ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ
1 min readਐਸ.ਏ.ਐਸ. ਨਗਰ, 7 ਅਪ੍ਰੈਲ, 2023: ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਦੀ ਪਲੇਠੀ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਗਵਰਨਿੰਗ ਬਾਡੀ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ ਅਤੇ ਵੱਖ ਵੱਖ ਕਮੇਟੀਆਂ ਗਠਨ ਕਰਨ ਸਬੰਧੀ ਦੋ ਏਜੰਡੇ ਵਿਚਾਰੇ ਗਏ।
ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪਵਟਾਰੀ ਅਤੇ ਸੀਨੀਅਰ ਵਾਇਸ ਪ੍ਰਧਾਨ ਮਨਜੀਤ ਸਿੰਘ ਚਾਨਾ ਨੇ ਦਸਿਆ ਕਿ ਮੀਟਿੰਗ ਵਿਚ ਗਵਰਨਿੰਗ ਬਾਡੀ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਵਿਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਹਰਬੰਸ ਸਿੰਘ ਬਾਗੜੀ ਤੇ ਮੈਂਬਰ ਜਸਵਿੰਦਰ ਰੂਪਾਲ ਅਤੇ ਬਲਜੀਤ ਮਰਵਾਹਾ ਨੂੰ ਥਾਪਿਆ ਗਿਆ।
ਇਸੇ ਤਰ੍ਹਾਂ ਕਲਚਰ ਕਮੇਟੀ ਦੇ ਚੇਅਰਮੈਨ ਅਜਾਇਬ ਸਿੰਘ ਔਜਲਾ ਤੇ ਮੈਂਬਰ ਅਰੁਣ ਨਾਭਾ, ਅਮਰਜੀਤ ਸਿੰਘ, ਅਮਨਦੀਪ ਗਿੱਲ ਅਤੇ ਰਮਨਦੀਪ ਸ਼ਰਮਾ; ਸਵਾਗਤੀ ਕਮੇਟੀ ਦਾ ਚੇਅਰਮੈਨ ਕੁਲਵੰਤ ਸਿੰਘ ਗਿੱਲ ਤੇ ਮੈਂਬਰ ਨਾਹਰ ਸਿੰਘ ਧਾਲੀਵਾਲ, ਮੰਗਤ ਸੈਦਪੁਰ ਅਤੇ ਧਰਮਿੰਦਰ ਸਿੰਗਲਾ; ਖੇਡ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਮਨੌਲੀ ਤੇ ਮੈਂਬਰ ਜਸਵਿੰਦਰ ਰੁਪਾਲ, ਰਾਕੇਸ਼ ਹੰਪਾਲ, ਗੁਰਨਾਮ ਸਾਗਰ ਅਤੇ ਉੱਜਲ ਸਿੰਘ; ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਰਿੰਦਰ ਪਾਲ ਸਿੰਘ ਹੈਰੀ ਤੇ ਮੈਂਬਰ ਧਰਮਪਾਲ ਉਪਾਸ਼ਕ, ਕਿਰਪਾਲ ਸਿੰਘ ਕਲਕੱਤਾ; ਕਿਚਨ ਕਮੇਟੀ ਦੇ ਚੇਅਰਮੈਨ ਸੰਦੀਪ ਬਿੰਦਰਾ ਤੇ ਮੈਂਬਰ ਜਗਤਾਰ ਸ਼ੇਰਗਿੱਲ, ਸਾਗਰ ਪਾਹਵਾ, ਸੰਦੀਪ ਸ਼ਰਮਾ ਤੇ ਵਿਜੇ ਪਾਲ; ਸੈਮੀਨਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਕੋਟਲੀ ਤੇ ਮੈਂਬਰ ਸੁਖਵਿੰਦਰ ਸਿੰਘ ਸ਼ਾਨ, ਦਵਿੰਦਰ ਸਿੰਘ ਏਆਈਆਰ ਤੇ ਹਰਪ੍ਰੀਤ ਸਿੰਘ; ਖਰੀਦ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਰੰਧਾਵਾ ਤੇ ਮੈਂਬਰ ਪਾਲ ਕੰਸਾਲਾ, ਰਾਜੀਵ ਕੁਮਾਰ ਸੱਚਦੇਵਾ ਤੇ ਗੁਰਜੀਤ ਸਿੰਘ (ਜੋਤੀ) ਨੂੰ ਥਾਪਿਆ ਗਿਆ।
ਇਸ ਦੌਰਾਨ ਗਵਰਨਿੰਗ ਬਾਡੀ ਦੇ ਪ੍ਰਧਾਨ, ਸੀ. ਵਾਇਸ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਮੀਤ ਪ੍ਧਾਨ ਸੁਸ਼ੀਲ ਗਰਚਾ ਅਤੇ ਵਿਜੈ ਕੁਮਾਰ; ਕੈਸ਼ੀਅਰ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਰਾਜ ਕੁਮਾਰ ਅਰੋੜਾ, ਜੁਆਇੰਟ ਸਕੱਤਰ ਮਾਇਆ ਰਾਮ ਅਤੇ ਨੀਲਮ ਠਾਕੁਰ ਹਾਜ਼ਰ ਸਨ।