ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਵੈ-ਸਹਾਇਤਾ ਸਮੂਹਾਂ ਦੀਆਂ ਸੀ.ਸੀ.ਐਲ. ਦੀ ਪੈਡੈਸੀ ਨੂੰ ਕਲੀਅਰ ਕਰਨ ਸਬੰਧੀ ਹਦਾਇਤ
1 min readਐਸ ਏ ਐਸ ਨਗਰ, 16 ਮਾਰਚ, 2023: ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਵਨੀਤ ਕੌਰ ਵਲੋਂ ਕੌਆਪਰੇਟਿਵ ਬੈਂਕਾ ਦੇ ਬ੍ਰਾਂਚ ਮੈਨੇਜਰਾਂ ਨਾਲ ਪੀ.ਐਸ.ਆਰ.ਐਲ.ਐਮ. ਸਕੀਮ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀ ਕੈਸ਼ ਕਰੇਡਿਟ ਲਿਮਟ ਦੀ ਪੈਡੇਸੀ ਨੂੰ ਖਤਮ ਕਰਨ ਲਈ ਕੀਤੀ ਗਈ ਮੀਟਿੰਗ ਦੌਰਾਨ ਬੈਕ ਮੈਨੇਜਰਾਂ ਨੂੰ ਸਖਤ ਹਦਾਇਤ ਕੀਤੀ ਕਿ ਇਹ ਪੈਡੇਸੀ ਫਾਇਲਾਂ ਜਲਦ ਤੋਂ ਜਲਦ ਕਲੀਅਰ ਕੀਤੀਆਂ ਜਾਣ। ਉਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਖਤ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਜ਼ਿਲ੍ਹਾਂ ਲੀਡ ਬੈਕ ਮੈਨੇਜਰ ਐਮ.ਕੇ. ਭਾਰਦਵਾਜ ਦੁਆਰਾ ਬੈਕਾਂ ਨੂੰ ਇਸ ਪੈਡੇਸੀ ਸਬੰਧੀ ਤਾੜਿਆ ਗਿਆ ਅਤੇ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਕੈਸ਼ ਕਰੈਡਿਟ ਲਿਮਟ ਜੋ ਕਿ ਬੈਕ ਵੱਲੋਂ ਸਰਕਾਰ ਦੀਆਂ ਹਦਾਇਤਾ ਅਨੁਸਾਰ ਸਵੈ-ਸਹਾਇਤਾ ਸਮੂਹਾਂ ਨੂੰ ਇੱਕ ਲੱਖ ਰੁਪਏ ਦੀ ਲਿਮਟ ਜਾਰੀ ਕੀਤੀ ਜਾਂਦੀ ਹੈ, ਜਿਸ ਨਾਲ ਆਜੀਵਿਕਾ ਨਾਲ ਸਬੰਧਤ ਕਾਰੋਬਾਰ ਕਰਕੇ ਆਪਣਾ ਜੀਵਨ ਪੱਧਰ ਉੱਪਰ ਚੁੱਕ ਸਕਣ।
ਇਸ ਮੀਟਿੰਗ ਦੌਰਾਨ ਜ਼ਿਲ੍ਹਾਂ ਲੀਡ ਬੈਕ ਮੈਨੇਜਰ – ਪੀ.ਐਨ.ਬੀ. ਐਮ.ਕੇ. ਭਾਰਦਵਾਜ, ਸੁਪਰਡੰਟ ਹਰਦੀਪ ਸਿੰਘ, ਕੋਆਪਰੇਟਿਵ ਬੈਕ ਬ੍ਰਾਂਚ ਮੈਨੇਜਰ ਸਿਆਲਬਾ, ਲਾਲੜੂ, ਘੜੂੰਆ, ਸਟੇਟ ਬੈਕ ਆਫ. ਇੰਡਿਆ ਬ੍ਰਾਂਚ ਹੰਡਸਰਾ, ਡੈਹਰ ਟਿਵਾਨਾ ਅਤੇ ਪੰਜਾਬ ਨੈਸ਼ਨਲ ਬੈਕ ਬ੍ਰਾਂਚ ਲਾਲੜੂ ਮੀਟਿੰਗ ਵਿੱਚ ਹਾਜਰ ਹੋਏ।
ਇਸ ਮੀਟਿੰਗ ਦੌਰਾਨ ਗੈਰ ਹਾਜਰ ਰਹੇ ਬ੍ਰਾਂਚ ਮੈਨੇਜਰ ਪੰਜਾਬ ਅਤੇ ਸਿੰਧ ਬੈਕ, ਬ੍ਰਾਂਚ ਤਿਉੜ, ਬ੍ਰਾਂਚ ਲਾਲੜੂ ਅਤੇ ਸਟੇਟ ਬੈਕ ਆਫ ਇੰਡਿਆ ਬ੍ਰਾਂਚ ਅਮਲਾਲਾ ਨੂੰ ਮੀਟਿੰਗ ਵਿੱਚ ਗੈਰ ਹਾਜਰ ਹੋਣ ਦਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਪੀ.ਐਸ.ਆਰ.ਐਲ.ਐਮ. ਸਕੀਮ ਦੇ ਅਧਿਕਾਰੀ ਰਿਸ਼ਵਪ੍ਰੀਤ ਕੌਰ, ਸ਼੍ਰੀਮਤੀ ਰੁਪਿੰਦਰ ਕੌਰ,ਸੰਦੀਪ ਕੁਮਾਰ,ਸਤਵਿੰਦਰ ਸਿੰਘ ਅਤੇ ਲੇਖਾਕਾਰ ਸੁਮੀਤ ਧਵਨ ਮੌਜੂਦ ਰਹੇ।