June 23, 2024

Chandigarh Headline

True-stories

ਵੋਟਰ ਆਮ ਮੁਹਾਰੇ ਝਾੜੂ ਝਾੜੂ ਕਰ ਰਹੇ ਹਨ : ਸਿੱਧੂ

1 min read

ਮੋਹਾਲੀ, 7 ਫਰਵਰੀ, 2022: ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਯਕੀਨੀ ਹੈ। ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕ ਆਪ ਮੁਹਾਰੇ”ਝਾੜੂ, ਝਾੜੂ, ਪੁਕਾਰਦੇ ਹਨ। ਲੋਕਾਂ ਦਾ ਸਪਸ਼ਟ ਕਹਿਣਾ ਹੈ ਕਿ ਇਸ ਵਾਰ ਤੀਜਾ ਬਦਲ ਆਉਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਉੱਘੇ ਮੁਲਾਜ਼ਮ ਆਗੂ ਅਤੇ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ। ਮੁਹਾਲੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਤੇ ਫੇਜ 11 ਦੇ ਵੱਖ ਵੱਖ ਵਾਡਰਾਂ ਵਿੱਚ ,ਘਰ ਘਰ, ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਮੁਹਾਲੀ ਹਲਕੇ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਸਨਿਮਰ ਅਪੀਲ ਕੀਤੀ।


ਪ੍ਰਚਾਰ ਟੀਮ ਵਿੱਚ ਹਰਪਾਲ ਸਿੰਘ ਖਾਲਸਾ ਪੈਨਸ਼ਨਰ ਆਗੂ ਅਤੇ ਤਰਨਜੀਤ ਸਿੰਘ ਪੱਪੂ ਯੂਥ ਆਗੂ ਸ਼ਾਮਲ ਸਨ। ਪ੍ਰਚਾਰ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੀਆਂ ਸਹੂਲਤਾਂ ਅਤੇ ਪ੍ਰਾਪਤੀਆਂ ਬਾਰੇ ਵੀ ਲੋਕਾਂ ਨੂੰ ਦੱਸਿਆ ਗਿਆ। ਜਿਵੇਂ ਮੁਫਤ ਸਿਹਤ ਸਹੂਲਤਾਂ, ਬਿਜਲੀ ਪਾਣੀ, ਔਰਤਾਂ ਲਈ ਮੁਫਤ ਬੱਸ ਸਫਰ, ਉੱਚ ਦਰਜੇ ਦੀ ਪੜਾਈ, ਅਮਨ ਕਾਨੂੰਨ ਦੀ ਬਿਹਤਰ ਵਿਵਸਥਾ ਅਤੇ ਲੋੜਵੰਦ ਲੋਕਾਂ ਦੇ ਰੋਜਮਰਾ ਦੇ ਕੰਮ ਭ੍ਰਿਸ਼ਟਾਚਾਰ ਰਹਿਤ ਅਤੇ ਬਿਨਾ ਦੇਰੀ ਵਿੱਚ ਹੱਲ ਹੋਣ ਬਾਰੇ ਵੀ ਵੇਰਵੇ ਦੱਸੇ। ਭਗਵੰਤ ਸਿੰਘ ਮਾਨ ਦੇ ਬਤੌਰ ਮੁੱਖ ਮੰਤਰੀ ਚਿਹਰਾ ਬਨਾਉਣ ਉਪਰੰਤ ,ਪੂਰੇ ਪੰਜਾਬੀ ਦੀ ਤਰ੍ਹਾਂ ਮੁਹਾਲੀ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਲਹਿਰ ਬਣ ਚੁੱਕੀ ਹੈ ,ਸਿੱਧੂ ਨੇ ਮੁਲਾਜ਼ਮ ਵਰਗ ਅਤੇ ਪੈਨਸ਼ਨਰਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਹੈਰਾਨੀ ਜਾਹਿਰ ਕੀਤੀ ਕਿ ਸੱਤਾਧਾਰੀ ਰਾਜਨੀਤਕ ਲੋਕਾਂ ਦੀਆਂ ਜਾਇਦਾਦਾਂ ਦਿਨ ਬ ਦਿਨ ਵੱਧ ਰਹੀਆਂ ਹਨ ਤੇ ਲੋਕ ਅਥਾਹ ਮਹਿੰਗਾਈ ਤੋਂ ਪਿੱਸਦੇ ਜਾਂਦੇ ਹਨ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਭਗਵੰਤ ਮਾਨ ਦੇ ਕਲ੍ਹ ਦੇ ਮੁਹਾਲੀ ਆਉਣ ਨਾਲ ,ਚੋਣ ਪ੍ਰਚਾਰ, ਸਿੱਖਰਾਂ ਤੇ ਪਹੁੰਚ ਗਿਆ ਹੈ। ਲੋਕ ਆਪ ਮੁਹਾਰੇ ਸੜਕਾਂ ਤੇ ਉਤਰ ਆਏ ਅਤੇ ਪਿਤਰੀ ਪਾਰਟੀਆਂ ਛੱਡਕੇ ਦਿੱਲੋਂਂ ਭਗਵੰਤ ਮਾਨ ਦੇ ਉੱਪਰ “ਫੁੱਲਾਂ'”ਦੀ ਵਰਖਾ ਕਰ ਰਹੇ ਸਨ ਤੇ ਭਗਵੰਤ ਮਾਨ ਨੂੰ , ਸੁਨਣ ਅਤੇ ਵੇਖਣ ਲਈ ਅੱਡੀਆਂ ਚੁੱਕ ਚੁੱਕ ਕੇ ਉਤਸੁਕਤਾ ਦਾ ਪ੍ਰਗਟਾਵਾ ਕਰ ਰਹੇ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..