ਮੋਹਾਲੀ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ
1 min readਮੋਹਾਲੀ, 28 ਮਾਰਚ, 2022: ਮੋਹਾਲੀ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਵੱਲੋਂ ਅੱਜ ਸਨਅਤੀ ਖੇਤਰ ਫੇਸ 9 ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਮੈਡੀਕਲ ਚੈਕ-ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ – ਬੋਨ ਡੇਂਸਟੀ, ਸੂਗਰ, ਬੱਲਡ ਪ੍ਰੈਸ਼ਰ ਆਦਿ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ ਵੱਖ ਰੋਗਾਂ ਦੇ ਮਾਹਰ ਡਾਕਟਰਾਂ ਨੇ ਮੈਡੀਕਲ ਸਲਾਹ ਦਿੱਤੀ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ।ਉਨ੍ਹਾਂ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ 300 ਤੋਂ ਵੱਧ ਸਨਤਕਾਰਾਂ, ਉਨ੍ਹਾਂ ਦੇ ਸਟਾਫ, ਕਰਮਚਾਰੀਆਂ ਅਤੇ ਮਜਦੂਰਾਂ ਨੇ ਲਾਭ ਲਿਆ। ਮੈਡੀਕਲ ਕੈਂਪ ਦੀ ਲੋੜ ਬੜੇ ਲੰਮੇਂ ਸਮੇਂ ਤੋਂ ਚਲੀ ਆ ਰਹੀ ਸੀ ਅਤੇ ਹੁਣ ਇਹ ਵੀ ਫੈਸਲਾ ਲਿਆ ਗਿਆ ਹੈ ਕੀ ਅਜਿਹੇ ਕੈਂਪ ਨਿਯਮਤ ਤੌਰ ਤੇ ਲਗਾਏ ਜਾਇਆ ਕਰਨਗੇ।