ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਨਵੀਂ ਗਵਰਨਿੰਗ ਬਾਡੀ ਦੀ ਹੋਈ ਸਰਬਸੰਮਤੀ ਨਾਲ ਚੋਣ
1 min readਮੋਹਾਲੀ, 2 ਮਾਰਚ, 2022: ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀਆਂ ਚੋਣ ਸਰਗਰਮੀਆਂ ਬੀਤੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਨ। ਪਰ ਚੋਣ ਸਮੀਕਰਨ ਉਸ ਸਮੇਂ ਬਦਲ ਗਏ ਜਦੋਂ ਕੁਝ ਮੈਂਬਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਕਾਰਨ ਸਰਬਸੰਮਤੀ ਨਾਲ ਨਵੀਂ ਟੀਮ ਦਾ ਗਠਨ ਹੋ ਗਿਆ। ਇਸ ਦੌਰਾਨ ਕਰਨਲ ਪੀ.ਪੀ.ਐਸ. ਨਰੂਲਾ ਪ੍ਰੀਜ਼ਾਈਡਿੰਗ ਅਫਸਰ ਨੇ ਨਤੀਜਿਆਂ ਦਾ ਐਲਾਨ ਕੀਤਾ, ਜਿੱਥੇ 130 ਤੋਂ ਵੱਧ ਮੈਂਬਰ ਇਕੱਠੇ ਹੋਏ ਸਨ। ਇਸ ਮੌਕੇ ਬ੍ਰਿਗੇਡੀਅਰ ਜਗਜੀਵਨ ਸਿੰਘ ਜਗਦੇਵ ਨੂੰ ਪ੍ਰਧਾਨ ਅਤੇ ਜਰਨੈਲ ਸਿੰਘ ਨੂੰ ਮੀਤ ਪ੍ਰਧਾਨ ਵਜੋਂ ਸਹੁੰ ਚੁਕਾਈ ਗਈ ਜਦਕਿ ਰਵਜੀਤ ਸਿੰਘ ਮੁੱਖ ਕਨਵੀਨਰ ਅਤੇ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਪਬਲਿਕ ਰਿਲੇਸ਼ਨ, ਬੀ.ਐਸ. ਬੱਲ ਸਕੱਤਰ ਭਲਾਈ ਅਤੇ ਪਲਵੰਤ ਕੌਰ ਸਕੱਤਰ ਈਵੈਂਟਸ ਚੁਣੇ ਗਏ। ਇਸ ਤੋਂ ਇਲਾਵਾ ਡਾ: ਵਿਜੇ ਲਕਸ਼ਮੀ ਸ਼ਾਰਦਾ, ਚਰਨਜੀਤ ਸਿੰਘ, ਡਾ: ਨਰਦੇਵ ਸਿੰਘ, ਹਰਕੀਰਤ ਸਿੰਘ ਅਤੇ ਅਜੀਤ ਸਿੰਘ ਹੁੰਦਲ ਦੀ ਕਾਰਜਕਾਰਨੀ ਮੈਂਬਰਾਂ ਵਜੋਂ ਚੋਣ ਕੀਤੀ ਗਈ। ਇਸ ਮੌਕੇ ਬ੍ਰਿਗੇਡੀਅਰ ਜਗਦੇਵ ਨੇ ਸਾਬਕਾ ਪ੍ਰਧਾਨ ਜੇ ਐੱਸ ਠੁਕਰਾਲ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਸੁਹਿਰਦ ਢੰਗਾਂ ਨਾਲ ਬਜ਼ੁਰਗਾਂ ਅਤੇ ਸਮਾਜ ਭਲਾਈ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਵੇਗੀ। ਨਾਲ ਹੀ ਉਨ੍ਹਾਂ ਸਮੂਹ ਐਸੋਸੀਏਸ਼ਨ ਮੈਂਬਰਾਂ ਨੂੰ ਸੰਸਥਾ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਹਿਯੋਗ ਦੀ ਵੀ ਅਪੀਲ ਕੀਤੀ।