July 24, 2024

Chandigarh Headline

True-stories

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕਰੀਅਰ ਕੌਂਸਲਿੰਗ ਸਬੰਧੀ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਮੋਹਾਲੀ, 28 ਮਾਰਚ, 2022: ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ  ਬੀ.ਐੱਸ.ਐੱਚ ਆਰੀਆ ਸਕੂਲ ਵਿਖੇ  ਕਰੀਅਰ ਕੌਂਸਲਿੰਗ ਸਬੰਧੀ  ਸੈਮੀਨਾਰ ਦਾ ਆਯੋਜਨ ਕੀਤਾ ਗਿਆ  ।ਜਾਣਕਾਰੀ ਦਿੰਦੇ ਹੋਏ  ਡਿਪਟੀ ਡਾਇਰੈਕਟਰ  ਮੀਨਾਕਸ਼ੀ ਗੋਇਲ ਨੇ ਦੱਸਿਆ  ਕਿ ਇਸ ਸੈਮੀਨਾਰ ਵਿਚ ਕੁੱਲ 56 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ  ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਸੈਮੀਨਾਰ ਦੌਰਾਨ ਪ੍ਰਾਰਥੀਆਂ ਨੂੰ  ਡੀ.ਬੀ.ਈ.ਈ ਸੰਬੰਧੀ ਜਾਣਕਾਰੀ ਦਿੱਤੀ ਗਈ ।  ਇਸ ਤੋਂ ਇਲਾਵਾ  ਫੈਸਿਲਿਟੀਜ , ਪੀ.ਜੀ.ਆਰ ਕੈਮ ਪੋਰਟਲ ਉੱਤੇ ਰਜਿਸਟ੍ਰੇਸ਼ਨ, ਡੀ.ਬੀ.ਈ.ਈ ਵਿਖੇ  ਮੈਨੂਅਲ ਰਜਿਸਟ੍ਰੇਸ਼ਨ ,ਬਾਰ੍ਹਵੀਂ ਤੋਂ ਬਾਅਦ ਵਾਲੇ   ਕਿੱਤਾ ਕੋਰਸ , ਪੀ .ਐੱਸ .ਡੀ ਐੱਮ ਕੋਰਸ ਅਤੇ  ਕਮਿਊਨੀਕੇਸ਼ਨ ਸਕਿਲਜ਼ ਆਦਿ ਬਾਰੇ ਜਾਣੂ ਕਰਵਾਇਆ ਗਿਆ  ।
ਇਸ ਮੌਕੇ  ਡੀ .ਸੀ. ਈ. ਓ ਸ੍ਰੀ ਮੰਜੇਸ਼ ਸ਼ਰਮਾ  ,ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ  ਅਤੇ ਸਿਖਲਾਈ ਵੱਲੋਂ ਸੈਮੀਨਾਰ ਵਿੱਚ ਆਏ ਪ੍ਰਾਰਥੀਆਂ ਨੂੰ ਡੀ .ਬੀ. ਈ. ਈ ਵਿੱਚ ਮੌਜੂਦ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਮੋਟੀਵੇਟ ਕੀਤਾ ਗਿਆ  ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..