ਮਹਿੰਦਰ ਸਿੰਘ ਭੰਗੜਾ ਕੋਚ ਦਾ ਕੀਤਾ ਨਿੱਘਾ ਸਵਾਗਤ
ਮੋਹਾਲੀ, 31 ਅਕਤੂਬਰ, 2022: ਪੰਜਾਬ ਆਰਟਸ ਇੰਟਰਨੈਸ਼ਲ ਦੇ ਡਾਇਰੈਕਟਰ ਡਾ. ਨਰਿੰਦਰ ਨਿੰਦੀ ਵੱਲੋਂ ਭੰਗੜਾ ਤੇ ਬੈਲੇ ਡਾਂਸਰ ਦੇ ਪ੍ਰਮੁੱਖ ਅਮਰੀਕਾ ਤੋਂ ਆਏ ਮਹਿੰਦਰ ਸਿੰਘ ਮਹਿੰਦਰਾ ਥੀਏਟਰ ਦੇ ਡਾਇਰੈਕਟਰ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਮਹਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਤੋਂ ਲੈਕੇ ਦੇਸ਼ਾਂ ਵਿਦੇਸਾਂ ਵਿੱਚ ਪੰਜਾਬੀ ਥੀਏਟਰ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਡਾ. ਨਰਿੰਦਰ ਨਿੰਦੀ ਨੇ ਦੱਸਿਆ ਕਿ ਉਹ ਜਲਦੀ ਹੀ ਲੋਕ ਨਾਚਾਂ ਦੀ ਕਿਤਾਬ ਰਲੀਜ਼ ਕਰ ਰਹੇ ਹਨ। ਜੋ ਕਿ ਆਉਣ ਵਾਲੇ ਭੰਗੜੇ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰੇਗੀ ਤੇ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਵੇਗੀ।
ਇਸ ਮੌਕੇ ਕਲਾਕਾਰ ਸਵਰਨ ਸਿੰਘ, ਲੋਕਧਾਰਾ ਭਾਈ ਚਾਰਾ ਫੈਡਰੇਸ਼ਨ, ਹੁਸਨ ਲਾਲ ਕੈਪਟਨ ਭੰਗੜਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਉਘੇ ਰੰੰਗ ਕਰਮੀ ਮਲਕੀਤ ਮਲੰਗਾਂ ਤੇ ਕਮਲ ਪਤੰਗਾਂ, ਪਰਮਜੀਤ ਪੱਡਾ ਲੋਕ ਸਾਜਿੰਦਾ, ਸਿਮਰਤ ਪਾਲ ਕੌਰ ਬੀ ਐਮ ਪੰਜਾਬੀ ਅਤੇ ਲੋਕ ਨਾਚ, ਹਰਪ੍ਰੀਤ ਕੌਰ ਚਿਤਰਕਾਰ, ਜਗਜੀਤ ਸਿੰਘ ਜੱਗਾ ਪ੍ਰਧਾਨ ਲਾਇਨ ਕਲੱਬ ਪੰਚਕੁਲਾ ਹਾਜ਼ਰ ਸਨ।