ਪੰਜਾਬੀ ਗਾਇਕਾ ਮਨਿੰਦਰ ਦਿਓਲ ਦਾ ਨਵਾਂ ਸਫਰ ਸੁਰੂ
1 min readਮੋਹਾਲੀ, 23 ਅਪ੍ਰੈਲ, 2022: ਪੰਜਾਬੀ ਸੰਗੀਤ ਦੀ ਦੁਨੀਆ ‘ਚ ਆਪਣੀ ਧਾਕ ਜਮਾਂ ਚੁੱਕੀ ਗਾਇਕਾ ਮਨਿੰਦਰ ਦਿਓਲ ਦਾ ਸਫਰ ਮੇਰੇ ਖਤ ਤੇ ਫੋਟੋਆਂ, ਕੰਨ ਕਰ ਗੱਲ ਸੁਣਾਵਾਂ ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਤੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਟਰਿੱਪਲ ਸੈਵਨ ਐਂਟਰਟੇਨਮੈਂਟਸ ਦੇ ਬੈਨਰ ਹੇਠ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਸੈਕਰਾਮੈਂਟੋ (ਯੂ.ਐਸ.ਏ.) ਵਿਖੇ ਮਈ ਮਹੀਨੇ ਵਿੱਚ ਪ੍ਰੋਗਰਾਮ ਕਰਵਾਉਣ ਐਲਾਨ ਕੀਤਾ ਹੈ।
ਮਨਿੰਦਰ ਦਿਓਲ ਨੇ ਅੱਗੇ ਦੱਸਿਆ ਕਿ ਉਹ ਨਵੇਂ ਉਭਰਦੇ ਮੁੰਡਿਆਂ-ਕੁੜੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹੋਏ ਅਤੇ ਨਵੇਂ ਮੌਕੇ ਪੈਦਾ ਕਰਦੇ ਹੋਏ ਆਪਣੇ ਮਰਹੂਮ ਪਤੀ ਨੂੰ ਸਨਮਾਨ ਵਜੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜਨਗੇ।