July 26, 2024

Chandigarh Headline

True-stories

ਜੀਰਕਪੁਰ ਪੁਲਿਸ ਵੱਲੋਂ ਅਗਾਮੀ ਵਿਧਾਨਸਭਾ ਚੋਣਾ ਦੇ ਮੱਦੇਨਜਰ ਸ਼ਹਿਰ ਵਿੱਚ ਫ਼ਲੈਗ ਮਾਰਚ ਕੱਢਿਆ ਗਿਆ

1 min read


ਜੀਰਕਪੁਰ, 17 ਫ਼ਰਵਰੀ 2022: ਅੱਜ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਨੇ ਦੱਸਿਆ ਕਿ ਹਰਜੀਤ ਸਿੰਘ IPS ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ ਜੀ ਵੱਲੋ 20 ਫ਼ਰਵਰੀ 2022 ਨੂੰ ਹੋਣ ਵਾਲੀਆਂ ਅਗਾਮੀ ਵਿਧਾਨਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾ ਦੇ ਦਿਸ਼ਾ ਨਿਰਦੇਸਾ ਤਹਿਤ ਮਨਪ੍ਰੀਤ ਸਿੰਘ PPS , ਕਪਤਾਨ (ਪੁਲਿਸ ਦਿਹਾਤੀ) ਜਿਲ੍ਹਾ ਐਸ.ਏ.ਐਸ ਨਗਰ, ਵਜ਼ੀਰ ਸਿੰਘ ਕਪਤਾਨ ਪੁਲਿਸ (ਡਿਟੈਕਟੀਵ) ਜਿਲ੍ਹਾ ਐਸ.ਏ.ਐਸ ਨਗਰ, ਹਰਜਿੰਦਰ ਸਿੰਘ ਗਿੱਲ PPS ਉਪ ਕਪਤਾਨ ਪੁਲਿਸ ਸਬ – ਡਵੀਜਨ ਜੀਰਕਪੁਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਵੱਲੋ ਥਾਣਾ ਜੀਰਕਪੁਰ ਦੀ ਫੋਰਸ ਅਤੇ ਪੈਰਾਮਿਲਟਰੀ ਫੋਰਸ ਜੀਰਕਪੁਰ ਸਮੇਤ ਥਾਣਾ ਦੇ ਏਰੀਆ ਵਿੱਚ ਪੈਂਦੇ ਸਵੇਦਨਸ਼ੀਲ ਬੂਥਾਂ ਸਨੋਲੀ, ਸੈਣੀ ਵਿਹਾਰ ਬਲਟਾਣਾ, ਭਬਾਤ, ਪਿੰਡ ਜੀਰਕਪੁਰ, ਲੋਹਗੜ , ਛੱਤ, ਸਤਾਬਗੜ, ਗਾਜੀਪੁਰ, ਲੋਹਗੜ, ਨਗਲਾ ਆਦਿ ਵਿੱਚ ਫ਼ਲੈਗ ਮਾਰਚ ਕੱਢਿਆ ਗਿਆ।

ਇਸ ਤੋਂ ਇਲਾਵਾ ਇਨ੍ਹਾਂ ਬੂਥਾਂ ਦੇ ਏਰੀਆ ਵਿੱਚ ਸ਼ਪੈਸ਼ਲ ਨਾਕੇਬੰਦੀਆਂ ਅਤੇ ਪੈਟਰੋਲਿੰਗ ਕਰਕੇ ਵਹੀਕਲਾ ਜਿਵੇ ਕਿ ਬੱਸਾਂ, ਕਾਰਾ, ਟਰੱਕਾਂ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਥਾਣਾ ਦੇ ਏਰੀਆ ਵਿੱਚ ਪੈਂਦੇ ਹੋਟਲਾਂ ਦੀ ਹਰ ਰੋਜ ਚੈਕਿੰਗ ਕਰਕੇ ਇਨ੍ਹਾਂ ਹੋਟਲਾਂ ਵਿਚ ਠਹਿਰਨ ਵਾਲੇ ਲੋਕਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਆਮ ਪਬਲਿਕ ਨਾਲ ਤਾਲਮੇਲ ਕਰਕੇ ਬਿਨਾ ਡਰ ਤੋਂ ਵੋਟਾਂ ਪਾਉਣ ਸਬੰਧੀ ਜਾਗਰੁੱਕ ਕੀਤਾ ਜਾ ਰਿਹਾ ਹੈ ਕਿ ਉਹ ਬਿਨਾ ਕਿਸੇ ਡਰ ਭੈਅ ਤੋਂ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨ। ਜਿਸ ਸਬੰਧੀ ਆਮ ਪਬਲਿਕ ਨਾਲ ਜ਼ਰੂਰੀ ਫ਼ੋਨ ਨੰਬਰ ਸਾਂਝੇ ਕੀਤੇ ਗਏ ਅਤੇ ਹਦਾਇਤ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਜੀਰਕਪੁਰ ਦੇ ਏਰੀਆ ਵਿੱਚ ਕਿਸੇ ਵੀ ਸਮਾਜ ਵਿਰੋਧੀ ਗਤੀਵਿਧੀ ਬਾਰੇ ਪਤਾ ਚੱਲਦਾ ਹੈ ਤਾਂ ਉਹ ਤੁਰੰਤ ਇਸਦੀ ਸੂਚਨਾ ਦਿੱਤੇ ਫ਼ੋਨ ਨੰਬਰਾਂ ਪਰ ਦੇਣ ।

ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ ਅਤੇ SSP ਮੋਹਾਲੀ ਵੱਲੋਂ ਚੋਣ ਪ੍ਰਕਿਰਿਆ ਸਬੰਧੀ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਤੇ ਕਰਵਾਈ ਜਾ ਰਹੀ ਹੈ ਤਾਂ ਜੋ ਕਿ ਅਗਾਮੀ ਚੋਣਾਂ ਨੂੰ ਸੁੱਚਜੇ ਢੰਗ ਨਾਲ ਨੇਪਰੇ ਚਾੜੀਆ ਜਾ ਸਕੇ ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..