ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਦੇ ਜਨਮਦਿਨ ਮੌਕੇ ਡਾ. ਐਸ.ਐਸ. ਆਹਲੂਵਾਲੀਆ ਨੇ ਮਰੀਜ਼ਾਂ ਦਾ ਜਾਣਿਆ ਹਾਲ–ਚਾਲ
1 min read
ਮੋਹਾਲੀ, 16 ਅਗਸਤ, 2023: ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਜਨਮ ਦਿਨ ਹੈ। ਉਹ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮ ਦਿਨ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਖਾਸ਼ ਅੰਦਾਜ਼ ਵਿੱਚ ਮਨਾਇਆ।
ਅਰਵਿੰਦ ਕੇਜ਼ਰੀਵਾਲ ਦੇ ਜਨਮ ਦਿਨ ਦੇ ਮੌਕੇ ਡਾ. ਐਸ. ਐਸ. ਆਹਲੂਵਾਲੀਆ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਅੱਜ ਦੁਪਹਿਰ ਵੇਲੇ ਸਿਵਲ ਹਸਪਤਾਲ ਫੇਜ਼ 6, ਮੋਹਾਲੀ ਵਿੱਚ ਪਹੁੰਚੇ। ਉਥੇ ਪਹੁੰਚ ਕੇ ਡਾ. ਆਹਲੂਵਾਲੀਆ ਨੇ ਚੀਫ਼ ਮੈਡੀਕਲ ਅਫ਼ਸਰ ਰਵੀ ਭਗਤ ਅਤੇ ਡਾ. ਮਨਪ੍ਰੀਤ ਦੇ ਨਾਲ ਹਸਪਤਾਲ ਵਿੱਚ ਦਾਖਲ ਇੱਕ–ਇੱਕ ਮਰੀਜ਼ ਦਾ ਹਾਲ–ਚਾਲ ਜਾਣਿਆ। ਉਨ੍ਹਾਂ ਨੇ ਇਸ ਮੌਕੇ ਉਤੇ ਮਰੀਜ਼ਾਂ ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਫਰੂਟ (ਫਲ) ਵੀ ਵੰਡੇ।

ਇਸ ਤੋਂ ਬਾਅਦ ਉਹ ਇੰਡਸਟਰੀਅਲ ਏਰੀਆ ਫੇਜ਼ 6, ਦਾਰਾ ਸਟੂਡਿਓ ਦੇ ਸਾਹਮਣੇ ਬਣੇ ‘ਸ਼ਹਿਰੀ ਬੇ–ਘਰਿਆਂ ਲਈ ਆਸਰਾ’ ਵਿਖੇ ਪਹੁੰਚੇ। ਉਥੇ ਪਹੁੰਚ ਕੇ ਉਨ੍ਹਾਂ ਨੇ ਉਥੇ ਠਹਿਰੇ ਲੋਕਾਂ ਦਾ ਹਾਲ–ਚਾਲ ਜਾਣਿਆ ਅਤੇ ਉਨ੍ਹਾਂ ਦੀਆਂ ਦੁੱਖ–ਤਕਲੀਫ਼ਾਂ ਨੂੰ ਸੁਣਿਆ।
ਡਾ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਬਹੁਤ–ਬਹੁਤ ਵਧਾਈਆਂ। ਦੇਸ਼ ਦੀ ਰਾਜਨੀਤੀ ਨੂੰ ਅਸਲ ਲੋਕ-ਮੁੱਦਿਆਂ ‘ਤੇ ਲੈ ਕੇ ਆਉਣ ਵਾਲਾ ਇਕਲੌਤਾ ਇਨਸਾਨ, ਅਰਵਿੰਦ ਕੇਜ਼ਰੀਵਾਲ ਹੈ, ਪਰਮਾਤਮਾ ਕਰੇ ਉਨ੍ਹਾਂ ਦੀ ਹਿੰਮਤ-ਹੌਸਲਾ ਇਸੇ ਤਰ੍ਹਾਂ ਬਰਕਰਾਰ ਰਹੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸਿਆਸਤਦਾਨਾਂ ਨੂੰ ਸਿਹਤ ਅਤੇ ਸਿੱਖਿਆ ਦਾ ਰਸਤਾ ਅਰਵਿੰਦ ਕੇਜਰੀਵਾਲ ਨੇ ਹੀ ਦਿਖਾਇਆ ਹੈ। ਇਸ ਮੌਕੇ ਉਤੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਗੋਵਿੰਦਰ ਮਿੱਤਲ ਅਤੇ ਟ੍ਰੇਡ ਵਿੰਗ ਮੋਹਾਲੀ ਦੇ ਉਪ ਪ੍ਰਧਾਨ, ਅਮਿਤ ਜੈਨ ਵੀ ਵਿਸ਼ੇਸ਼ ਤੇ ਤੌਰ ਹਾਜ਼ਰ ਸਨ।
ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ–ਇੱਕੋ ਭਾਰਤੀ ਸਿਆਸਤਦਾਨ ਹੈ, ਜਿਸ ਨੇ ਪੂਰੇ ਭਾਰਤ ਵਿੱਚ ਰਾਜਨੀਤਿਕ ਕ੍ਰਾਂਤੀ ਨੂੰ ਜਨਮ ਦਿੱਤਾ ਹੈ। ਅਰਵਿੰਦ ਕੇਜ਼ਰੀਵਾਲ ਵਲੋਂ ਹਮੇਸ਼ਾਂ ਸਿਹਤ, ਸਿਖਿਆ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਦੇ ਵਲੋਂ ਦਿੱਲੀ ਦੇ ਵਿੱਚ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਕੇ ਦਿਖਾ ਦਿੱਤਾ ਗਿਆ ਹੈ। ਜਿਸ ਨੂੰ ਕਿ ਇੱਕ ਰੋਲ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।