April 24, 2024

Chandigarh Headline

True-stories

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਚਿੜੀਆਘਰ ਛੱਤਬੀੜ ਵਿੱਚ ਨਵੀਆਂ ਬਣਾਈਆਂ ਗਈਆ ਸੁਵਿਧਾਵਾਂ ਦਾ ਕੀਤਾ ਗਿਆ ਉਦਘਾਟਨ

1 min read

ਐਸ.ਏ.ਐਸ ਨਗਰ, 25 ਅਗਸਤ, 2022: ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਚਿੜੀਆਘਰ ਛੱਤਬੀੜ ਦਾ ਦੌਰਾ ਕੀਤਾ ਗਿਆ ਤੇ ਚਿੜੀਆਘਰ ਛੱਤਬੀੜ ਵਿੱਚ ਜਾਨਵਰਾਂ ਤੇ ਦਰਸ਼ਕਾਂ ਦੇ ਹਿੱਤ ਵਿੱਚ ਨਵੀਆਂ ਬਣਾਈਆਂ ਗਈਆ ਸੁਵਿਧਾਵਾਂ ਦਾ ਉਦਘਾਟਨ ਕੀਤਾ ਗਿਆ।ਇਸ ਉਦਘਾਟਨੀ ਸਮਾਰੋਹ ਵਿੱਚ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਸ਼ਿਰਕਤ ਕੀਤੀ ।

ਜਾਣਕਾਰੀ ਦਿੰਦੇ ਹੋਏ ਆਰ. ਕੇ. ਮਿਸ਼ਰਾ, ਆਈ ਐਫ ਐਸ, ਪ੍ਰਧਾਨ ਮੁੱਖ ਵਣ ਪਾਲ ਨੇ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਭ ਤੋਂ ਪਹਿਲਾਂ ਚਿੜੀਆਘਰ ਛੱਤਬੀੜ ਵਿਖੇ ਜਾਨਵਰਾਂ ਦੇ ਰਸੋਈ ਘਰ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਜਾਨਵਰਾਂ ਦੇ ਭੋਜਨ ਨੂੰ ਪਕਾਉਣ ਦਾ ਪ੍ਰਬੰਧ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਇਹ ਇੱਕ ਨਵੀ ਅਤੇ ਆਧੁਨਿਕ ਕਿਸਮ ਦਾ ਸੈਕਸ਼ਨ ਬਣਾਇਆ ਗਿਆ ਹੈ, ਜਿਸ ਵਿੱਚ ਜਾਨਵਰਾਂ ਦੇ ਭੋਜਨ ਨੂੰ ਪਕਾਂਉਦੇ ਹੋਏ ਸੇਫਟੀ, ਬਾਇਓਸਕਿਉਰਟੀ, ਸਾਫ-ਸਫਾਈ ਆਦਿ ਸਬੰਧੀ ਵਿਗਿਆਨਕ ਪ੍ਰੋਟੋਕਾਲ ਦਾ ਸਟੈਂਡਰਡ ਮੇਨਟੇਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਲਾਇਨ ਸਫਾਰੀ ਵਿਖੇ ਮਾਸਾਹਾਰੀ ਜਾਨਵਰਾਂ ਲਈ ਬਣਾਏ ਗਏ ਕ੍ਰਿਟੀਕਲ ਕੇਅਰ ਯੂਨਿਟ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਵਿੱਚ ਇੰਟਰਨੈਸ਼ਨਲ ਸਟੈਂਡਰਡ ਮੁਤਾਬਕ ਜਾਨਵਰਾਂ ਲਈ ਢੁਕਵੀ ਟੈਪਰੇਚਰ ਤੇ ਹਿਉਮੀਡਿਟੀ ਕੰਟਰੋਲ ਸੁਵਿਧਾ ਅਤੇ ਜਾਨਵਰਾਂ ਦੇ ਇਲਾਜ ਲਈ ਇਕ ਆਟੋਮੈਟਿਕ ਰੀਸਟਰੇਨ ਸੁਵਿਧਾ ਦਾ ਪ੍ਰਬੰਧ ਹੈ। ਇਸ ਯੂਨਿਟ ਵਿੱਚ ਸੇਫਟੀ, ਬਾਇਉਸਕਿਉਰਟੀ ਤੇ ਸਾਫ ਸਫਾਈ ਸਬੰਧੀ ਉੱਤਮ ਪ੍ਰਬੰਧਾਂ ਦੀ ਵਿਵਸਥਾ ਕੀਤੀ ਗਈ ਹੈ।

ਇਸ ਮਗਰੋਂ ਕਟਾਰੂਚੱਕ ਵੱਲੋਂ ਦਰਸ਼ਕਾਂ ਅਤੇ ਸਕੂਲੀ ਬੱਚਿਆ ਦੇ ਲਈ ਤਿਆਰ ਕੀਤੇ ਗਏ ਇੱਕ ਓਪਨ ਏਅਰ ਜੂ ਐਜੂਕੇਸ਼ਨ ਪਲਾਜ਼ਾ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਕਿ ਲਗਭਗ 100 ਤੋਂ ਵੱਧ ਦਰਸਕ ਜਾਂ ਸਕੂਲੀ ਬੱਚੇ ਬੈਠ ਸਕਦੇ ਹਨ। ਇਸ ਥਾਂ ਤੇ ਰੂਟੀਨ ਵਿੱਚ ਦਰਸ਼ਕਾਂ ਤੇ ਸਕੂਲੀ ਬੱਚਿਆਂ ਨੂੰ ਜੰਗਲਾਂ ਬਾਰੇ, ਜੰਗਲੀ ਜਾਨਵਰਾਂ/ਵਾਤਾਵਰਣ ਸਬੰਧੀ ਜਾਗਰੁਕਤਾ ਅਤੇ ਸਿੱਖਿਆ ਸਬੰਧੀ ਪ੍ਰੋਗਰਾਮ ਚਲਾਏ ਜਾਣਗੇ।

ਆਰ. ਕੇ. ਮਿਸ਼ਰਾ, ਆਈ ਐਫ ਐਸ, ਪ੍ਰਧਾਨ ਮੁੱਖ ਵਣ ਪਾਲ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵੱਲੋਂ ਚਿੜੀਆਘਰ ਛੱਤਬੀੜ ਦੇ ਨੇਚਰ ਇੰਟਰਪਰੇਟੇਸ਼ਨ ਸੈਂਟਰ ਦੇ ਪਹਿਲੇ ਫੇਜ ਦਾ ਉਦਘਾਟਨ ਕੀਤਾ ਗਿਆ ਹੈ । ਇਸ ਨੇਚਰ ਇੰਟਰਪਰੇਟੇਸ਼ਨ ਸੈਂਟਰ ਦੇ ਫੇਜ-1, ਜਿਸ ਵਿੱਚ ਚਿੜੀਆਘਰ ਛੱਤਬੀੜ ਦੇ ਪਿਛੋਕੜ ਅਤੇ ਵੱਡਮੁਲੇ ਜਾਨਵਰਾਂ ਦੇ ਕੰਜ਼ਰਵੇਸ਼ਨ ਦੇ ਮੰਤਵ ਵਿੱਚ ਨਿਭਾਈ ਗਈ ਭੂਮਿਕਾ ਬਾਰੇ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਦੇ ਰਾਜ ਪੰਛੀ, ਰਾਜ ਜਾਨਵਰ, ਰਾਜ ਰੁੱਖ, ਅਤੇ ਰਾਜ ਦੇ ਜੱਲ ਜੀਵ ਬਾਰੇ ਵੀ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਪੰਜਾਬ ਦੀਆਂ ਨਮ ਜਲ ਧਰਤੀਆਂ ਜਿਸ ਨੂੰ ਵੈਟਲੈਂਡਸ ਕਿਹਾ ਜਾਂਦਾ ਹੈ ਦਾ ਵੀ ਉਲੇਖ ਕੀਤਾ ਗਿਆ ਹੈ, ਜਿਸ ਵਿੱਚ ਬਿਆਸ ਦਰਿਆ ਵਿੱਚ ਘੜਿਆਲ ਦੇ ਪੁਰਨਨਿਵਾਸ ਦੀ ਕਹਾਣੀ ਦਰਸਾਈ ਗਈ ਹੈ। ਇਸ ਸੈਂਟਰ ਵਿੱਚ ਦਰਸ਼ਕਾਂ ਅਤੇ ਸਕੂਲੀ ਬੱਚਿਆ ਲਈ ਜਾਨਵਰਾਂ ਅਤੇ ਉਹਨਾਂ ਦੇ ਜੰਗਲੀ ਜੀਵਨ ਬਾਰੇ ਰੋਚਕ ਜਾਣਕਾਰੀ ਨੂੰ ਵੀ ਵਿਗਿਆਨਕ ਤਰੀਕੇ ਨਾਲ ਆਕਰਸ਼ਕ ਖੇਡ ਦੀ ਤਰ੍ਹਾਂ ਸਿੱਖਣ ਲਈ ਵੀ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਜਾਨਵਰਾਂ ਦੀ ਅਡਾਪਸ਼ਨ ਸਬੰਧੀ ਮਹੱਹਤਾ ਬਾਰੇ ਵੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਚਿੜੀਆਘਰ ਛੱਤਬੀੜ ਵਿਖੇ ਵਿਕਾਸ ਦੇ ਕਾਰਜਾ ਦਾ ਉਦਘਾਟਨ ਕਰਨ ਉਪਰੰਤ ਉਨ੍ਹਾਂ ਵੱਲੋ ਚਿੜੀਆਘਰ ਵਿਖੇ ਚੱਲ ਰਹੀਆ ਹੋਰ ਗਤੀਵਿਧੀਆ ਦਾ ਵੀ ਦੌਰਾ ਕੀਤਾ ਗਿਆ ਅਤੇ ਆਏ ਹੋਏ ਪ੍ਰੈਸ ਮੀਡਿਆ ਦੇ ਨੁਮਾਇਦਿਆ ਨਾਲ ਗੱਲਬਾਤ ਕੀਤੀ ਗਈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਪਰ ਜੰਗਲੀ ਜੀਵਨ ਦਾ ਸਾਡੇ ਲਈ ਬਹੁਤ ਮਹੱਤਵ ਹੈ ਅਤੇ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ l ਉਨ੍ਹਾਂ ਦੱਸਿਆ ਕਿ ਮਨੁੱਖੀ ਜੀਵਨ ਦੀ ਖੁਸ਼ਹਾਲੀ ਲਈ 33 ਫ਼ੀਸਦੀ ਜੰਗਲ ਚਾਹੀਦੇ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜੰਗਲੀ ਰਕਬਾ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ l ਛੱਤਬੀੜ ਚਿੜੀਆਘਰ ਦੀ ਆਪਣੀ ਫੇਰੀ ਨੂੰ ਭਾਵਨਾਤਮਕ ਦੱਸਦਿਆਂ ਉਹਨੇ ਕਿਹਾ ਉਹਨਾਂ ਕਿਹਾ ਕਿ ਉਹ ਜਾਨਵਰ ਅਤੇ ਪੰਛੀ ਜੋ ਉਹ ਬਚਪਨ ਵਿੱਚ ਫ਼ਿਲਮਾਂ ਜਾਂ ਟੀ ਵੀ ਤੇ ਵੇਖਦੇ ਸੀ ਅੱਜ ਉਨ੍ਹਾਂ ਨੂੰ ਆਪਣੇ ਅੱਖੀਂ ਵੇਖਣ ਦਾ ਮੌਕਾ ਮਿਲਿਆ ਹੈ l ਉਨ੍ਹਾਂ ਦੱਸਿਆ ਕਿ ਛੱਤਬੀੜ ਚਿੜੀਆਘਰ ਨੈਸਨਲ ਜ਼ੂ ਅਥਾਰਿਟੀ ਦੀਆਂ ਗਾਈਡਲਾਈਨਜ਼ ਮੁਤਾਬਕ ਪੰਛੀਆਂ ਅਤੇ ਜਾਨਵਰਾਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰ ਰਿਹਾ ਹੈ l ਉਨ੍ਹਾਂ ਦੱਸਿਆ ਕਿ ਇਸ ਚਿਡ਼ੀਆਘਰ ਵਿੱਚ 1732 ਜਾਨਵਰ ਹਨ ਅਤੇ ਇਸ ਚਿਡ਼ੀਆਘਰ ਦਾ ਰਕਬਾ 202 ਹੈਕਟੇਅਰ ਹੈ l ਉਨ੍ਹਾਂ ਇਹ ਵੀ ਦੱਸਿਆ ਕਿ ਚਿੜੀਆਘਰ ਵਿੱਚ ਜਾਨਵਰਾਂ ਦੇ ਇਲਾਜ ਲਈ ਡਾਕਟਰਾਂ ਦੀ ਗਿਣਤੀ ਵਿੱਚ ਛੇਤੀ ਹੀ ਵਾਧਾ ਕੀਤਾ ਜਾਵੇਗਾ l

ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਕੁਲਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਚਿੜੀਆਘਰ ਨਾਲ ਉਹਨਾਂ ਦੀ ਬਚਪਨ ਦੀ ਸਾਂਝ ਹੈ ਕਿਉਂਕਿ ਇਹ ਉਨ੍ਹਾਂ ਦੀ ਪਿੰਡ ਦੀ ਜ਼ਮੀਨ ਤੇ ਬਣਿਆ ਹੋਇਆ ਹੈ l ਅਖੀਰ ਵਿੱਚ ਮੰਤਰੀ ਕਟਾਰੂਚੱਕ ਅਤੇ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਰੰਧਾਵਾ ਵੱਲੋਂ ਛੱਤਬੀੜ ਚਿੜੀਆਘਰ ਵਿਖੇ ਪੌਦਾ ਵੀ ਲਗਾਇਆ ਗਿਆ ।

ਇਸ ਮੌਕੇ ਤੇ ਆਰ. ਕੇ. ਮਿਸ਼ਰਾ, ਆਈ ਐਫ ਐਸ, ਪ੍ਰਧਾਨ ਮੁੱਖ ਵਣ ਪਾਲ , ਪੰਜਾਬ, ਪ੍ਰਵੀਨ ਕੁਮਾਰ, ਆਈ ਐਫ ਐਸ, ਪ੍ਰਧਾਨ ਮੁੱਖ ਵਣ ਪਾਲ (ਜੰਗਲੀ ਜੀਵ) ਅਤੇ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ, ਅਮਿਤ ਮਿਸ਼ਰਾ, ਆਈ ਐਫ ਐਸ, ਮੁੱਖ ਵਣ ਪਾਲ (ਜੰਗਲੀ ਜੀਵ), ਪੰਜਾਬ ਅਤੇ ਕਲਪਨਾ ਕੇ, ਆਈ ਐਫ ਐਸ, ਫੀਲਡ ਡਾਇਰੈਕਟਰ, ਚਿੜੀਆਘਰ ਛੱਤਬੀੜ ਵੀ ਹਾਜਿਰ ਸਨ।

Leave a Reply

Your email address will not be published.

Copyright © All rights reserved. Please contact us on gurjitsodhi5@gmail.com | . by ..