July 26, 2024

Chandigarh Headline

True-stories

ਐਜੂਕੇਸ਼ਨ ਐਕਸੀਲੈਂਸ ਕਨਕਲੇਵ ‘ਦਿ ਲਰਨਿੰਗ ਰੂਟਸ’ ਮੌਕੇ ਡਾ. ਐਸ.ਐਸ. ਆਹਲੂਵਾਲੀਆ ਨੂੰ ਕੀਤਾ ਗਿਆ ਸਨਮਾਨਿਤ

ਚੰਡੀਗੜ੍ਹ, 18 ਅਗਸਤ, 2023: ਅੱਜ ਚੰਡੀਗੜ੍ਹ ਵਿੱਚ ਐਜੂਕੇਸ਼ਨ ਐਕਸੀਲੈਂਸ ਕਨਕਲੇਵ ‘ਦਿ ਲਰਨਿੰਗ ਰੂਟਸ’ ਵਿੱਚ ਸਿੱਖਿਆ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ। ਇਹ ਕਨੌਕਲੇਵ ਸਰਵਾ ਰਿਥੂ ਸੇਵਾ ਫਾਊਂਡੇਸ਼ਨ ਵਲੋਂ ਅੱਜ ਫੇਜ਼ 1, ਇੰਡਸਟਰੀਅਲ ਏਰੀਆ, ਚੰਡੀਗੜ੍ਹ ਵਿਖੇ ਹੋਟਲ ਨੋਵੋਟੇਲ ਵਿੱਚ ਕਰਵਾਇਆ ਗਿਆ ਸੀ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜਸ਼ੰਕਰ ਤੋਂ ਐਮ.ਐਲ.ਏ. ਜੈ ਕ੍ਰਿਸ਼ਨ ਰੌੜੀ, ਐੱਸ.ਆਰ.ਐੱਸ. ਫਾਊਂਡੇਸ਼ਨ ਦੇ ਡਾਇਰੈਕਟਰ ਸਾਜਨ ਸ਼ਰਮਾ ਅਤੇ ਅਨਮੋਲ ਲੂਥਰਾ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਕਿ ਸਰਵਾ ਰਿਥੂ ਸੇਵਾ ਫਾਊਂਡੇਸ਼ਨ ਵਲੋਂ ਸਿਖਿਆ ਨਾਲ ਸਬੰਧਿਤ ਕਰਵਾਇਆ ਗਿਆ ਪ੍ਰੋਗਰਾਮ ਬਹੁਤ ਹੀ ਸਲਾਘਾਯੋਗ ਕਦਮ ਹੈ। ਇਸ ਮੌਕੇ ਉਤੇ ਉਨ੍ਹਾਂ ਨੇ ਸਰਵ ਰਿਥੂ ਸੇਵਾ ਫਾਊਂਡੇਸ਼ਨ ਦਾ ਧੰਨਵਾਦ ਵੀ ਕੀਤਾ।

ਕਨਕਲੇਵ ਦੌਰਾਨ ਪੰਜਾਬ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਇੱਕ ਆਦਰਸ਼ ਨਾਗਰਿਕ ਬਣਨ ਲਈ ਸੇਧ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਪਾਠਕ੍ਰਮ ਵਿੱਚ ਨਵੀਂ ਸਿੱਖਿਆ ਨੀਤੀ ਨੂੰ ਅਪਣਾਉਣ ਲਈ ਸਿੱਖਿਆ ਸ਼ਾਸਤਰੀਆਂ ਨਾਲ ‘ਦਿ ਲਰਨਿੰਗ ਰੂਟਸ’ ਸੰਮੇਲਨ ਵਿੱਚ ਵਿਚਾਰ ਚਰਚਾ ਕੀਤੀ ਗਈ। ਐੱਸ.ਆਰ.ਐੱਸ. ਫਾਊਂਡੇਸ਼ਨ ਦੇ ਡਾਇਰੈਕਟਰ ਸਾਜਨ ਸ਼ਰਮਾ ਅਤੇ ਅਨਮੋਲ ਲੂਥਰਾ ਨੇ ਦੱਸਿਆ ਕਿ ਸਿੱਖਿਆ ਦੇ ਪੱਧਰ ਤੋਂ ਹੀ ਕਿਸੇ ਸੂਬੇ ਦੀ ਖੁਸ਼ਹਾਲੀ ਨੂੰ ਮਾਪਿਆ ਜਾਂਦਾ ਹੈ। ਐਸਆਰਐਸ ਫਾਊਂਡੇਸ਼ਨ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਸਿਖਰਾਂ ’ਤੇ ਲਿਜਾਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਖੰਭ ਲਗਾ ਰਹੀ ਹੈ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..