ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਛਾਪੀਆਂ ਕਿਤਾਬਾਂ ਦੇ ਵਿਰੋਧ ਵਿੱਚ ਧਰਨਾਂ ਤੀਜੇ ਦਿਨ ’ਚ ਜਾਰੀ
ਮੋਹਾਲੀ, 9 ਫਰਵਰੀ, 2022: ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਛਾਪੀਆਂ ਕਿਤਾਬਾਂ ਦੇ ਵਿਰੋਧ ਵਿਚ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ (ਅਜਨਾਲਾ) ਦੀ ਅਗਵਾਈ ਵਿੱਚ ਪੱਕਾ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿੱਚ ਲੋਕਾਂ ਦੀ ਵੱਡੀ ਪੱਧਰ ‘ਤੇ ਹਾਜਰੀ ਭਰਨਾ ਤੇ ਟਰੈਕਟਰ ਟਰਾਲੀਆਂ ਦਾ ਪਹੰਚਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਧਰਨਾ ਮੋਰਚੇ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਿਉਂਕਿ ਲੋਕਾਂ ਇਤਿਹਾਸ ਦੀ ਅਸਲ ਸਚਿਆਈ ਸਮਝਣ ਲੱਗ ਪਏ ਹਨ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ ਕਰਨਾ ਇਕ ਵੱਡੀ ਸਾਜਿਸ ਹੈ। ਜਿਸ ਤਹਿਤ ਨਾਨਕ ਲੇਵਾ ਸੰਗਤ ਨੂੰ ਸਿੱਖ ਧਰਮ ਨਾਲੋਂ ਤੋੜਨਾ ਹੈ ਅਤੇ ਸਿੱਖਾਂ ਵੱਲੋਂ ਉਠਾਈ ਜਾ ਰਹੀ ਆਵਾਜ ‘ਇੱਕ ਵੱਖਰੀ ਕੌਮ‘ ਨੂੰ ਦਬਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਜਾਗਰੂਕ ਹੋਈ ਨਾਨਕ ਲੇਵਾ ਸਿੱਖ ਸੰਗਤ ਸਿੱਖੀ ਦੋਖੀਆਂ ਦੀ ਇਸ ਘਿਨਾਉਣੀ ਸਾਜਿਸ ਨੂੰ ਹਰਗਿਜ ਨੇਪਰੇ ਨਹੀਂ ਚੜਨ ਦਏਗੀ। ਸਿਰਸਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਕਿਸਮ ਦੀ ਕੋਈ ਗਲਬਾਤ ਇਸ ਮਾਮਲੇ ਤੇ ਧਿਆਨ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਠੋਸ ਕਦਮ ਨਾ ਚੁਕਿਆਂ ਤਾਂ ਧਰਨਾ ਮੋਰਚੇ ਦਾ ਰੂਪ ਧਾਰ ਲਵੇਗਾ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਸਿੱਖਿਆ ਬੋਰਡ ਦੀ ਹੋਵੇਗੀ।
ਇਸ ਮੌਕੇ ਬਾਬਾ ਲਾਭ ਸਿੰਘ ਮਟਕਾ ਚੌਂਕ ਵਾਲੇ, ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ (ਅੰਮ੍ਰਿਤਸਰ), ਕੁਲਵਿੰਦਰ ਸਿੰਘ ਪੰਜੋਲਾ ਬੀ. ਕੇ. ਯੂ. ਖੋਸਾ, ਰਵਿੰਦਰ ਸਿੰਘ ਰੋਪੜ ,ਗੁਰਨਾਮ ਸਿੰਘ , ਜਤਿੰਦਰ ਸਿੰਘ ਮੋਹਾਲੀ, ਰਾਜਨ ਬੈਂਸ, ਸਤਿਬੀਰ ਸਿੰਘ ਕਿਸਾਨ ਮਜਦੂਰ ਸੰਘਰਸ ਕਮੇਟੀ, ਬੀਬੀ ਗੁਰਮੀਤ ਕੌਰ ਖੈੜਾ, ਮਨਜੀਤ ਕੌਰ ਮੋਹਾਲੀ , ਪੂਰਨ ਸਿੰਘ ਗੁਰਦਾਸਪੁਰ, ਯਾਦਵਿੰਦਰ ਸਿੰਘ ਕੁੰਬੜਾ,ਗੁਰਪ੍ਰੀਤ ਸਿੰਘ ਬੱਤੀ ਸਿੰਘਾ, ਰਜਿੰਦਰ ਸਿੰਘ ਬਾਲੀ ਮੇਵਾ ਸਿੰਘ ਨੰਬਰਦਾਰ , ਸੁਖਚੈਨ ਸਿੰਘ ਚਿੱਲਾ,ਜਸਪਾਲ ਸਿੰਘ ਲਾਂਡਰਾਂ, ਜਸਵੰਤ ਸਿੰਘ ਮਾਣਕ ਮਾਜਰਾ,(ਬੀ.ਕੇ. ਚੜੂਨੀ ), ਗੁਰ ਸਾਹਿਬ ਸਿੰਘ ਫਿਰੋਜਪੁਰ ਪਰਮਜੀਤ ਸਿੰਘ ਗੁਰਮੁੱਖ ਸਿੰਘ ਤੇ ਦਵਿੰਦਰ ਸਿੰਘ ਰਾਇਪੁਰ ਆਦਿ ਹਾਜਰ ਸਨ। ਪਿੰਡ ਚਿੱਲਾ ਦੀ ਸੰਗਤ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ ।