ਐਸ.ਏ.ਐਸ. ਨਗਰ ਦੀਆਂ ਮੰਡੀਆਂ ‘ਚ 4 ਹਜ਼ਾਰ 518 ਮੀਟ੍ਰਿਕ ਟਨ ਕਣਕ ਦੀ ਖ਼ਰੀਦ : ਅਮਿਤ ਤਲਵਾੜ
1 min readਮੋਹਾਲੀ, 08 ਅਪ੍ਰੈਲ, 2022: ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੇ ਨਾਲ ਨਾਲ ਨਿਰਵਿਘਨ ਖ਼ਰੀਦ ਪ੍ਰਕਿਰਿਆ ਲਗਾਤਾਰ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 4 ਹਜ਼ਾਰ 588 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 4 ਹਜ਼ਾਰ 518 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਹ ਜਾਣਕਾਰੀ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਵੱਲੋਂ ਦਿੱਤੀ ਗਈ l
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ 1 ਹਜ਼ਾਰ 525, ਪਨਸਪ ਨੇ 799, ਵੇਅਰ ਹਾਊਸ ਨੇ 242, ਮਾਰਕਫੈੱਡ ਨੇ 1 ਹਜ਼ਾਰ 872 ਮੀਟ੍ਰਿਕ ਟਨ, ਐਫ. ਸੀ. ਆਈ. ਨੇ 0 ਅਤੇ ਵਪਾਰੀਆਂ ਨੇ 80 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਕੁੱਲ ਲਿਫਟਿੰਗ 2904 ਮੀਟਰਿਕ ਟਨ ਅਤੇ ਕੁੱਲ ਪੇਮੇਂਟ 5.59 ਕਰੋੜ ਹੋਈ। ਐਸ.ਏ.ਐਸ. ਨਗਰ ਜ਼ਿਲ੍ਹੇ ਵਿਚਲੀਆਂ 15 ਮੰਡੀਆਂ ਵਿੱਚ 01 ਲੱਖ 39 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਆਮਦ ਦੀ ਹੋਣ ਦੀ ਸੰਭਾਵਨਾ ਹੈ।