May 26, 2024

Chandigarh Headline

True-stories

ਮਾਨਸਾ ਪੁਲਿਸ ਵੱਲੋਂ ਹਾਈ-ਪ੍ਰੋਫਾਈਲ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 24 ਦੋਸ਼ੀਆਂ ਵਿਰੁੱਧ ਚਲਾਣ ਪੇਸ਼

1 min read

ਮਾਨਸਾ, 26 ਅਗਸਤ, 2022: ਸੀਨੀਅਰ ਕਪਤਾਨ ਪੁਲਿਸ ਮਾਨਸਾ ਗੌਰਵ ਤੂੂਰਾ, ਆਈ.ਪੀ.ਐਸ. ਨੇ ਸਿਟ ਦੇ ਮੈਂਬਰ ਡਾ. ਬਾਲ ਕ੍ਰਿਸ਼ਨ ਸਿੰਗਲਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਦੀ ਹਾਜ਼ਰੀ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਮਈ 2022 ਨੂੰ ਹਥਿਆਰਾਂ ਨਾਲ ਲੈਸ ਕਿਸੇ ਗੈਂਗਸਟਰ ਗਰੁੱਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀਆ ਨੂੰ ਰਸਤੇ ਵਿੱਚ ਘੇਰ ਕੇ ਉਨ੍ਹਾਂ *ਤੇ ਅੰਨੇਵਾਹ ਫਾਇਰਿੰਗ ਕਰਕੇ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਕਰਕੇ ਉਸਦੇ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਮਦੱਈ ਬਲਕੌੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ ਦੇ ਬਿਆਨ *ਤੇ ਅੰਨੇ੍ਹ ਕਤਲ ਦਾ ਮੁਕੱਦਮਾ ਨੰਬਰ 103 ਮਿਤੀ 29—05—2022 ਅ/ਧ 302,307,341, 326,148,149,427, 120—ਬੀ, 109, 473,
212,201 ਹਿੰ:ਦੰ: ਅਤੇ 25 (1)—ਏ ਅਸਲਾ ਐਕਟ ਅਤੇ 52—ਏ. ਪ੍ਰੀਜਨ ਐਕਟ ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਹਾਈ—ਪ੍ਰੋਫਾਈਲ ਮਰਡਰ ਕੇਸ ਦੀ ਅਹਿਮੀਅਤ ਨੂੰ ਵੇਖਦੇ ਹੋਏ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਮੁਕੱਦਮੇ ਨੂੰ ਟਰੇਸ ਕਰਨ ਅਤੇ ਤਫ਼ਤੀਸ਼ ਮੁਕੰਮਲ ਕਰਨ ਲਈ ਪ੍ਰਮੋੋਦ ਬਾਨ, ਆਈ.ਪੀ.ਐਸ. ਐਡੀਸ਼ਨਲ ਡੀ.ਜੀ.ਪੀ. ਪੰਜਾਬ ਦੀ ਨਿਗਰਾਨੀ ਹੇਠ 6 ਮੈਂਬਰੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਿਨ ਕੀਤਾ ਗਿਆ। ਸਿੱਟ ਵੱਲੋਂ ਮੁਕੱਦਮੇ ਦੀ ਵਿਗਿਆਨਕ ਢੰਗ ਨਾਲ ਡੂੰਘਾਈ ਵਿੱਚ ਤਫਤੀਸ਼ ਅਮਲ ਵਿੱਚ ਲਿਆਉਣ *ਤੇ ਇਹ ਕਤਲ ਲਾਰੈਂਸ ਬਿਸਨੋਈ ਗੈਂਗਸਟਰ ਗਰੱੁਪ ਵੱਲੋੋਂ ਕਰਨਾ ਪਾਇਆ ਗਿਆ। ਤਫ਼ਤੀਸ਼ ਦੌਰਾਨ ਮੁਕੱਦਮੇ ਵਿੱਚ ਹੁਣ ਤੱਕ 36 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋ ਹੁਣ ਤੱਕ 20 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, 2 ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਨੁੂ ਕੁੱਸਾ ਅਤੇ ਜਗਰੂਪ ਉਰਫ ਰੂਪਾ ਦੀ ਪੁਲਿਸ ਮੁਕਾਬਲੇ ਦੌਰਾਨ ਪਿੰਡ ਭਕਨਾ ਖੁਰਦ ਥਾਣਾ ਘਰਿੰਡਾ (ਜਿਲਾ ਅੰਮ੍ਰਿਤਸਰ ਦਿਹਾਤੀ) ਵਿਖੇ 20 ਜੁਲਾਈ 2022 ਨੂੰ ਮੌਤ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਾਜਿਸ਼ਕਾਰ ਮੁੱਖ ਦੋਸ਼ੀ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਪੁੱਤਰ ਸਮਸੇ਼ਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਸਚਿਨ ਥਾਪਨ ਉਰਫ ਸਚਿਨ ਟੁਟੇਜਾ ਪੁੱਤਰ ਸਿਵ ਦੱਤ, ਅਨਮੋਲ ਬਿਸ਼ਨੋਈ ਪੁੱਤਰ ਲਾਵਿੰਦਰ ਬਿਸ਼ਨੋੋਈ ਵਾਸੀ ਦੁਤਾਰਾਂਵਾਲੀ ਜਿ਼ਲ੍ਹਾ ਫਾਜਿ਼ਲਕਾ ਅਤੇ ਲਿਪਨ ਨਹਿਰਾ ਪੁੱਤਰ ਦਿਆ ਰਾਮ ਵਾਸੀ ਬੁੜਕਾ ਜਿ਼ਲਾ ਗੁੜਗਾਓ ਜਿਨ੍ਹਾਂ ਦੇ ਵਿਦੇਸ਼ ਵਿੱਚ ਹੋਣ ਬਾਰੇ ਪਤਾ ਲੱਗਿਆ ਹੈ, ਨੂੰ ਗ੍ਰਿਫਤਾਰ ਕਰਨ ਲਈ ਯੋਗ ਪ੍ਰਣਾਲੀ ਰਾਹੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇੰਨਵੈਸਟੀਗੇਸ਼ਨ ਟੀਮ ਵੱਲੋ ਤਫ਼ਤੀਸ ਮੁਕੰਮਲ ਕਰਕੇ ਗ੍ਰਿਫਤਾਰ ਕੀਤੇ 20O4 (ਵਿਦੇਸ਼ ਵਾਲੇ) ਕੁੱਲ 24 ਦੋਸ਼ੀਆਂ ਵਿਰੁੱਧ ਅੱਜ ਮਾਨਯੋਗ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਗਿਆ ਹੈ। ਮੁਕੱਦਮੇ ਦੀ ਡੂੰਘਾਈ ਨਾਲ ਤਫ਼ਤੀਸ ਜਾਰੀ ਹੈ। ਤਫਤੀਸ ਦੌਰਾਨ ਹਰ ਪਹਿਲੂ ਨੂੰ ਘੋਖ ਕੇ ਤਫਤੀਸ ਦੀ ਜੜ ਤੱਕ ਪਹੁੰਚ ਕੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਪਲੀਮੈਂਟਰੀ ਚਲਾਣ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..