂਟਰ ਅਕਾਸ਼ਦੀਪ ਪੁੱਤਰ ਪਰਮਜੀਤ ਵਾਸੀ ਨੂਰਪੁਰ ਚੱਠਾ ਨਕੋਦਰ ਦੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਫਰਾਰ ਹੋਏ ਸਨ ਅਤੇ ਪੁਲਸ ਨੂੰ ਧੋਖਾ ਦੇਣ ਲਈ ਰਸਤੇ ਵਿੱਚ ਐਕਸ ਯੂ ਵੀ ਗੱਡੀ ਇਸਤੇਮਾਲ ਕਰਕੇ ਜਲੰਧਰ ਸ਼ਹਿਰ ਦੇ ਇੱਕ ਫਲੈਟ ਵਿੱਚ ਰੁੱਕੇ ਸਨ। ਅਗਲੇ ਦਿਨ ਐਕਸ ਯੂ ਵੀ ਗੱਡੀ ਵਿੱਚ ਅਕਾਸ਼ਦੀਪ ਅਤੇ ਕਰਨਵੀਰ ਇੰਨਾ ਤਿੰਨਾ ਸ਼ੂਟਰਾ ਨੂੰ ਬਸ ਸਟੈਂਡ ਜਲੰਧਰ ਛੱਡ ਆਏ ਸੀ ਜਿੱਥੋ ਇਹ ਸ਼ੂਟਰ ਆਪਣੇ ਆਪਣੇ ਘਰਾ ਨੂੰ ਚਲੇ ਗਏ ਸੀ। ਅਮਨੇ ਦੇ ਸਹੁਰੇ ਘਰ ਰਹਿਣ ਵਾਲੇ ਸ਼ੂਟਰਾ ਨੂੰ ਗੁਰਵਿੰਦਰ ਉਰਫ ਗਿੰਦਾ ਸ਼ਾਹਕੋਟ ਬੱਸ ਅੱਡੇ ਪਰ ਛੱਡ ਕੇ ਆਇਆ ਸੀ। ਗੁਰਵਿੰਦਰ ਉਰਫ ਗਿੰਦੇ ਨੇ ਵਾਰਦਾਤ ਤੋਂ ਬਾਅਦ ਹਥਿਆਰ ਗਗਨਦੀਪ ਉਰਫ ਗਗਨ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਮਾਲੜੀ ਨੂੰ ਦਿੱਤੇ ਸਨ। ਗੁਰਵਿੰਦਰ ਗਿੰਦਾ ਨੇ ਸ਼ੂਟਰਾਂ ਦੀ ਠਾਹਰ, ਖਾਣ-ਪੀਣ, ਅਸਲਾ ਐਮੋਨੀਸ਼ਨ ਸੰਭਾਲਣ ਅਤੇ ਰੈਕੀ ਦਾ ਪ੍ਰਬੰਧ ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਦੇ ਕਹਿਣ ਅਨੁਸਾਰ ਕਰਵਾਇਆ ਸੀ। ਜੋ ਜਲੰਧਰ-ਦਿਹਾਤੀ ਪੁਲਿਸ ਵਲੋਂ ਸਕਾਰਪੀਓ ਗੱਡੀ ਵਿੱਚੋ ਅਕਾਸ਼ਦੀਪ ਉਰਫ ਘੈਂਟੀ ਵਾਸੀ ਨੂਰਪੁਰ ਚੱਠਾ, ਗਗਨਦੀਪ ਉਰਫ ਗਗਨ ਵਾਸੀ ਮਾਲੜੀ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਮਾਲੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਦੋਸ਼ੀਆਂ ਦੇ ਕੀਤੇ ਇੰਕਸ਼ਾਫ ਮੁਤਾਬਿਕ ਵਾਰਦਾਤ ਵਿੱਚ ਵਰਤੇ ਹੋਏ ਦੋਨੋ ਮੋਟਰਸਾਈਕਲ ਨਕੋਦਰ ਨੇੜੇ ਬਈ ਵਿੱਚ ਛੁੱਟ ਦਿੱਤੇ ਜੋ ਪੁਲਸ ਨੇ ਬ੍ਰਾਮਦ ਕਰ ਲਏ ਹਨ। ਆਈ-20 ਕਾਰ ਕਰਨਵੀਰ ਦੀ ਹੈ ਜਿਸ ਨੇ ਗੱਡੀ ਵਿੱਚ ਰੈਕੀ ਕਰਵਾਈ ਅਤੇ ਤਿੰਨ ਸ਼ੂਟਰਾ ਨੂੰ ਉਸ ਵਿੱਚ ਵਾਰਦਾਤ ਤੋਂ ਬਾਅਦ ਲੈ ਕੇ ਅਮਨਦੀਪ ਉਰਫ ਅਮਨਾ ਦੇ ਸਹੁਰੇ ਛੱਡ ਕੇ ਆਇਆ ਸੀ ।ਉਹ ਵੀ ਬ੍ਰਾਮਦ ਕਰ ਲਈ ਹੈ। ਗੁਰਵਿੰਦਰ ਉਰਫ ਗਿੰਦਾ ਪਾਸੋ ਵਾਰਦਾਤ ਵਿੱਚ ਵਰਤਿਆ ਇੱਕ ਪਿਸਤੌਲ 30 ਬੋਰ ਜੋ ਸਮੇਤ 02 ਰੋਂਦ ਵੀ ਬ੍ਰਾਮਦ ਹੋਇਆ ਹੈ। ਗ੍ਰਿਫਤਾਰ ਮੁਲਾਜ਼ਮਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਫਰਾਰ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਸ ਪਾਰਟੀਆਂ ਸਟੇਟ/ਇੰਟਰਸਟੇਟ ਕਰ ਰਹੀਆ ਛਾਪੇਮਾਰੀ :- ਉਕਤ ਡੱਬਲ ਮਰਡਰ ਕੇਸ ਵਿੱਚ ਲੋੜੀਂਦੇ ਫਰਾਰ ਮੁਲਜ਼ਮਾ ਹਰਦੀਪ ਸਿੰਘ ਉਰਫ ਠਾਕੁਰ, ਅਮਰੀਕ ਸਿੰਘ, ਕਰਨਵੀਰ ਸਿੰਘ, ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ, ਚਰਨਜੀਤ ਸਿੰਘ ਉਰਫ ਚੁੰਨੀ ਅਤੇ ਸਾਜਨ ਸਿੰਘ ਦੀ ਭਾਲ ਵਿੱਚ ਵੱਖ -ਵੱਖ ਪੁਲਸ ਪਾਰਟੀਆਂ ਸਟੇਟ/ਇੰਟਰਸਟੇਟ ਛਾਪੇਮਾਰੀ ਕਰ ਰਹੀਆਂ ਹਨ, ਜਿਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..