ਬਲਾਕ ਮਾਜਰੀ ਦੇ ਪਿੰਡਾਂ ‘ਚ 67 ਏਕੜ 2 ਕਨਾਲ 36 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ
ਐਸ ਏ ਐਸ ਨਗਰ, 12 ਮਈ, 2022: ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਪੰਚਾਇਤੀ ਸ਼ਾਮਲਾਤ ਜਮੀਨਾਂ ਤੇ ਨਜਾਇਜ ਕਬਜੇ ਦੂਰ ਕਰਵਾਉਣ ਦੀ ਮੁਹਿੰਮ ਅਧੀਨ ਅੱਜ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਮਰਦੀਪ ਸਿੰਘ ਗੁਜਰਾਲ(ਵਿ) ਅਤੇ ਪੰਚਾਇਤ ਅਫਸਰ ਬਲਜਿੰਦਰ ਸਿੰਘ ਗਰੇਵਾਲ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਡਾ.ਜਸਪ੍ਰੀਤ ਕੌਰ ਅਤੇ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਖਰੜ ਵਿਵੇਕ ਨਿਰਮੋਹੀ ਅਤੇ ਡਿਊਟੀ ਮੈਜਿਸਟਰੇਟ ਮਾਜਰੀ ਦੀਪਕ ਭਾਰਦਵਾਜ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਸੁਹਾਲੀ ਸ਼ਾਮਿਲ ਪਿੰਡ ਤੀਰਥਾਂ ਬਲਾਕ ਮਾਜਰੀ ਵਿਖੇ ਸ਼ਾਮਲਾਤ ਜਮੀਨ ਜਿਸਦਾ ਕੁੱਲ ਰਕਬਾ 63 ਏਕੜ 25 ਮਰਲੇ ਅਤੇ ਗਰਾਮ ਪੰਚਾਇਤ ਢੋਡੇਮਾਜਰਾ ਬਲਾਕ ਮਾਜਰੀ ਦੀ ਸ਼ਾਮਲਾਤ ਜਮੀਨ 4 ਏਕੜ 2 ਕਨਾਲ 11 ਮਰਲੇ ਦਾ ਨਜਾਇਜ ਕਬਜਾ ਦੂਰ ਕਰਵਾਉਣ ਉਪਰੰਤ ਪੰਚਾਇਤਾਂ ਦੇ ਸਪੁਰਦ ਕੀਤਾ ਗਿਆ।
ਇਸ ਮੌਕੇ ਬਲਾਕ ਦਫਤਰ ਦੇ ਗੁਰਪ੍ਰੀਤ ਸਿੰਘ ਸੁਪਰਡੰਟ, ਉਂਕਾਰ ਸਿੰਘ ਵੀ.ਡੀ.ਓ., ਰਾਜੇਸ਼ ਕਪੂਰ ਪੰਚਾਇਤ ਅਫਸਰ ਸੁਰਿੰਦਰਪਾਲ ਸਿੰਘ ਪੰਚਾਇਤ ਸਕੱਤਰ, ਰਜਵੰਤ ਕੌਰ ਪੰਚਾਇਤ ਸਕੱਤਰ ਊਸ਼ਾ ਰਾਣੀ ਪੰਚਾਇਤ ਸਕੱਤਰ ਹਾਜਰ ਸਨ।