ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਬੀ.ਪੀ.ਓ ਨੌਕਰੀਆਂ ਲਈ ਦਿੱਤੀ ਜਾ ਰਹੀ ਹੈ ਮੁਫਤ ਟ੍ਰੇਨਿੰਗ
1 min readਐਸ.ਏ.ਐਸ ਨਗਰ, 3 ਅਗਸਤ, 2022: ਮਿਸ਼ਨ ਸੁਨਹਿਰੀ ਦੀ ਸ਼ੁਰੂਆਤ ਤਹਿਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਿਖੇ ਬੀ.ਪੀ.ਓ ਜਾਬ ਲਈ ਮੁਫਤ ਟ੍ਰੇਨਿੰਗ ਪਹਿਲੀ ਅਗਸਤ ਤੋਂ ਸ਼ੁਰੂ ਕੀਤੀ ਗਈ ਜਿਸਦਾ ਅੱਜ ਤੀਸਰਾ ਦਿਨ ਹੈ। ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਇਸ ਬੈਚ ਵਿੱਚ ਅੱਜ 36 ਪ੍ਰਾਰਥੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ 10 ਦਿਨਾਂ ਤੱਕ ਰੋਜਾਨਾ ਚੱਲੇਗੀ। ਇਨ੍ਹਾਂ ਟ੍ਰੇਨਿੰਗ ਬੈਚ ਦਾ ਸਮਾਂ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਟ੍ਰੇਨਿੰਗ ਪ੍ਰਾਪਤ ਕਰਨ ਉਪੰਰਤ ਇਨ੍ਹਾਂ ਪ੍ਰਾਰਥੀਆਂ ਦੀ ਪਲੇਸਮੈਂਟ ਐਸ.ਏ.ਐਸ ਨਗਰ, ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ। ਉਨ੍ਹਾ ਕਿਹਾ ਕਿ ਜੋ ਪ੍ਰਾਰਥੀ ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਉਹ ਆਪਣਾ ਨਾਮ ਸਵੇਰੇ 9.30 ਵਜੇਂ ਤੋਂ ਪਹਿਲਾਂ-2 ਡੀ.ਬੀ.ਈ.ਈ ਵਿਖੇ ਰਜਿਸਟਰ ਕਰਵਾਉਣ। ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਹੈਲਪਲਾਇਨ 7814259210 ਤੇ ਸੰਪਰਕ ਕੀਤਾ ਜਾ ਸਕਦਾ ਹੈ।