ਕਿਸਾਨਾਂ ਵਾਸਤੇ ਪਰਾਲੀ ਦੀਆਂ ਗੱਠਾਂ ਬਨਾਉਣ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਲੈਣ ਦਾ ਸੁਨਿਹਰੀ ਮੌਕਾ : ਜ਼ਿਲ੍ਹਾ ਖੇਤੀਬਾੜੀ ਅਫ਼ਸਰ
1 min readਐਸ.ਏ.ਐਸ.ਨਗਰ, 3 ਅਗਸਤ, 2022: ਪਰਾਲੀ ਨੂੰ ਅੱਗ ਨਾ ਲਗਾਉਣ ਦੀ ਰੋਕਥਾਮ ਅਤੇ ਉਸ ਦੇ ਪ੍ਰਬੰਧਨ ਲਈ ਜਿਲ੍ਹੇ ਵਿੱਚ ਕਾਰਪੋਰੇਟ ਇਨਵਾਇਰਮੈਂਟ ਰਿਸਪੋਂਸੀਬਿਲਟੀ ਫੰਡ ਅਧੀਨ ਕਈ ਸਨਅਤਕਾਰ ਸਵੱਛ ਵਾਤਾਵਰਣ ਲਈ ਮਸ਼ੀਨਰੀ ਰੇਕਰ / ਬੇਲਰ ਸਬਸਿਡੀ ਤੇ ਮੁਹੱਈਆ ਕਰਵਾਉਣ ਲਈ ਇੱਛੁਕ ਹਨ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਖੇਤੀਬਾੜੀ ਅਫਸਰ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਿਪਟੀ ਰਜਿਸਟਰਾਰ ਸਹਿਕਾਰਤਾ ਵਿਭਾਗ ਦੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਹਦਾਇਤ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੇਤੀਬਾੜੀ ਅਫ਼ਸਰ ਰਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਡੀਸੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਕਮੇਟੀ ਸੀ.ਆਰ.ਐਮ. ਗਾਇਡ ਲਾਇਨਜ ਅਨੁਸਾਰ ਇੱਕ ਅਖਬਾਰੀ ਇਸ਼ਤਿਹਾਰ ਤਿਆਰ ਕਰਕੇ ਜਲਦੀ ਜਾਰੀ ਕਰੇ ਜਿਸ ਵਿੱਚ ਪੰਚਾਇਤਾਂ, ਕੋਆਪ੍ਰੇਟਿਵ ਸੁਸਾਇਟੀਆਂ, ਐਫ.ਪੀ.ਓ., ਕਸਟਮ ਹਾਇਰਿੰਗ ਸੈਂਟਰ ਅਤੇ ਆਖਰ ਵਿੱਚ ਵਿਅਕਤੀਗਤ ਕਿਸਾਨਾਂ ਤੋਂ ਜਿਲ੍ਹੇ ਵਿੱਚ ਮਸ਼ੀਨਰੀ ਰੇਕ ਅਤੇ ਬੇਲਰ ਦੀ ਆਨਲਾਇਨ ਮੰਗ ਹਾਸਿਲ ਕਰ ਲਈ ਜਾਵੇ।
ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਬਸਿਡੀ ਤੇ ਦਿੱਤੀਆਂ ਜਾਣ ਰਹੀਆਂ ਮਸ਼ੀਨਾਂ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਦੁਆਰਾ ਇਹ ਮਸ਼ੀਨਰੀ ਕਾਰਪੋਰੇਟ ਇਨਵਾਇਰਮੈਂਟ ਰਿਸਪੋਂਸੀਬਿਲਟੀ ਫੰਡਜ ਵਿੱਚੋਂ ਸੀ.ਆਰ.ਐਮ. ਸਕੀਮ ਅਨੁਸਾਰ ਵੱਧ ਤੋਂ ਵੱਧ 6,42,000 ਸਬਸਿਡੀ ਤੇ ਐਮਪੈਨਲਡ ਮੈਨੂਫੈਕਚਰਰ ਤੋਂ ਖ੍ਰੀਦਣ ਵਾਸਤੇ ਦਿੱਤੀ ਜਾਵੇਗੀ। ਲਾਭਪਾਤਰੀ ਇੱਕ ਹੀ ਸਮੇਂ ਇਕ ਹੀ ਸਥਾਨ ਤੇ ਇਹ ਮਸ਼ੀਨਰੀ ਲਿਆ ਕੇ ਜਾਂਚ ਕਰਵਾਉਣਗੇ ਅਤੇ ਸਬਸਿਡੀ ਦੀ ਰਾਸ਼ੀ ਪ੍ਰਾਪਤ ਕਰਨ ਦੇ ਹੱਕਦਾਰ ਹੋ ਜਾਣਗੇ।
ਉਨ੍ਹਾਂ ਦੱਸਿਆ ਲਾਭਪਾਤਰੀ ਇਹ ਮਸ਼ੀਨਰੀ ਕਿਸੇ ਨੂੰ ਵੇਚ ਜਾਂ ਟ੍ਰਾਂਸਫਰ ਨਹੀਂ ਕਰ ਸਕਣਗੇ। ਇਸ ਦੀ ਵਰਤੋਂ ਸਿਰਫ ਪਰਾਲੀ ਪ੍ਰਬੰਧਨ ਦੇ ਕੰਮਾਂ ਵਿੱਚ ਕੀਤੀ ਜਾਵੇਗੀ। ਕਿਸਾਨ ਵੀਰ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ.ਨਗਰ ਦੇ ਅਧਿਕਾਰੀ ਡਾ. ਗੁਰਦਿਆਲ ਕੁਮਾਰ (ਮੋਬਾਇਲ ਨੰਬਰ : 78889-77511) ਨਾਲ ਸੰਪਰਕ ਕਰ ਸਕਦੇ ਹਨ।