April 18, 2024

Chandigarh Headline

True-stories

ਪਿੰਡ ਹੰਸਾਲਾ ‘ਚ 115.14 ਬਿਘੇ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਵਾਏ ਗਏ

1 min read

ਐਸ ਏ ਐਸ ਨਗਰ, 12 ਮਈ, 2022: ਪੰਜਾਬ ਸਰਕਾਰ ਸੂਬੇ ਵਿੱਚ ਅਣਅਧਿਕਾਰਿਤ ਤੌਰ ਤੇ ਜ਼ਮੀਨਾਂ ਤੇ ਕੀਤੇ ਗ਼ੈਰਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਇਸੇ ਮਕਸਦ ਨਾਲ ਅੱਜ ਗਰਾਮ ਪੰਚਾਇਤ ਹੰਸਾਲਾ ਬਲਾਕ ਡੇਰਾਬੱਸੀ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ ਹਲਕਾ ਡੇਰਾਬੱਸੀ ਦੀ ਅਗਵਾਈ ਹੇਠ 30-0 ਬਿਘੇ, 85-14 ਬਿਘੇ, ਕੁੱਲ 115.14 ਬਿਘੇ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਵਾ ਕੇ ਸ਼ਾਮਲਾਤ ਜ਼ਮੀਨ ਪੰਚਾਇਤ ਦੇ ਸਪੁਰਦ ਕੀਤੀ ਗਈ।

ਇਹ ਜਾਣਕਾਰੀ ਦਿੰਦੇ ਹੋਏ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੇ ਦੱਸਿਆ ਕਿ ਇਸ ਜ਼ਮੀਨ ਤੇ ਅਣਅਧਿਕਾਰਿਤ ਤੌਰ ਤੇ ਕਬਜ਼ਾਧਾਰਕ ਜ਼ਮੀਨ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤ ਰਹੇ ਸਨ । ਕਬਜਾ ਕਾਰਵਾਈ ਸਮੇਂ ਚਰਨਜੀਤ ਕੌਰ ਸਰਪੰਚ ਗਰਾਮ ਪੰਚਾਇਤ ਹੰਸਾਲਾ, ਪਿੰਡ ਦੇ ਪੰਤਵੱਤੇ ਸੱਜਣ, ਰਮੇਸ ਕੁਮਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਡੇਰਾਬੱਸੀ, ਪਰਦੀਪ ਕੁਮਾਰ ਐਸ.ਈ.ਪੀ.ਓ ਬਲਾਕ ਡੇਰਾਬੱਸੀ, ਵਿਸਾਲ ਸ਼ਰਮਾ ਪੰਚਾਇਤ ਸਕੱਤਰ, ਰਜਿੰਦਰ ਸਿੰਘ ਕਾਨੂੰਗੋ ਅਤੇ ਕਮਲਜੀਤ ਸਿੰਘ ਪਟਵਾਰੀ ਮੌਕੇ ਤੇ ਹਾਜ਼ਰ ਸਨ। ਇਸ ਉਪਰੰਤ ਮੌਕੇ ਤੇ ਉਪਰੋਕਤ ਜ਼ਮੀਨ 115.14 ਬਿਘੇ ਦੀ ਬੋਲੀ ਕਰਵਾਈ ਗਈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..