July 27, 2024

Chandigarh Headline

True-stories

ਪੰਜਾਬ ਸਰਕਾਰ 49 ਪਿੰਡਾਂ ਵਿੱਚ ਡਾ.ਅੰਬੇਡਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਕਮਿਊਨਿਟੀ ਸੈਂਟਰ ਬਣਾਏਗੀ: ਡਾ. ਬਲਜੀਤ ਕੌਰ

ਚੰਡੀਗੜ੍ਹ, 16 ਮਾਰਚ, 2023 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਾ. ਅੰਬੇਡਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਸੂਬੇ ਦੇ 49 ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਕਮਿਊਨਿਟੀ ਸੈਂਟਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਸ਼ੁਰੂ ਕੀਤੇ ਗਏ ਡਾ. ਅੰਬੇਦਕਰ ਉਤਸਵ ਧਾਮ ਪ੍ਰੋਜੈਕਟ ਤਹਿਤ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੱਕ ਕਮਿਊਨਿਟੀ ਸੈਂਟਰ ਦੀ ਸਥਾਪਨਾ ਤੇ ਲੱਗਭੱਗ 25 ਲੱਖ, ਜਦਕਿ ਕੁੱਲ 12 ਕਰੋੜ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸੈਂਟਰ 50 ਫੀਸਦੀ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਬਣਾਏ ਜਾਣਗੇ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁਰਜ ਸਿਧਵਾਂ, ਘੁਮਿਆਰਾ ਖੇੜਾ, ਝੋਰੜਾ, ਖਾਨੇ ਕੀ ਢਾਬ, ਰੱਖੜੀਆਂ, ਚੱਕ ਚੂਹੇਵਾਲਾ, ਚੱਕ ਗੰਡਾ ਸਿੰਘ ਵਾਲਾ, ਲੱਖੇਵਾਲੀ, ਮਹਿਣਾ, ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਿੱਖਾਂ ਵਾਲਾ, ਮਚਾਕੀ ਮੱਲ ਸਿੰਘ, ਦੇਵੀ ਵਾਲਾ, ਨੱਥੂਵਾਲਾ, ਢਾਬ ਸ਼ੇਰ ਸਿੰਘ ਵਾਲਾ, ਮਾਨਸਾ ਜ਼ਿਲ੍ਹੇ ਦੇ ਪਿੰਡ ਚਕੇਰੀਆਂ, ਸਹਾਰਨਾ, ਫਰੀਦਕੇ, ਮਲਕੋਂ, ਸ਼ੇਰਖਾਂ ਵਾਲਾ, ਕਾਸਿਮਪੁਰ ਛੀਨਾ, ਹਸਨਪੁਰ, ਰਿਉਦ ਕਲਾਂ, ਮਲਕਪੁਰ ਭੀਮਲਾ, ਲੱਖੀਵਾਲ, ਉਡੱਤ ਸੈਦੇਵਾਲਾ, ਨਰਿੰਦਰਪੁਰਾ, ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮਹਾਲੋਂ, ਜ਼ਿਲ੍ਹਾ ਪਟਿਆਲਾ ਦੇ ਪਿੰਡ ਬਠੋਈ ਖੁਰਦ, ਰਾਮਨਗਰ ਬਖਸ਼ੀਵਾਲਾ, ਚੁਨਾਗਰਾ, ਤਰੇਨ ਜ਼ਿਲ੍ਹਾ ਸੰਗਰੂਰ ਦਾ ਪਿੰਡ ਕਿਲਾ ਹਕੀਮਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਜਨੇਰ, ਜੱਲਾ, ਅਮਲੋਹ, ਅਮਲੋਹ(ਖਮਨਾ), ਕੋਟਲਾ ਬਜਵਾੜਾ, ਤੁਰਾਂ, ਜੱਲੋਵਾਲ, ਕੋਟਲਾ ਅਜਨੇਰ, ਕੁੰਭਰਾ, ਮਨੇਲਾ, ਨਬੀਪੁਰ, ਨੂਰਪੁਰਾ, ਰਾਏਪੁਰ ਰੈਣ, ਰਾਂਣਵਾਂ, ਸੈਦਪੁਰਾ, ਸ਼ਹੀਦਗੜ੍ਹ ਅਤੇ ਲਾਡਪੁਰ(ਅਮਲੋਹ) ਨੂੰ ਕਮਿਊਨਿਟੀ ਸੈਂਟਰ ਬਣਾਉਣ ਲਈ ਚੁਣਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਕਮਿਊਨਿਟੀ ਸੈਂਟਰਾਂ ਦੇ ਬਣਨ ਨਾਲ ਪਿੰਡਾਂ ਦੇ ਲੋਕਾਂ ਨੂੰ ਜਿੱਥੇ ਸ਼ਹਿਰੀ ਸਹੂਲਤ ਪ੍ਰਾਪਤ ਹੋਵੇਗੀ, ਉੱਥੇ ਹੀ ਬਿਨ੍ਹਾਂ ਕਿਸੇ ਖ਼ਰਚੇ ਤੋਂ ਨਿੱਜੀ ਤੇ ਜਨਤਕ ਸਮਾਗਮ ਕਰਨ ਦੀ ਸਹੂਲਤ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਸਬੰਧੀ ਵਿਭਾਗ ਵੱਲੋਂ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸੈਂਟਰਾਂ ਨੂੰ ਨਿਰਧਾਰਤ ਸਮੇਂ ‘ਚ ਉਸਾਰ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..