320 ਗ੍ਰਾਮ ਹੈਰੋਈਨ ਸਮੇਤ ਤਿੰਨ ਦੋਸ਼ੀਆ ਨੂੰ ਕੀਤਾ ਗ੍ਰਿਫਤਾਰ
1 min readਐਸ.ਏ.ਐਸ. ਨਗਰ, 30 ਮਈ, 2022: ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਕੁਲਜਿੰਦਰ ਸਿੰਘ ਡੀ.ਐਸ.ਪੀ, (ਇੰਨਵੈਸਟੀਗੇਸ਼ਨ) ਮੋਹਾਲੀ ਦੀ ਅਗਵਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਐਸ.ਆਈ ਰੀਨਾ ਵਲੋ ਐਲ.ਆਈ.ਸੀ ਕਲੋਨੀ ਸੰਤੇ ਮਾਜਰਾ ਰੋਡ ਖਰੜ ਵਿਖੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਰ ਨੰਬਰ ਸੀ.ਐਚ.01 ਏ.ਐਮ.0680 ਸਮੇਤ 320 ਗ੍ਰਾਮ ਹੈਰੋਇਨ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮੁਕੱਦਮਾ ਨੰ 148 ਮਿਤੀ 29-05-2022 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਖਰੜ ਦਰਜ ਕੀਤਾ ਗਿਆ ਹੈ। ਇਸ ਸਬੰਧੀ 320 ਗ੍ਰਾਮ ਹੈਰੋਈਨ, ਕਾਰ ਮਾਰਕਾ ਈਟੀਓਸ ਨੰਬਰੀ ਸੀ.ਐਚ.01 ਏ.ਐਮ. 0680 ਬ੍ਰਾਮਦਗੀ ਕੀਤੀ ਗਈ ਅਤੇ ਹਰਜੋਤ ਸਿੰਘ ਉਰਫ ਸਾਹਿਬ ਪੁੱਤਰ ਪ੍ਰੀਤਪਾਲ ਸਿੰਘ ਵਾਸੀ ਮਕਾਨ ਨੰ 1 ਬਚਿੱਤਰ ਨਗਰ ਕੁੱਲਿਆਂ ਵਾਲ ਰੋਡਫ ਜਮਾਲਪੁਰ ਲੁਧਿਆਣਾ। 2) ਜਗਦੀਪ ਸਿੰਘ ਉਰਫ ਸੁੱਖ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਅਜੀਤ ਗਿੱਲ ਥਾਣਾ ਜੈਤੋ ਜਿਲ੍ਹਾ ਫਰਿਦਕੋਟ ਹਾਲ ਵਾਸੀ ਫਲੈਟ ਨੰ 22 ਡੀਸੈਂਟ ਹੋਮਜ਼ ਨੇੜੇ ਗਿੱਲਕੋ ਵੈਲੀ ਖਰੜ, 3) ਮਨਮੀਤ ਚੀਮਾ ਪੁੱਤਰ ਤਨਮੀਤ ਚੀਮਾ ਵਾਸੀ ਮਕਾਨ ਨੰ 278 ਗੁਲਮੋਹਰ ਕੰਪਲੈਕਸ ਥਾਣਾ ਸਦਰ ਖਰੜ ਜਿਲ੍ਹਾ ਐਸ.ਏ.ਐਸ ਨਗਰ ਦੀ ਗ੍ਰਿਫਤਾਰੀ ਕੀਤੀ ਗਈ।