ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਭੋਜਨ ਵਿਗਿਆਨ ਅਤੇ ਵਾਤਾਵਰਣ ਤਕਨਾਲੋਜੀ ’ਤੇ ਵਰਕਸ਼ਾਪ ਦਾ ਆਯੋਜਨ
1 min readਮੋਹਾਲੀ, 10 ਫਰਵਰੀ, 2022: ਰਿਆਤ ਬਾਹਰਾ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਫੈਕਲਟੀ ਅਤੇ ਵਿਦਿਆਰਥੀਆਂ ਵਿੱਚ ਵਿਗਿਆਨਿਕ ਅਤੇ ਵਿਹਾਰਿਕ ਸੁਭਾਅ ਪੈਦਾ ਕਰਨ ਲਈ ਜੀਵ ਵਿਗਿਆਨ, ਭੋਜਨ ਵਿਗਿਆਨ ਅਤੇ ਵਾਤਾਵਰਣ ਤਕਨਾਲੋਜੀ ’ਤੇ ਤਿੰਨ ਦਿਨ੍ਹਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਦੌਰਾਨ ਹਾਜਰ ਮੁੱਖ ਬੁਲਾਰਿਆਂ ਵਿੱਚ ਡਾ: ਲਖਵਿੰਦਰ ਸਿੰਘ, ਫੈਕਲਟੀ ਆਫ਼ ਸਾਇੰਸਿਜ਼, ਐਸਜੀਟੀ, ਯੂਨੀਵਰਸਿਟੀ ਗੁਰੂਗ੍ਰਾਮ ਦੇ ਡੀਨ ਨੇ ਵੱਖ-ਵੱਖ ਉਦਾਹਰਣਾਂ ਦੇ ਕੇ ਉਦਯੋਗਿਕ ਗੰਦੇ ਪਾਣੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਇਲਾਜ ਬਾਰੇ ਦੱਸਿਆ।ਇਸ ਤਰ੍ਹਾਂ ਡਾ. ਅਨੂ ਅਗਰਵਾਲ, ਰੇਡੀਏਸ਼ਨ ਓਨਕੋਲੋਜੀ ਵਿਭਾਗ, ਏਮਜ਼, ਰਿਸ਼ੀਕੇਸ਼ ਵਿੱਚ ਕਲੀਨੀਕਲ ਡਾਈਟੀਸ਼ੀਅਨ ਨੇ ਫੂਡ ਪ੍ਰੋਸੈਸਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਤੋਂ ਇਲਾਵਾ ਡਾ. ਸਿਮਰਨਜੀਤ ਸਿੰਘ, ਪ੍ਰੋਫ਼ੈਸਰ, ਐਸਜੀਟੀ ਯੂਨੀਵਰਸਿਟੀ ਨੇ ਗੰਦੇ ਪਾਣੀ ਦੇ ਟਰੀਟਮੈਂਟ ਲਈ ਬਣਾਏ ਗਏ ਵੈਟਲੈਂਡਜ਼ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਮਨੀਪੁਰ ਯੂਨੀਵਰਸਿਟੀ ਤੋਂ ਡਾ. ਸੋਨੀਆ ਨੇ ਭਾਗੀਦਾਰਾਂ ਨੂੰ ਜੀਨ ਪ੍ਰਗਟਾਵੇ ਦੀਆਂ ਤਕਨੀਕਾਂ ਬਾਰੇ ਚਾਨਣਾ ਪਾਇਆ। ਇੰਸਟੀਚਿਊਟ ਆਫ਼ ਪਲਾਂਟ ਬਾਇਓਟੈਕਨਾਲੋਜੀ ਦਿੱਲੀ ਦੇ ਵਿਗਿਆਨੀ ਡਾ: ਰਾਮਾਵਤਾਰ ਨੇ ਜੀਨੋਮ ਕ੍ਰਮ, ਜੀਨ ਅਸੈਂਬਲੀ ਅਤੇ ਐਨੋਟੇਸ਼ਨ ਬਾਰੇ ਵਿਸਥਾਰ ਨਾਲ ਦੱਸਿਆ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਸਮਾਗਮ ਦੇ ਆਯੋਜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਉੱਘੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਸੰਬੋਧਨ ਵਿੱਚ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਵਿਗਿਆਨਕ ਅਤੇ ਤਕਨੀਕੀ ਹੁੰਨਰ ਨੂੰ ਨਿਖਾਰਨ ਲਈ ਅਜਿਹੀਆਂ ਵਰਕਸ਼ਾਪਸ ਨੂੰ ਨਿਯਮਿਤ ਤੌਰ ’ਤੇ ਆਯੋਜਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਲਾਈਫ ਸਾਇੰਸਿਜ਼ ਵਿਭਾਗ ਦੀ ਮੁਖੀ ਡਾ. ਸਿਮਰਜੀਤ ਕੌਰ, ਜੋ ਕਿ ਵਰਕਸ਼ਾਪ ਦੀ ਪ੍ਰਬੰਧਕੀ ਸਕੱਤਰ ਵੀ ਸਨ ,ਨੇ ਓਜ਼ੋਨ ਪਰਤ ਦੀ ਕਮੀ, ਫੋਟੋ ਕੈਮੀਕਲ ਸਮੋਗ ਅਤੇ ਗਲੋਬਲ ਵਾਰਮਿੰਗ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਸੁਚੇਤ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਅਜਿਹੇ ਸਿਖਲਾਈ ਪਲੇਟਫਾਰਮ ਪ੍ਰਦਾਨ ਕਰਦੀ ਹੈ।