December 1, 2024

Chandigarh Headline

True-stories

ਆਂਗਣਵਾੜੀ ਵਰਕਰਾਂ ਵੱਲੋਂ ਅੰਤਰਰਾਸਟਰੀ ਇਸਤਰੀ ਦਿਹਾੜੇ ਮੋਕੇ ਡੀਸੀ ਨੂੰ ਦਿਤਾ ਮੰਗ ਪੱਤਰ

ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮੰਗ ਪੱਤਰ ਦਿੰਦੇ ਹੋ ਵਫਦ

ਮੋਹਾਲੀ, 8 ਮਾਰਚ, 2022: ਅੱਜ ਕੰਮਕਾਜੀ ਔਰਤਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ ਆਂਗਣਵਾਨੀ ਯੂਨੀਅਨ ਪੰਜਾਬ ਸੀਟੂ ਵੱਲੋਂ ਡੀਸੀ ਮੋਹਾਲੀ ਦੇ ਦਫਤਰ ਅੱਗੇ ਜਿਲਾ੍ ਪੱਧਰੀ ਰੋਸ ਪਰਦਰਸ਼ਨ ਕੀਤਾ ਤੇ ਮੋਹਾਲੀ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮੰਗ ਪੱਤਰ ਦਿਤਾ ਗਿਆ। ਇਸ ਸੰਬਧੀ ਸੀਟੂ ਆਂਗਣਵੜੀ ਵਰਕਰ ਯੂਨੀਅਨ ਪੰਜਾਬ ਦੀ ਜੁਇੰਟ ਸਕੱਤਰ ਆਗੂ ਗੁਰਦੀਪ ਕੌਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਜਦੋਂ ਪੂਰੇ ਹਿੰਦੁਸਤਾਨ ਦੇ ਵਿਚ ਇਸਤਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਵੱਡੇ ਵੱਡੇ ਮੰਚਾਂ ਉੱਤੋਂ ਔਰਤਾਂ ਦੀ ਭਲਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆ ਹਨ । ਪਰ ਸੁਧਾਰ ਦੇ ਨਾਂ ਤੇ ਕਾਗਜੀ ਕਾਰਵਾਈਆਂ ਹੀ ਬਾਕੀ ਹੁੰਦੀਆਂ ਹਨ । ਔਰਤਾਂ ਨੂੰ ਸਭ ਤੋਂ ਸਸਤਾ ਮਜਦੂਰ ਗਿਣਿਆ ਜਾਂਦਾ ਹੈ ਅਤੇ ਜਿਸ ਦੀ ਮਿਸਾਲ ਸਕੀਮ ਵਰਕਰ ਹਨ । ਬਹੁਤ ਹੀ ਨਿਗੂਣੇ ਜਿਹੇ ਮਾਣ ਭੱਤੇ ਵਿਚ ਕੰਮ ਕਰਨ ਲਈ ਮਜਬੂਰ ਹਨ ਅਤੇ ਪੂਰਨ ਮਿਹਨਤਾਨੇ ਲਈ ਸਮਾਜਿਕ ਸੁਰੱਖਿਆ ਲਈ ਪੈਨਸ਼ਨ ਗ੍ਰੈਚੁਟੀ ਲਈ ਦੇਸ਼ ਭਰ ਵਿਚ ਆਂਗਣਵਾੜੀ, ਮਿੱਡ ਡੇ ਮੀਲ, ਆਸ਼ਾ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਰ ਸਮੇਂ ਦੀਆਂ ਹਾਕਮ ਸਰਕਾਰਾਂ ਵੱਲੋਂ ਮੰਗਾਂ ਉਤੇ ਗੱਲਬਾਤ ਨਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦਮਨ ਕੀਤੇ ਜਾ ਰਹੇ ਹਨ।

ਜਿਲਾ ਮੋਹਾਲੀ ਯੂਨਿਅ ਦੀ ਜਨਰਲ ਸਕੱਤਰ ਮਤੀ ਭਿੰਦਰ ਕੌਰ ਨੇ ਕਿਹਾ ਹਰਿਆਣਾ ਵਿਚ ਪਿਛਲੇ ਪਚਾਸੀ ਦਿਨਾਂ ਤੋਂ ਲਗਾਤਾਰ ਆਂਗਣਵਾੜੀ ਵਰਕਰ ਹੜਤਾਲ ਉੱਤੇ ਹਨ। ਪਰ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕਰਦੇ ਹੋਏ ਆਗੂਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਦਮਨ ਕੀਤੇ ਜਾ ਰਹੇ ਹਨ । ਦਿੱਲੀ ਵਿਚ ਲਗਾਤਾਰ ਵਰਕਰ ਹੈਲਪਰ ਹੜਤਾਲ ਉੱਤੇ ਹਨ। ਮੱਧ ਪ੍ਰਦੇਸ਼ ਵਿੱਚ ਵੀ 7 ਮਾਰਚ ਨੂੰ ਬਜਟ ਵਿੱਚ ਵਾਧੇ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਆਂਗਨਵਾੜੀ ਵਰਕਰਾਂ ਨੂੰ ਘਰਾਂ ਵਿੱਚ ਹੀ ਨਜਰਬੰਦ ਕੀਤਾ ਗਿਆ ਆਗੂਆਂ ਨੂੰ ਪੰਜ ਵਜੇ ਸਵੇਰ ਤੋਂ ਹੀ ਗਿ੍ਰਫ਼ਤਾਰ ਕਰ ਲਿਆ ਗਿਆ । ਜਦੋਂ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਆਸਾ ਵਰਕਰਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕਵਿਡ ਵਰਗੀ ਮਹਾਮਾਰੀ ਵਿਚ ਫਰੰਟ ਲਾਈਨ ਉਤੇ ਕੰਮ ਕਰਦੇ ਹੋਏ ਇਸ ਆਫ਼ਤ ਦਾ ਮੁਕਾਬਲਾ ਕੀਤਾ ਹੈ । ਜਿਸ ਦੌਰਾਨ ਮਹਾਂਮਾਰੀ ਨਾਲ ਲੜਦਿਆਂ ਬਹੁਤ ਸਾਰੀਆਂ ਭੈਣਾਂ ਜਾਨ ਵੀ ਗੁਆ ਚੁੱਕੀਆਂ ਹਨ । ਅੱਜ ਕੌਮਾਂਤਰੀ ਦਿਹਾੜੇ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਸਮੇਤ ਸਮੂਹ ਸਕੀਮ ਵਰਕਰ ਆਸ਼ਾ, ਮਿਡ ਡੇ ਮੀਲ,ਮਨਰੇਗਾ , ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ ਕੰਮ ਕਰਦੇ ਵਰਕਰਜ਼ ਸਭ ਨੂੰ ਪੱਕੇ ਮੁਲਾਜ਼ਮ ਮੰਨਿਆ ਜਾਵੇ ਮੁਲਾਜ਼ਮ ਦਾ ਦਰਜਾ ਦੇਣ ਤਕ 45ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਤਹਿਤ ਘੱਟੋ ਘੱਟ ਉਜਰਤ ਵਿੱਚ ਸ਼ਾਮਿਲ ਕੀਤਾ ਜਾਵੇ । ਬਰਾਬਰ ਕੰਮ ਬਰਾਬਰ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ । ਬੇਰੁਜਗਾਰੀ ਦੂਰ ਕਰਨ ਲਈ ਔਰਤਾਂ ਲਈ ਵਿਸੇਸ ਰੋਜਗਾਰ ਦਾ ਪ੍ਰਬੰਧ ਕੀਤਾ ਜਾਵੇ ,ਔਰਤਾਂ ਉੱਤੇ ਹੋ ਰਹੇ ਦਮਨਕਾਰੀ ਹਮਲਿਆਂ ਹਿੰਸਾ ਦੇ ਖਿਲਾਫ ਪੱਕੇ ਕਾਨੂੰਨ ਬਣਾਏ ਜਾਣ, ਮਨਰੇਗਾ ਦੇ ਵਿਚ ਰੋਜਗਾਰ ਦੇ ਦੋ ਸੌ ਦਿਨ ਨਿਸ਼ਚਿਤ ਕੀਤੇ ਜਾਣ ਅਤੇ ਮਨਰੇਗਾ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ । ਰੋਸ ਧਰਨੇ ਤੋਂ ਬਾਅਦ ਇਕ ਵਫਦ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀ ਮਤੀ ਈਸ਼ਾ ਕਾਲੀਆ ਨੂੰ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਧਰਨੇ ਨੂੰ ਸ੍ਰੀ ਮਤੀ ਗੁਰਦੀਪ ਕੌਰ, ਸ੍ਰੀ ਮਤੀ ਭਿੰਦਰ ਕੌਬ, ਸ੍ਰੀ ਮਤੀ ਹਰਮਿੰਦਰ ਕੌਰ ਬਲਾਕ ਪ੍ਰਧਾਨ ਖਰੜ, ਤੋਂ ਇਲਾਵਾ ਗੁਰਨਾਮ ਕੌਰ, ਰਣਧੀਰ ਕੌਰ, ਸਵਰਨ ਕੌਰ, ਹਰਭਜਨ ਕੌਰ , ਗੁਰਮੀਤ ਕੌਰ, ਜਸਵਿੰਦਰ ਕੌਰ ਪ੍ਰਧਾਨ ਡੇਰਾ ਬੱਸੀ ਬਲਾਕ ਅਤੇ ਬਲਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਫੋਟੋ ਆਂਗਣਵਾੜੀ 1 : ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ
ਫੋਟੇ ਆਂਗਣਵਾੜੀ 2 : ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮੰਗ ਪੱਤਰ ਦਿੰਦੇ ਹੋ ਵਫਦ

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..