July 27, 2024

Chandigarh Headline

True-stories

ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦੀ ਅਗਵਾਈ ਵਿੱਚ ਪਾਰਟੀ ਅਹੁਦੇਦਾਰਾਂ ਦੀ ਹੋਈ ਅਹਿਮ ਮੀਟਿੰਗ

1 min read

ਚੰਡੀਗੜ੍ਹ, 27 ਜੂਨ, 2023: “ਆਮ ਆਦਮੀ ਪਾਰਟੀ ਹਰ ਓਸ ਇਨਸਾਨ ਦੀ ਪਾਰਟੀ ਹੈ ਜੋ ਹਰ ਇੱਕ ਨਾਗਰਿਕ ਲਈ ਆਰਥਿਕ ਤੇ ਸਮਾਜਿਕ ਬਰਾਬਰਤਾ, ਆਪਣੇ ਬੱਚਿਆਂ ਲਈ ਮੁਫ਼ਤ ਅਤੇ ਮਿਆਰੀ ਸਿੱਖਿਆ, ਰੁਜ਼ਗਾਰ, ਪਰਿਵਾਰ ਲਈ ਵਧੀਆ ਸਿਹਤ ਸਹੂਲਤਾਂ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੁੰਦਾ ਹੈ। ‘ਆਪ ਪਰਿਵਾਰ ਵਿੱਚ ਸ਼ਾਮਿਲ ਹੋਣ ਦੀ ਮੁੱਢਲੀ ਸ਼ਰਤ ਹੀ ਇਹੋ ਹੈ ਕਿ ਤੁਸੀਂ ਪੰਜਾਬ ਲਈ ਸਮਰਪਿਤ ਹੋਵੋਂ ਅਤੇ ਇਮਾਨਦਾਰੀ ਤੁਹਾਡਾ ਗੁਣ ਹੋਵੇ!” – ਪ੍ਰਿੰਸੀਪਲ ਬੁੱਧਰਾਮ

ਉਪਰੋਕਤ ਸ਼ਬਦਾਂ ਦਾ ਜ਼ਿਕਰ ਆਮ ਆਦਮੀ ਪਾਰਟੀ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਪਾਰਟੀ ਦਫ਼ਤਰ ਵਿਖੇ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਕੀਤਾ। ਇਸ ਅਹਿਮ ਮੀਟਿੰਗ ਦਾ ਮਨੋਰਥ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕਰਨਾ ਸੀ। ਇਸ ਮੀਟਿੰਗ ਵਿੱਚ ਸ਼ਾਮਿਲ ਸੂਬੇ ਦੇ ਉੱਪ ਪ੍ਰਧਾਨ, ਜਰਨਲ ਸਕੱਤਰ ਅਤੇ ਸਕੱਤਰ ਸਹਿਬਾਨ ਨੇ ਗੰਭੀਰ ਚਰਚਾ ਕੀਤੀ, ਉਪਰੰਤ ਸੰਗਠਨ ਦੀ ਮਜ਼ਬੂਤੀ ਲਈ ਕਈ ਅਹਿਮ ਫ਼ੈਸਲੇ ਵੀ ਲਏ ਗਏ।

ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਪਾਰਟੀ ਅਹੁਦੇਦਾਰਾਂ ਵਿੱਚ ਸੂਬੇ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਤੋਂ ਇਲਾਵਾ ਜਸਵੀਰ ਸਿੰਘ ਰਾਜਾ ਗਿੱਲ (ਸੂਬਾਈ ਵਾਈਸ ਪ੍ਰੈਜ਼ੀਡੈਂਟ), ਤਰੁਣਪ੍ਰੀਤ ਸਿੰਘ ਸੋਂਧ (ਸੂਬਾਈ ਵਾਈਸ ਪ੍ਰੈਜ਼ੀਡੈਂਟ), ਜਗਰੂਪ ਸਿੰਘ ਸੇਖਵਾਂ (ਸੂਬਾਈ ਜਰਨਲ ਸਕੱਤਰ), ਹਰਚੰਦ ਸਿੰਘ ਬਰਸਟ (ਜਰਨਲ ਸਕੱਤਰ), ਡਾ ਐੱਸ.ਐੱਸ ਆਹਲੂਵਾਲੀਆ (ਸਟੇਟ ਸੈਕਟਰੀ) ਅਤੇ ਗੁਰਦੇਵ ਸਿੰਘ ਲਖਨਾ (ਸਟੇਟ ਸੈਕਟਰੀ) ਪ੍ਰਮੁੱਖ ਸਨ।

ਮੀਟਿੰਗ ਦੌਰਾਨ ਸਮੂਹ ਮੈਂਬਰ ਸਹਿਬਾਨਾਂ ਨੇ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਉੱਪਰ ਲਗਾਤਾਰ ਵਿਖਾਏ ਜਾ ਰਹੇ ਭਰੋਸੇ ਅਤੇ ਉਤਸ਼ਾਹ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਉੱਥੇ ਸੂਬੇ ਦੇ ਹਰ ਘਰ ਤੱਕ ‘ਆਪ ਦੀ ਇਮਾਨਦਾਰ ਸਿਆਸਤ ਦਾ ਲੋਕ-ਪੱਖੀ ਏਜੰਡਾ ਪਹੁੰਚਾਉਣ ਲਈ ਇਨਕਲਾਬ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਵਿਚਾਰਾਂ ਕੀਤੀਆਂ।

ਜ਼ਿਕਰਯੋਗ ਹੈ ਕਿ ‘ਆਪ ਸੰਗਠਨ ਦੀ ਅਗਲੀ ਮੀਟਿੰਗ ਹੁਣ 8 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ। ਜਿਸ ਵਿੱਚ ਪੰਜਾਬ ਦੇ ਸਾਰੇ ਵਿੰਗਾਂ ਦੇ ਸੂਬਾ ਪ੍ਰਧਾਨ, ਸਮੂਹ ਜ਼ਿਲ੍ਹਾ ਪ੍ਰਧਾਨ, ਅਤੇ ਸਕੱਤਰ ਸਹਿਬਾਨ ਤੋਂ ਇਲਾਵਾ ਲੋਕ ਸਭਾ ਇੰਚਾਰਜ ਤੇ ਸਹਿ ਇੰਚਾਰਜ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..