ਮੋਹਾਲੀ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ “ਇੱਕ ਧਾਰਮਿਕ ਸਥਾਨ ਇੱਕ ਪੁਲਿਸ ਕਰਮਚਾਰੀ” ਦੀ ਸ਼ੁਰੂਆਤ
1 min readਐਸ.ਏ.ਐਸ. ਨਗਰ, 2 ਸਤੰਬਰ, 2022: ਸੂਬੇ ਦੇ ਮੋਜੂਦਾ ਹਲਾਤਾ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਜਿਲ੍ਹੇ ਦੇ ਮਹੱਤਵਪੂਰਨ ਪੁਆਇੰਟਾ ਤੇ ਐਸ.ਪੀ\ਡੀ.ਐਸ.ਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਐਸ.ਐਚ.ਓ\ਇੰਚ: ਯੂਨਿਟ ਦੀ ਅਗਵਾਈ ਹੇਠ ਕੁੱਲ 26 ਨਾਕੇ ਲਗਾਏ ਗਏ ਸਨ। ਇਸ ਦੋਰਾਨ 72 ਚਲਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਅਤੇ 17 ਵਾਹਨ ਜਬਤ ਕੀਤੇ ਗਏ ਹਨ। ਕੁੱਲ 963 ਸ਼ੱਕੀ ਵਿਅਕਤੀਆਂ ਨੂੰ ਰਾਊਡਅੱਪ ਕਰਕੇ ਤਸਦੀਕ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆ ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਵਾਪਰੀਆਂ ਤਾਜਾ ਘਟਨਾਵਾ ਦੇ ਮੱਦੇਨਜਰ ਜਿਲ੍ਹਾ ਦੇ ਸਾਰੇ ਧਾਰਮਿਕ ਸਥਾਨਾ ਤੇ ਸੁੱਰਖਿਆ ਪ੍ਰਬੰਧਾ ਦਾ ਜਾਇਜਾ ਵੀ ਲਿਆ ਗਿਆ ਹੈ। ਅਰਪਿਤ ਸ਼ੁਕਲਾ, ਆਈ.ਪੀ.ਐਸ, ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਪੰਜਾਬ ਨੇ ਖੁੱਦ 4 ਧਾਰਮਿਕ ਸਥਾਨਾ (ਗੁਰੂਦੁਆਰਾ ਸਿੰਘ ਸ਼ਹੀਦਾ ਸਾਹਿਬ, ਸੋਹਾਣਾ, ਸ਼੍ਰੀ ਬੱਧਰੀਨਾਥ ਮੰਦਿਰ, ਸੈਕਟਰ 78, ਮੋਹਾਲੀ, ਜਾਮਾ ਮਸਜਿਦ, ਫੇਸ 11, ਮੋਹਾਲੀ, ਅਤੇ ਸੀ.ਐਨ.ਆਈ ਚਰਚ, ਸੈਕਟਰ 78, ਮੋਹਾਲੀ) ਦਾ ਦੋਰਾ ਕੀਤਾ। ਜਿੱਥੇ ਸੀ.ਸੀ.ਟੀ.ਵੀ ਕੈਮਰੇ ਦੇ ਕੰਮ ਕਰਨ, ਤਾਇਨਾਤ ਸਟਾਫ ਆਦਿ ਵਰਗੇ ਸੁਰੱਖਿਆ ਪ੍ਰਬੰਧਾ ਦੀ ਵੀ ਜਾਂਚ ਕੀਤੀ ਗਈ।
ਜਿਲ੍ਹਾ ਐਸ.ਏ.ਐਸ ਨਗਰ ਅਧੀਨ ਕੁੱਲ 697 ਗੁਰੂਦੁਆਰਾ ਸਾਹਿਬ, 254 ਮੰਦਿਰ, 79 ਮਸਜਿਦਾਂ ਅਤੇ 20 ਚਰਚ ਹਨ। ਇੱਕ ਨਿਵੇਕਲੀ ਪਹਿਲ ਕਦਮੀ ਵੱਜੋ, ਮੋਹਾਲੀ ਪੁਲਿਸ ਵੱਲੋ ਵੱਖ ਵੱਖ ਧਾਰਮਿਕ ਸਥਾਨਾ ਤੇ ਸੁੱਰਖਿਆ ਪ੍ਰਬੰਧਾ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਇੱਕ ਨਵੀ ਮੁਹਿੰਮ “ਇੱਕ ਧਾਰਮਿਕ ਸਥਾਨ, ਇੱਕ ਪੁਲਿਸ ਕਰਮਚਾਰੀ ” ਸ਼ੁਰੁ ਕੀਤੀ ਜਾ ਰਹੀ ਹੈ। ਹਰੇਕ ਧਾਰਮਿਕ ਸਥਾਨ ਤੇ ਇੱਕ ਪੁਲਿਸ ਅਧਿਕਾਰੀ ਨਿਰਧਾਰਤ ਕੀਤਾ ਜਾਵੇਗਾ। ਜੋ ਹਰ 15 ਦਿਨਾਂ ਬਾਅਦ ਧਾਰਮਿਕ ਸਥਾਨ ਦਾ ਦੋਰਾ ਕਰੇਗਾ ਅਤੇ ਸੀ.ਸੀ.ਟੀ.ਵੀ ਕੈਮਰਿਆ ਦੀ ਜਾਂਚ ਕਰੇਗਾ (ਕੀ ਰਿਕਾਰਡਿੰਗ ਹੋ ਰਹੀ ਹੈ ਜਾਂ ਨਹੀ, ਪਾਵਰ ਬੈਕਅੱਪ ਨਾਲ ਜੁੜਿਆ ਹੈ ਜਾਂ ਨਹੀ, ਹਰੇਕ ਅਹਿਮ ਪੁਆਇੰਟ ਕਵਰ ਕੀਤਾ ਜਾ ਰਿਹਾ ਹੈ ਜਾਂ ਨਹੀ ਆਦਿ)। ਇਹ ਮੁਹਿੰਮ ਅਗਲੇ 2 ਦਿਨ (3\4 ਸਤੰਬਰ 2022) ਤੱਕ ਮੁਕੰਮਲ ਹੋ ਜਾਵੇਗੀ।
ਸੀਨੀਅਰ ਕਪਤਾਨ ਪੁਲਿਸ, ਮੋਹਾਲੀ ਨੇ ਵੱਖ ਵੱਖ ਧਾਰਮਿਕ ਸੰਸਥਾਵਾ ਦੇ ਪ੍ਰਬੰਧਕਾ ਤੋ ਅਣਪਛਾਤੇ ਧਾਰਮਿਕ ਸਥਾਨਾ ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ। ਧਾਰਮਿਕ ਸਥਾਨਾ ਨੂੰ ਸੀ.ਸੀ.ਟੀ.ਵੀ ਕੈਮਰਿਆ ਨਾਲ 100% ਕਵਰੇਜ ਕਰਨ ਲਈ ਡੀ.ਐਸ.ਪੀਜ\ ਐਸ.ਐਚ.ਓਜ ਨੂੰ ਜਰੂਰੀ ਹਦਾਇਤਾ ਜਾਰੀ ਕੀਤੀਆ ਗਈਆਂ ਹਨ।