June 24, 2024

Chandigarh Headline

True-stories

ਪਿੰਡ ਲਾਂਡਰਾ ਨਿਵਾਸੀਆਂ ਦੇ ਵੱਡੇ ਵਫ਼ਦ ਨੇ ਕੀਤਾ ਕੁਲਵੰਤ ਸਿੰਘ ਦੀ ਹਮਾਇਤ ਦਾ ਐਲਾਨ

1 min read

ਮੋਹਾਲੀ, 9 ਫ਼ਰਵਰੀ, 2022: ਆਪ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਦੌਰਾਨ ਜਿੱਥੇ ਕੁਲਵੰਤ ਸਿੰਘ ਨੂੰ ਹਮਾਇਤ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ, ਉਥੇ ਵਿਰੋਧੀ ਇਸ ਗੱਲ ਨੂੰ ਲੈ ਕੇ ਸਕਤੇ ਵਿੱਚ ਹਨ ਕਿ ਆਖ਼ਿਰ ਪਿੰਡ -ਪਿੰਡ ਅਤੇ ਮੋਹਾਲੀ ਸ਼ਹਿਰ ਦੇ ਵੱਖ- ਵੱਖ ਵਾਰਡਾਂ ਵਿੱਚ ਕੁਲਵੰਤ ਸਿੰਘ ਦੇ ਹੱਕ ਵਿੱਚ ਇਹ ਹਨ੍ਹੇਰੀ ਕਿੱਦਾਂ ਝੁੱਲ ਰਹੀ ਹੈ ।


ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਲਾਂਡਰਾਂ ਵਿਖੇ ਵੱਡੀ ਗਿਣਤੀ ਵਿਚ ਯੂਥ ਵਰਕਰਾਂ ਅਤੇ ਖਾਸ ਕਰਕੇ ਸਤਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਜਸਵੰਤ ਸਿੰਘ ਮਾਣਕਮਾਜਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਵੱਲੋਂ ਕੁਲਵੰਤ ਸਿੰਘ ਦੀ ਹਮਾਇਤ ਕਰਨ ਦਾ ਅੈਲਾਨ ਖੁੱਲ੍ਹੇ ਤੌਰ ਤੇ ਕਰ ਦਿੱਤਾ ਗਿਆ । ਅੱਜ ਕੁਲਵੰਤ ਸਿੰਘ ਨੂੰ ਹਮਾਇਤ ਦੇਣ ਵਾਲਿਆਂ ਦੇ ਵਿੱਚ ਮੁੱਖ ਤੌਰ ਤੇ ਪਰਮਿੰਦਰ ਸਿੰਘ ,ਜਸਪ੍ਰੀਤ ਸਿੰਘ, ਰਮਨਪ੍ਰੀਤ ਸਿੰਘ,
ਪਰਜੀਤ ਸਿੰਘ, ਦੀਪਾ ਲਾਂਡਰਾਂ, ਅਮਰਜੀਤ ਸਿੰਘ ਗੁਲਜ਼ਾਰ ਸਿੰਘ, ਜਸਪਾਲ ਸਿੰਘ, ਮਨਜੋਤ ਸਿੰਘ , ਨਿਤਨੇਮ ਸਿੰਘ, ਸਿਮਰਨਜੀਤ ਸਿੰਘ, ਰਵਿੰਦਰ ਸਿੰਘ, ਦਮਨ, ਸਿੰਘ, ਜਗਦੀਪ ਸਿੰਘ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਵੀਰ- ਸਿੰਘ ਜੱਗਾ, ਬਿੱਲਾ ਲਾਂਡਰਾਂ, ਕਰਨ ਦਿਓਲ, ਰਾਜ ਕੁਮਾਰ, ਪਿੰਕੂ ਸ਼ਾਮਲ ਸਨ ।

ਇਸ ਮੌਕੇ ਤੇ ਆਪ ਦੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਪਿੰਡ ਲਾਂਡਰਾਂ ਨਿਵਾਸੀਆਂ ਨੂੰ ਆਪਣੇ ਸੰਬੋਧਨ ਵਿੱਚ ਸਪੱਸ਼ਟ ਕਿਹਾ ਕਿ ਉਹ ਲੋਕਾਂ ਦੀ ਕਿਰਪਾ ਦੇ ਨਾਲ ਵਿਧਾਇਕ ਬਣਨ ਤੋਂ ਬਾਅਦ ਲਾਂਡਰਾਂ ਦਾ ਸਰਬਪੱਖੀ ਵਿਕਾਸ ਕਰਨਗੇ । ਜਿਹੜੇ ਵੀ ਵਿਕਾਸ ਕਾਰਜ ਇਸ ਏਰੀਏ ਦੇ ਅਧੂਰੇ ਪਏ ਹਨ ਨੂੰ ਹਰ ਹੀਲੇ ਜਲਦੀ ਜਲਦੀ ਪੂਰਾ ਕੀਤਾ ਜਾਵੇਗਾ । ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਯੂਥ ਨੇਤਾਵਾਂ ਦੇ ਵੱਲੋਂ ਮੇਰੀ ਆਪ ਉਮੀਦਵਾਰੀ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ, ਮੈਂ ਇੱਥੇ ਹਾਜ਼ਰ ਸਭਨਾਂ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੀਆਂ ਉਮੀਦਾਂ ਤੇ ਉਹ ਹਰ ਹੀਲੇ ਖਰਾ ਉਤਰਨਗੇ । ਕੁਲਵੰਤ ਸਿੰਘ ਨੇ ਕਿਹਾ ਕਿ ਇੱਥੇ ਪੁੱਜਦੇ ਸਾਰ ਹੀ ਕਈ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਉਸ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਬਲਬੀਰ ਸਿੱਧੂ ਵੱਲੋਂ ਉਨ੍ਹਾਂ ਦੇ ਬੱਚਿਆਂ ਨਾਲ ਧੱਕੇਸ਼ਾਹੀਆਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਉਲਝਾ ਕੇ ਕੋਰਟ- ਕਚਹਿਰੀ ਚਾੜ੍ਹ ਦਿੱਤਾ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਅਤੇ ਆਪ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ ਦੇ ਲੋਕੀਂ ਇਹ ਗੱਲ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਧਾਰ ਚੁੱਕੇ ਹਨ ਕਿ ਬਲਵੀਰ ਸਿੱਧੂ ਨੂੰ ਇੱਥੋਂ ਹਰ ਹੀਲੇ ਸਮਾਂ ਰਹਿੰਦਿਆਂ ਚਲਦਾ ਕਰਨਾ ਹੈ ਤਾਂ ਕਿ ਉਨ੍ਹਾਂ ਦੇ ਬੱਚੇ ਸਮੇਂ ਸਿਰ ਰੋਜ਼ਗਾਰ ਪ੍ਰਾਪਤ ਕਰਕੇ ਕੰਮ ਧੰਦੇ ਲੱਗ ਸਕਣ ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..