July 24, 2024

Chandigarh Headline

True-stories

ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਵਾਸੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ

1 min read

ਮੋਹਾਲੀ, 23 ਸਤੰਬਰ, 2022: ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ, ਸੈਕਟਰ 86, ਮੋਹਾਲੀ ਦੇ ਵਸਨੀਕਾਂ ਕਰੌੜਾਂ ਰੁਪਏ ਜਮਾਂ ਕਰਵਾਕੇ ਲਏ ਪਲਾਟਾਂ ਵਿਚ ਰੈਣਾ ਬਸੇਰਾ ਬਣਾਉਣ ਦੇ ਬਾਵਜੂਦ ਵੀ ਮੁਢਲੀਆਂ ਸੁਵਿਧਾਵਾਂ ਤੋਂ ਸੱਖਣੇ ਰਹਿਕੇ ਨਰਕ ਵਰਗੀ ਜਿੰਦਗੀ ਜਿਊਣ ਲਈ ਮਜਬੂਰ ਹਨ। ਸਾਰੇ ਪ੍ਰਸਾਸਨਿਕ ਪੱਧਰ ਦੇ ਅਧਿਕਾਰੀਆਂ ਤੇ ਸਿਆਸੀ ਪਾਰਟੀਆਂ ਦੇ ਮੰਤਰੀਆਂ ਨੂੰ ਮਿਲਣ ਤੋਂ ਬਾਅਦ ਵੀ ਬਿਜਲੀ, ਪਾਣੀ  ਨਹੀਂ ਮਿਲ ਰਿਹਾ।  ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ, ਸੈਕਟਰ 86, ਮੋਹਾਲੀ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਜਨਰਲ ਸਕੱਤਰ ਸੰਜੇ ਗੁਪਤਾ ਨੇ ਕੀਤਾ।

ਦਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ, ਸੈਕਟਰ-86, ਐਸ.ਏ.ਐਸ. ਨਗਰ, ਮੋਹਾਲੀ ਨੂੰ ਸਾਲ 2005 ਵਿਚ ਮੈਗਾ ਪ੍ਰੋਜੈਕਟ ਲਈ ਪ੍ਰਵਾਨਗੀ ਦਿਤੀ ਗਈ ਸੀ। ਇਸ ਪ੍ਰਵਾਨਗੀ ਤੋਂ ਬਾਅਦ ਹੀ ਲਗਭਗ ਸਾਰੇ ਵਸਨੀਕਾਂ ਵਲੋਂ ਰਿਹਾਇਸ਼ੀ / ਕਮਰਸ਼ੀਅਲ ਪਲਾਟਾਂ ਦੀ ਖਰੀਦ ਕਰਕੇ ਰਜਿਸਟਰੀਆਂ ਵੀ ਕਰਵਾਈਆਂ ਗਈਆਂ ਹਨ ਅਤੇ ਡਿਵੈਲਪਰ ਵਲੋਂ ਮੰਗ ਕਰਨ ਤੇ ਬਣਦੀਆਂ ਅਦਾਇਗੀਆਂ ਵੀ ਕੀਤੀਆਂ ਗਈਆਂ। ਸਾਲ 2012 ਵਿਚ ਰਿਹਾਇਸੀ ਪਲਾਟਾਂ ਲਈ 3333 ਰੁਪਏ ਪ੍ਰਤੀ ਵਰਗ ਗਜ ਅਤੇ ਕਮਰਸੀਅਲ ਪਲਾਟਾਂ ਲਈ 7232 ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਕਰੋੜਾਂ ਰੁਪਏ ਦੀ ਰਾਸ਼ੀ ਡਿਵੈਲਪਰ ਦੀ ਮੰਗ ਕਰਨ ‘ਤੇ ਪਲਾਟਾਂ ਦੀ ਕੀਮਤ ਤੋਂ ਇਲਾਵਾ ਜਮਾਂ ਕਰਵਾਈ ਗਈ।  ਸੰਜੇ ਗੁਪਤਾ ਨੇ ਦੱਸਿਆ ਕਿ ਉਨਾਂ ਵੱਲੋਂ ਕਮਰੀਸ਼ਿਅਲ ਪਲਾਟਾਂ ਲਈ 7200 ਸੌ ਰੁਪਏ ਪ੍ਰਤੀ ਗਜ ਅਤੇ ਰਿਹਾਇਸੀ ਪਲਾਟਾਂ ਦੀ 60-70 ਕਰੋੜ ਰੁਪਏ ਈ.ਡੀ.ਸੀ ਚਾਰਜ਼ ਦੇ ਜਮਾਂ ਕਰਵਾਏ ਗਏ ਹਨ। ਸੁਸਾਇਟੀ ਵਿੱਚ ਕੁਲ 1200 ਪਲਾਟ ਬਣੇ ਹੋਏ ਜਿਨਾਂ ਵਿਚੋਂ 250 ਤੋਂ ਵੱਧ ਮਕਾਨ ਬਿਜਲੀ ਦੇ ਕੁਨੈਕਸਨ ਨਹੀ ਦਿਤੇ ਜਾ ਰਹੇ।  ਅਸੀ ਆਪਣੇ ਪੱਧਰ ਤੇ ਮੋਮਬੱਤੀਆਂ ਜਾਂ ਜਰਨੇਟਰਾਂ ਰਾਹੀ ਮਹਿੰਗੀ ਬਿਜਲੀ ਨਾਲ ਬੱਤਾ ਸਾਰ ਹਨ। ਉਨਾਂ ਦੱਸਿਆ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਡਿਵੈਲਪਰ ਆਪਸ ਵਿੱਚ ਮਿਲੇ ਹਨ। ਬਿਜਲੀ ਦਾ ਕੂਨੈਕਸਨ ਦੇਣ ਲਈ ਡਿਵੈਲਪਰ 30 ਹਜ਼ਾਰ ਤੋਂ ਲੈਕੇ 50 ਹਜਾਰ ਰੁਪਏ ਐਨ.ਓ.ਸੀ ਦੇਣ ਦੀ ਮੰਗ ਕਰਦੇ ਹਨ।

ਸੁਸਾਇਟੀ ਦੀ ਮੈਂਬਰ ਰਾਜਵਿੰਦਰ ਕੌਰ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਬਿਲਕੁਲ ਹਨੇਰੇ ਵਿੱਚ ਰਹਿ ਰਹੀ ਹੈ ਲੱਖ ਰੁਪਏ ਜਮਾਂ ਕਰਵਾਕੇ ਵੀ ਨਰਕ ਵਰਗੀ ਜਿੰਦਗੀ ਜੀਊਣ ਲਈ ਮਜਬੂਰ ਹੈ। ਗਮਾਡਾ ਵੱਲੋਂ ਉਸ ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਭੇਜ ਰਿਹਾ ਹੈ।

ਮੀਤ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਹਰੇਕ ਇਨਸਾਨ ਆਪਣੀ ਖੂਨ-ਪਸੀਨੇ ਦੀ ਕਮਾਈ ਦਾ ਇਕ-ਇਕ ਰੁਪਿਆ ਜੋੜ ਕੇ ਘਰ ਬਣਾਉਣ ਦਾ ਸੁਪਨਾ ਦੇਖਦਾ ਹੈ। ਅਜਿਹਾ ਹੀ ਸੁਪਨਾ ਇਸ ਸੁਸਾਇਟੀ ਦੇ ਵਸਨੀਕਾਂ ਨੇ ਇਸ ਸੁਸਾਇਟੀ ਵਿਚ ਫਲੈਟ ਖਰੀਦ ਕੇ ਪੂਰਾ ਕੀਤਾ, ਪਰ ਉਹਨਾਂ ਦਾ ਇਹ ਫੈਸਲਾ ਉਹਨਾਂ ਲਈ ਸਿਰਦਰਦੀ ਦਾ ਕਾਰਨ ਬਣ ਚੁੱਕਿਆ ਹੈ। ਸਮੂਹ ਸੁਸਾਇਟੀ ਨਿਵਾਸੀ ਮਾਯੂਸੀ ਦੇ ਆਲਮ ਵਿਚ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਅਤੇ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਉਹਨਾਂ ਦਾ ਸੁਸਾਇਟੀ ਵਿਚ ਰਹਿਣਾ ਦੁੱਭਰ ਹੋਇਆ ਪਿਆ ਹੈ। ਉਨਾਂ ਐਲਾਨ ਕੀਤਾ ਕਿ ਉਹ ਅਧਿਕਾਰੀਆਂ ਤੇ ਮੰਤਰੀਆਂ ਨੂੰ ਮਿਲਕੇ ਅੱਕ ਚੁੱਕੇ ਹਨ ਜੇਕਰ ਊਨਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਲੋਕਲ ਐਮ.ਐਲ.ਏ ਦੇ ਘਰਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।  ਇਸ ਮੌਕੇ ਇੰਦਰਪਾਲ ਸਿੰਘ, ਮਲਕੀਤ ਸਿੰਘ, ਲਖਵਿੰੰਦਰ ਸਿੰਘ,ਹਰਜੀਤ ਸਿੰਘ, ਅਤੇ ਕੰਵਰ ਸਿੰਘ ਗਿੱਲ ਹਾਜ਼ਰ ਸਨ।

ਇਸ ਸਬੰਧੀ ਸੰਪਰਕ ਕਰਨ ਤੇ ਡਿਵੈਲਪਰ ਚਰਨ ਸਿੰਘ ਸੈਣੀ ਨੇ ਕਿਹਾ ਕਿ ਪਲਾਟਾਂ ਦੇ ਮਾਲਕ ਵਾਲੇ 70 ਫੀਸਦੀ ਡਿਫਾਲਟਰ ਹਨ ਜਦੋਂ ਤੱਕ ਪੂਰੀ ਅਦਾਇਗੀ ਜਮਾਂ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਸਾਰੀਆਂ ਸਹੂਲਤਾਂ ਨਹੀਂ ਮਿਲ ਸਕਦੀਆਂ। ਉਨਾਂ ਅੱਗੇ ਕਿਹਾ ਕਿ ਇਨਾਂ ਵਿਚੋਂ ਬਹੁਤਿਆਂ ਨੇ ਗਮਾਡਾ ਤੋਂ ਬਿਨਾਂ ਨਕਸ਼ਾ ਪਾਸ ਕਰਵਾਏ ਹੀ ਮਕਾਨ  ਬਣਾ ਲਏ ਜਿਸ ਕਾਰਨ ਪਾਣੀ ਬਿਜਲੀ ਦੀ ਦੇ ਕੂਨੈਕਸਨ ਨਹੀਂ ਦਿਤੇ ਜਾ ਸਕਦੇ । 

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..