ਸੰਸਦ ਮੈਂਬਰ ਤਿਵਾੜੀ ਨੇ 8 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਚੈੱਕ ਵੰਡੇ
1 min readਮੋਹਾਲੀ, 18 ਮਈ, 2022: ਸ਼੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਅੱਜ ਪਿੰਡ ਬਰਸਾਲਪੁਰ ਟੱਪਰੀਆਂ ਅਤੇ ਖਿਜ਼ਰਾਬਾਦ ਵਿਖੇ ਕੁੱਲ 8 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਚੈੱਕ ਵੰਡੇ ਗਏ।
ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਹਲਕਾ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਲੜੀ ਤਹਿਤ, ਪਿੰਡ ਬਰਸਾਲਪੁਰ ਟੱਪਰੀਆਂ ਵਿੱਚ 2.50 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਲਾਈਟਾਂ ਅਤੇ 50 ਹਜਾਰ ਰੁਪਏ ਦੀ ਲਾਗਤ ਨਾਲ ਬੈਂਚ ਲਗਾਉਣ ਲਈ ਅਤੇ ਪਿੰਡ ਖਿਜ਼ਰਾਬਾਦ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਆਪਣੇ ਸੰਸਦੀ ਕੋਟੇ ਵਿੱਚੋਂ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਸ਼ਹਿਰੀ ਸਹੂਲਤਾਂ ਦੇਣ ਲਈ ਬੁਨਿਆਦੀ ਪੱਧਰ ’ਤੇ ਸੁਧਾਰ ਕਰਨਾ ਜ਼ਰੂਰੀ ਹੈ ਅਤੇ ਇਨ੍ਹਾਂ ਵਿਕਾਸ ਕਾਰਜਾਂ ਨਾਲ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।
ਇਨ੍ਹਾਂ ਮੌਕਿਆਂ ਤੇ ਹੋਰਨਾਂ ਤੋਂ ਇਲਾਵਾ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਰਾਣਾ ਕੁਸ਼ਲ ਪਾਲ ਸੀਨੀਅਰ ਕਾਂਗਰਸੀ ਆਗੂ, ਜਸਬੀਰ ਕੌਰ ਸਰਪੰਚ ਖਿਜ਼ਰਾਬਾਦ, ਸੰਦੀਪ ਕੌਰ ਕਮੇਟੀ ਮੈਂਬਰ ਖਿਜ਼ਰਾਬਾਦ, ਮਦਨ ਸਿੰਘ ਸਰਪੰਚ ਮਾਣਕਪੁਰ ਸ਼ਰੀਫ, ਜਸਪ੍ਰੀਤ ਸਿੰਘ ਸਰਪੰਚ, ਪ੍ਰਦੀਪ ਰਾਣਾ ਸਰਪੰਚ ਥਾਣਾ ਗੋਬਿੰਦਗੜ੍ਹ, ਬਲਵਿੰਦਰ ਰਾਣਾ ਪ੍ਰਧਾਨ ਸੈਂਟਰ ਕਮੇਟੀ ਕਮਲਾ ਦੇਵੀ, ਆਸ਼ੂ ਰਾਣਾ ਪ੍ਰਧਾਨ ਰਾਜਪੂਤ ਸਭਾ ਕੁਰਾਲੀ, ਰਵੀ ਰਾਣਾ ਜਨਰਲ ਸਕੱਤਰ ਜ਼ਿਲ੍ਹਾ ਮੁਹਾਲੀ, ਸੰਜੀਵ ਸ਼ਰਮਾ ਸਿਸਵਾਂ, ਜਸਵਿੰਦਰ ਸਿੰਘ, ਤਜਿੰਦਰ ਸਿੰਘ, ਮੋਹਨ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਸ਼ੇਰ ਸਿੰਘ ਆਦਿ ਹਾਜ਼ਰ ਸਨ |