445 ਗਰਾਮ ਚਿੱਟਾ ਨਸ਼ੀਲੇ ਪਦਾਰਥ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
1 min readਐਸ ਏ ਐਸ ਨਗਰ, 30 ਮਈ, 2022: ਵਿਵੇਕ ਸੀਲ ਸੋਨੀ ਐਸ.ਐਸ.ਪੀ. ਐਸ.ਏ.ਐਸ ਨਗਰ ਅਤੇ ਅਮਰਪ੍ਰੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਖਰੜ-2 ਮੁੱਲਾਪੁਰ ਦੇ ਦਿਸਾ ਨਿਰਦੇਸ ਅਨੁਸਾਰ ਨਸਾ ਸਮੱਗਲਰਾ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਥਾਣਾ ਸਦਰ ਕੁਰਾਲੀ ਦੀ ਪੁਲਿਸ ਪਾਰਟੀ ਨੇ 445 ਗਰਾਮ ਚਿੱਟਾ ਨਸ਼ੀਲਾ ਪਦਾਰਥ ਸਮੇਤ ਦੋ ਦੋਸ਼ੀ ਗ੍ਰਿਫਤਾਰ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਿਵੇਕ ਸੀਲ ਸੋਨੀ ਐਸ.ਐਸ.ਪੀ.ਐਸ.ਏ.ਐਸ ਨਗਰ ਨੇ ਦੱਸਿਆ ਕਿ ਮਿਤੀ 29.05.2022 ਨੂੰ ਥਾਣਾ ਸਦਰ ਕੁਰਾਲੀ ਦੀ ਪੁਲਿਸ ਪਾਰਟੀ ਨੇ ਦੋਰਾਨੇ ਨਾਕਾਬੰਧੀ ਬਾ ਚੈਕਿੰਗ ਭੈੜੇ ਪੁਰਸਾ ਦੇ ਸਬੰਧ ਵਿਚ ਪਿੰਡ ਰਤਨਗੜ ਸਿੰਬਲ ਮੋਜੂਦ ਸੀ ਤਾ ਪ੍ਰਵੀਨ ਕੁਮਾਰ ਉਰਫ ਰਿੱਕੀ ਪੁੱਤਰ ਕੁਲਦੀਪ ਚੰਦ ਵਾਸੀ ਵਾਰਡ ਨੰਬਰ 12 ਨੇੜੇ ਸੀਤਲਾ ਮਾਤਾ ਮੰਦਰ ਕੁਰਾਲੀ ਪਾਸੋ 25 ਗਰਾਮ ਚਿੱਟਾ ਨਸੀਲਾ ਪਦਾਰਥ ਬਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 34 ਮਿਤੀ 29.05.2022 ਅ/ਧ 21,22-61-85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕੁਰਾਲੀ ਦਰਜ ਰਜਿਸਟਰ ਕੀਤਾ ਗਿਆ। ਦੋਸੀ ਪ੍ਰਵੀਨ ਕੁਮਾਰ ਜੋ ਕਿ ਇਹ ਹੈਰੋਇੰਨ ਦਿਲਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਰਾਓ ਦਵਿੰਦਰ ਸਿੰਘ ਵਾਸੀ ਪਿੰਡ ਚਟੋਲੀ ਤੋ ਖਰੀਦ ਕਰਕੇ ਲਿਆਇਆ ਸੀ ਦੋਸੀ ਪ੍ਰਵੀਨ ਕੁਮਾਰ ਦੀ ਪੁਛ ਗਿਛ ਤੇ ਦੋਸੀ ਦਿਲਪ੍ਰੀਤ ਸਿੰਘ ਉਰਫ ਬਿੱਲਾ ਨੂੰ ਮੁਕੱਦਮਾ ਹਜਾ ਵਿਚ ਨਾਮਜੱਦ ਕੀਤਾ ਗਿਆ। ਦੋਸੀ ਦਿਲਪ੍ਰੀਤ ਸਿੰਘ ਉਰਫ ਬਿੱਲਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀ ਉਸਦੇ ਘਰ ਪਿੰਡ ਚਟੋਲੀ ਪਹੁੰਚੀ ਤਾ ਦਿਲਪ੍ਰੀਤ ਸਿੰਘ ਉਰਫ ਬਿੱਲਾ ਪਾਸੋ 420 ਗਰਾਮ ਚਿੱਟਾ ਨਸੀਲਾ ਪਦਾਰਥ ਬਰਾਮਦ ਹੋਈ।
ਕੁਲ ਬਰਾਮਦਗੀ : 445 ਗਰਾਮ ਚਿੱਟਾ ਨਸੀਲਾ ਪਦਾਰਥ
ਦੋਸੀ ਦਿਲਪ੍ਰੀਤ ਸਿੰਘ ਤੇ ਦਰਜ ਮੁਕੱਦਮਿਆ ਦਾ ਵੇਰਵਾ:
- ਮੁਕੱਦਮਾ ਨੰਬਰ 89 ਮਿਤੀ 29.10.2013 ਅ/ਧ 379,188 ਆਈ.ਪੀ.ਸੀ 4(1), 21(1) ਮਾਇਨਿੰਗ ਐਕਟ ਥਾਣਾ ਸਿੰਘ ਭੰਗਵੰਤਪੁਰਾ ਜਿਲਾ ਰੋਪੜ।
- ਮੁਕੱਦਮਾ ਨੰਬਰ 5 ਮਿਤੀ 10.01.2015 ਅ/ਧ 21-61-85 ਐਨ.ਡੀ.ਪੀ.ਐਸ ਥਾਣਾ ਸਦਰ ਕੁਰਾਲੀ ਜਿਲਾ ਮੋਹਾਲੀ।
- ਮੁਕੱਦਮਾਨੰਬਰ 96 ਮਿਤੀ 9.10.2015 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿੰਘ ਭੰਗਵੰਤਪੁਰਾ ਜਿਲਾ ਰੋਪੜ।
- ਮੁਕੱਦਮਾ ਨੰਬਰ 5 ਮਿਤੀ 27.01.2018 ਅ/ਧ 21,22-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿੰਘ ਭੰਗਵੰਤ ਪੁਰਾ ਜਿਲਾ ਰੋਪੜ
- ਮੁਕੱਦਮਾਨੰਬਰ 31 ਮਿਤੀ 18.04.2020 ਅ/ਧ 188, 506 ਆਈ.ਪੀ.ਸੀ ਥਾਣਾ ਸਦਰ ਕੁਰਾਲੀ ਜਿਲਾ ਮੋਹਾਲੀ।