March 28, 2024

Chandigarh Headline

True-stories

ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿੱਚ ਮਨਾਇਆ ਗਿਆ ਰੰਗਾਂ ਦਾ ਤਿਉਹਾਰ ਹੋਲੀ

1 min read

ਮੋਹਾਲੀ, 16 ਮਾਰਚ, 2022: ਰੰਗਾਂ ਦਾ ਤਿਉਹਾਰ ਹੋਲੀ ਅੱਜ ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿੱਚ ਰੰਗਾਂ ਦੀਆਂ ਬਹਾਰਾਂ ਨਾਲ ਮਨਾਇਆ ਗਿਆ। ਯੂਨੀਵਰਸਿਟੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇਸ ਜਸ਼ਨ ਵਿੱਚ ਹਿੱਸਾ ਲਿਆ।

ਇਸ ਮੌਕੇ ਯੂਨੀਵਰਸਿਟੀ ਕੈਂਪਸ ਦੇ ਮੁੱਖ ਲਾਅਨ ਵਿੱਚ ਵੱਡੀ ਗਿਣਤੀ ਵਿੱਚ ਲੜਕੇ ਲੜਕੀਆਂ ਨੇ ਜਸ਼ਨ ਮਨਾਇਆ, ਜਿੱਥੇ ਵਿਦਿਆਰਥੀਆਂ ਨੇ ਡੀਜੇ ’ਤੇ ਵਜਾਏ ਗਾਣਿਆਂ ’ਤੇ ਡਾਂਸ ਕੀਤਾ। ਉਤਸ਼ਾਹਿਤ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਵੀ ਰੰਗ ਲਗਾਏ। ਇਹ ਚਮਕਦਾਰ ਰੰਗ ਊਰਜਾ, ਜੀਵਨ ਅਤੇ ਆਨੰਦ ਨੂੰ ਦਰਸਾਉਂਦੇ ਹਨ।

ਇਸ ਦੌਰਾਨ ਯੂਨੀਵਰਸਿਟੀ ਨੇ ਹਰੇ ਭਰੇੇ ਅਤੇ ਗਲੋਬਲ ਅਭਿਆਸਾਂ ਦੀ ਪਾਲਣਾ ਕਰਦੇ ਹੋਏ ਹੋਲੀ ਦੇ ਜੀਵੰਤ ਤਿਉਹਾਰ ਨੂੰ ਮਨਾਉਣ ਲਈ ਸੁਰੱਖਿਅਤ ਜੈਵਿਕ ਹਰਬਲ ਰੰਗਾਂ ਦਾ ਪ੍ਰਬੰਧ ਕੀਤਾ ਸੀ।

ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹੋਲੀ ਇੱਕ ਅਜਿਹਾ ਤਿਉਹਾਰ ਹੈ ਜੋ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ, ਜੋ ਕਿ ਹੋਲਿਕਾ ਨਾਮ ਦੀ ਦੁਸ਼ਟ ਦਾਨਵ ਨੂੰ ਸਾੜਨ ਅਤੇ ਨਸ਼ਟ ਕਰਨ ਨਾਲ ਮਨਾਇਆ ਜਾਂਦਾ ਹੈ।

ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ ਆਗਾਮੀ ਬਸੰਤ ਵਾਢੀ ਦੇ ਮੌਸਮ ਦੀ ਭਰਪੂਰਤਾ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਹੋਲੀ ਨਵੀਂ ਉਮੀਦ, ਨਵੀਂ ਸ਼ੁਰੂਆਤ ਅਤੇ ਨਵੇਂ ਮੌਕੇ ਦਾ ਵੀ ਤਿਉਹਾਰ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..